ਲੰਡਨ : ਸਿੱਖ ਔਰਤ ਦੇ ਕਤਲ ਦੀ ਮੁੜ ਜਾਂਚ ਦੀ ਸੰਸਦ ਮੈਂਬਰਾਂ ਵਲੋਂ ਹਮਾਇਤ

ਲੰਡਨ : ਸਿੱਖ ਔਰਤ ਦੇ ਕਤਲ ਦੀ ਮੁੜ ਜਾਂਚ ਦੀ ਸੰਸਦ ਮੈਂਬਰਾਂ ਵਲੋਂ ਹਮਾਇਤ

ਲੰਡਨ/ਬਿਊਰੋ ਨਿਊਜ਼ :
ਭਾਰਤ ਵਿੱਚ ਛੁੱਟੀਆਂ ਮਨਾਉਣ ਦੌਰਾਨ ਅਣਖ ਲਈ ਕਤਲ ਕੀਤੀ ਬਰਤਾਨਵੀ ਸਿੱਖ ਔਰਤ ਦੇ ਕੇਸ ਦੀ ਮੁੜ ਜਾਂਚ ਲਈ ਪਰਿਵਾਰ ਵੱਲੋਂ ਸ਼ੁਰੂ ਕੀਤੀ ਮੁਹਿੰਮ ਦੀ ਬਰਤਾਨੀਆ ਦੇ ਸੰਸਦ ਮੈਂਬਰਾਂ ਨੇ ਹਮਾਇਤ ਕੀਤੀ ਹੈ।
ਚਾਰ ਬੱਚਿਆਂ ਦੀ ਮਾਂ ਸੀਤਾ ਕੌਰ ਨੇ ਹਰਿਆਣਾ ਦੀ ਆਪਣੀ ਫੇਰੀ ਦੌਰਾਨ ਆਪਣੇ ਬੇਔਲਾਦ ਰਿਸ਼ਤੇਦਾਰ ਨੂੰ ਆਪਣਾ ਇਕ ਪੁੱਤ ਗੋਦ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਮਗਰੋਂ ਉਹ ਮਾਰਚ 2015 ਵਿੱਚ ਭੇਤ-ਭਰੇ ਹਾਲਾਤ ਵਿੱਚ ਮ੍ਰਿਤਕ ਪਾਈ ਗਈ। ਉਸ ਦੇ ਇੰਗਲੈਂਡ ਰਹਿੰਦੇ ਪਰਿਵਾਰ ਤੇ ਜੌੜੀ ਭੈਣ ਗੀਤਾ ਨੇ ਦਾਅਵਾ ਕੀਤਾ ਕਿ 33 ਸਾਲਾ ਸੀਤਾ ਕੌਰ ਦਾ ਅਣਖ ਲਈ ਕਤਲ ਕੀਤਾ ਗਿਆ। ਸੰਸਦ ਮੈਂਬਰ ਨਾਜ਼ ਸ਼ਾਹ ਅਤੇ ਕੇਟ ਓਸਾਮੋਰ ਨੇ ਪਿਛਲੇ ਹਫ਼ਤੇ ‘ਸੀਤਾ ਲਈ ਇਨਸਾਫ਼’ ਨਾਂ ਦੀ ਮੁਹਿੰਮ ਸ਼ੁਰੂ ਕੀਤੀ ਹੈ।