ਟਰੰਪ ਦੀ ਜਿੱਤ ਨਾਲ ਉਲਝੇਗਾ ਤਾਣਾ ਬਾਣਾ

ਟਰੰਪ ਦੀ ਜਿੱਤ ਨਾਲ ਉਲਝੇਗਾ ਤਾਣਾ ਬਾਣਾ

ਹੋਰ ਕੱਟੜ ਕਾਰਵਾਈਆਂ ਕਰੇਗੀ ਭਾਰਤ ਦੀ ਮੋਦੀ ਅਤੇ ਟਰੰਪ ਦੀ ਸਰਕਾਰ
ਸਿੱਖਾਂ ਸਮੇਤ ਸਭਨਾਂ ਘੱਟ ਗਿਣੀਆਂ ਲਈ ਸੋਚਣ ਦਾ ਸਮਾਂ
ਜਸਜੀਤ ਸਿੰਘ
ਫੋਨ 510-875-3279
ਅਮਰੀਕਾ ਵਿੱਚ ਡੋਨਲਡ ਟਰੰਪ ਦੀ ਜਿੱਤ ਨੂੰ ਇੱਕ ਨਵੇਕਲੀ ਘਟਨਾ ਵਜੋਂ ਨਹੀਂ ਵੇਖਿਆ ਜਾ ਸਕਦਾ ਸਗੋਂ ਇਹ ਦੁਨੀਆ ਵਿੱਚ ਇੱਕ ਚੱਲ ਰਹੀ ਵੱਖਰੀ ਕੱਟੜ ਲਹਿਰ ਦਾ ਹੀ ਹਿੱਸਾ ਹੈ। 2012 ਵਿੱਚ ਰੂਸ ਵਿਚ ਵਲਾਦੀਮੀਰ ਪੂਤਿਨ ਮੁੜ ਤਾਕਤ ਵਿਚ ਆਇਆ ਅਤੇ ਉਸ ਨੇ ਰੂਸ ਨੂੰ ਦੁਨੀਆ ਵਿਚ ਮੁੜ ਮਹਾਂ-ਤਾਕਤ ਵਜੋਂ ਉਭਾਰਨ ਦਾ ਹੋਕਾ ਦਿੱਤਾ। ਉਸ ਨੇ 20ਵੀਂ ਸਦੀ ਵਿੱਚ ਵਿਕਸਤ ਉਦਾਰਵਾਦੀ (Liberal), ਵਿਸ਼ਵੀਕਰਨ (Globalization), ਸਹਿਣਸ਼ੀਲਤਾ (Tolerance), ਧਾਰਮਿਕ ਆਜ਼ਾਦੀ (Freedom of Religion) ਅਤੇ ਮਨੁੱਖੀ ਅਧਿਕਾਰਾਂ (Human Rights) ਵਰਗੀਆਂ ਧਾਰਨਾਵਾਂ ਵਿਰੁੱਧ 19ਵੀਂ ਸਦੀ ਦੀਆਂ ਧਾਰਨਾਵਾਂ ਜਿਵੇਂ ਕਿ ਆਪਣੀ ਹੋਂਦ ਅਤੇ ਸਭਿਆਚਾਰ ਨੂੰ ਬਚਾਉਣ ਦੀ ਗੱਲ ਕੀਤੀ। ਇਹ ਇਕ ਨਵੀਨ ਨਾਜ਼ੀ ਫਾਸ਼ੀਵਾਦ ਵਰਗੀ ਸੋਚ ਉਭਰ ਕੇ ਆਈ ਹੈ ਅਤੇ ਇਸ ਲਹਿਰ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕੀਤੇ ਹਨ। 