ਬਿ੍ਟਿਸ਼ ਕੋਲੰਬੀਆ 'ਚ 7 ਪੰਜਾਬਣਾਂ ਹਨ ਜੱਜ
ਜਸਟਿਸ ਪਲਬਿੰਦਰ ਕੌਰ ਸ਼ੇਰਗਿੱਲ ਕੈਨੇਡਾ ਦੀ ਪਹਿਲੀ ਦਸਤਾਰਧਾਰੀ ਜੱਜ
ਅੰਮ੍ਰਿਤਸਰ ਟਾਈਮਜ਼ ਬਿਊਰੋ
ਐਬਟਸਫੋਰ-ਕੈਨੇਡਾ ਵਿਖੇ ਹੁਣ ਨਿਆਂਪਾਲਿਕਾ ਵਿਚ ਵੀ ਪੰਜਾਬੀਆਂ ਦੀ ਗਿਣਤੀ ਵਧ ਰਹੀ ਹੈ ਬੋ। ਬਿ੍ਟਿਸ਼ ਕੋਲੰਬੀਆ ਸੂਬੇ ਵਿਚ 7 ਪੰਜਾਬਣਾਂ ਤੇ 2 ਪੰਜਾਬੀ ਜੱਜ ਵਜੋਂ ਸੇਵਾਵਾਂ ਨਿਭਾਅ ਰਹੇ ਹਨ । ਜਸਟਿਸ ਪਲਬਿੰਦਰ ਕੌਰ ਸ਼ੇਰਗਿੱਲ, ਜਸਟਿਸ ਬਲਜਿੰਦਰ ਕੌਰ ਗਿਰਨ, ਜਸਟਿਸ ਨੀਨਾ ਸ਼ਰਮਾ ਤੇ ਜਸਟਿਸ ਜਸਵਿੰਦਰ ਸਿੰਘ ਬਸਰਾ ਬਿ੍ਟਿਸ਼ ਕੋਲੰਬੀਆ ਸੁਪਰੀਮ ਕੋਰਟ ਦੇ ਜੱਜ ਹਨ । ਜਸਟਿਸ ਪਲਬਿੰਦਰ ਕੌਰ ਸ਼ੇਰਗਿੱਲ ਨੂੰ ਕੈਨੇਡਾ ਦੀ ਪਹਿਲੀ ਦਸਤਾਰਧਾਰੀ ਜੱਜ ਬਣਨ ਦਾ ਮਾਣ ਪ੍ਰਾਪਤ ਹੈ, ਜਦਕਿ ਹਰਬੰਸ ਢਿੱਲੋਂ, ਸਤਿੰਦਰ ਸਿੱਧੂ, ਨੀਨਾ ਪੁਰੇਵਾਲ ਤੇ ਸੂਜਨ ਸੰਘਾ ਅਤੇ ਗੁਰਮੇਲ ਸਿੰਘ ਗਿੱਲ ਢੁਡੀਕੇ ਸੂਬੇ ਦੇ ਵੱਖ-ਵੱਖ ਖੇਤਰਾਂ ਵਿਚ ਬਿ੍ਟਿਸ਼ ਕੋਲੰਬੀਆ ਸੂਬਾਈ ਅਦਾਲਤ ਦੇ ਜੱਜ ਹਨ ਤੇ ਤਾਮਿਲਨਾਡੂ ਦੀ ਜੰਮਪਲ ਵਲੀਮਾਈ ਛਟਿਆਰ ਸਰੀ ਸੂਬਾਈ ਅਦਾਲਤ ਵਿਖੇ ਜੱਜ ਹਨ ।ਵਰਨਣਯੋਗ ਹੈ ਕਿ ਬਿ੍ਟਿਸ਼ ਕੋਲੰਬੀਆ ਦੇ ਸਾਬਕਾ ਕੈਬਨਿਟ ਮੰਤਰੀ ਜਸਟਿਸ ਵਲੀ ਉੱਪਲ ਪਹਿਲੇ ਪੰਜਾਬੀ ਹਨ, ਜਿਹੜੇ 1985 ਤੋਂ 2003 ਤੱਕ ਬਿ੍ਟਿਸ਼ ਕੋਲੰਬੀਆ ਸੁਪਰੀਮ ਕੋਰਟ ਦੇ ਜੱਜ ਰਹੇ ਹਨ।
Comments (0)