2012 ਵਿੱਚ ਹੀ ਜਿੰਨਪਿੰਗ ਚੀਨ ਕਮਿਊਨਿਸਟ ਪਾਰਟੀ ਦਾ ਸੈਕਟਰੀ ਬਣਦਾ ਹੈ। ਇਸੇ ਤਰ੍ਹਾਂ ਜੁਲਾਈ 2013 ਵਿਚ ਮਿਸਰ ਅਜਿਹੀ ਹੀ ਲਹਿਰ ਮੁਸਲਿਮ ਬਰਦਰਹੁੱਡ ਨੂੰ ਲਾਂਭੇ ਕਰਦੀ ਹੈ ਅਤੇ ਅਗਲੇ ਹੀ ਸਾਲ ਤੁਰਕੀ ਵਿਚ ਇਰਲੋਜ਼ਨ ਪ੍ਰਧਾਨ ਮੰਤਰੀ ਬਣਦਾ ਹੈ। ਇਸੇ ਤਰ੍ਹਾਂ ਹੰਗਰੀ ਵਿਚ ਵਿਕਟਰ ਓਰਬਨ, ਪੋਲੈਂਡ ਵਿੱਚ ਜਰੋਸਲਾਅ, ਫਰਾਂਸ ਵਿੱਚ ਮਰੀਨ ਲੀ ਪੇਨ, ਇੰਗਲੈਂਡ ਵਿੱਚ ਨਾਈਗਲ ਫਰਾਗੇ, ਨਿਕਾਰਾਗੁਆ ਵਿੱਚ Àਰਟੇਗਾ, 2014 ਵਿਚ ਭਾਰਤ ਵਿਚ ਨਰਿੰਦਰ ਮੋਦੀ, ਪਿਛਲੇ ਮਹੀਨੇ ਫਿਲਪਾਈਨ ਵਿਚ ਰਾਡਰੀਗੋ ਅਤੇ ਪਿਛਲੇ ਹਫ਼ਤੇ ਅਮਰੀਕਾ ਵਿਚ ਡੋਨਲਡ ਟਰੰਪ ਤਾਕਤ ਵਿੱਚ ਆਉਣ ਲਈ ਇਸੇ ਤਰ੍ਹਾਂ ਦੀ ਵਿਚਾਰਧਾਰਾ ਨਾਲ ਹੀ ਚੋਣਾਂ ਜਿੱਤਦੇ ਹਨ।
ਸੁਆਲ ਇਹ ਹੈ ਕਿ ਇਨ੍ਹਾਂ ਸਾਰਿਆਂ ਲੀਡਰਾਂ ਵਿਚ ਕੋਈ ਸਾਂਝ ਹੈ? ਜਾਂ ਇਹ ਸਾਰੇ ਕਿਸੇ ਲਹਿਰ ਦੀ ਨੁਮਾਇੰਦਗੀ ਕਰਦੇ ਹਨ? ਇਨ੍ਹਾਂ ਦੋਹਾਂ ਸੁਆਲਾਂ ਦਾ ਜੁਆਬ ”ਹਾਂ” ਵਿਚ ਮਿਲਦਾ ਹੈ। ਇਹ ਸਾਰੇ ਲੀਡਰ ਹੀ ਨਿੱਜੀ ਤੌਰ ‘ਤੇ ਕ੍ਰਿਸ਼ਮਈ ਸੁਭਾਅ, ਉੱਚੀ-ਸੁਰ ਤੇ ਧੱਕੜ ਹਨ, ਜਿਨ੍ਹਾਂ ਨੇ ਆਪਣੇ ਦੇਸ਼ ਵਾਸੀਆਂ ਵਿੱਚ ਕੌਮੀਅਤ ਦਾ ਜਾਗ ਲਾ ਕੇ ਬਾਕੀ ਧਿਰਾਂ ਨੂੰ ਬਾਹਰਲੇ ਗਰਦਾਨ ਕੇ ਦੇਸ਼-ਭਗਤੀ ਦਾ ਅਲੰਬਰਦਾਰ ਹੋਣ ਦਾ ਦਾਅਵਾ ਕੀਤਾ ਹੈ। ਗੱਲ ਸਪਸ਼ਟ ਤੇ ਸਿੱਧੀ ਕੀਤੀ ਅਤੇ ਦੇਸ਼ ਵਾਸੀਆਂ ਨੂੰ ਇਹ ਅਹਿਸਾਸ ਦੁਆਇਆ ਕਿ ਇਸ ਦੇਸ਼ ਦੀ ਧਰਤੀ ਦੇ ਅਸਲੀ ਮਾਲਕ ਉਹੀ ਹਨ ਅਤੇ ਉਨ੍ਹਾਂ ਦੇ ਧਰਮ ਅਤੇ ਸੰਸਕਾਰਾਂ ਮੁਤਾਬਕ ਮੁਲਕ ਚੱਲਣਾ ਚਾਹੀਦਾ ਹੈ। ਬ੍ਰਿਟੇਨ ਦਾ ਯੂਰਪੀਅਨ ਯੂਨੀਅਨ ਤੋਂ ਅਲੱਗ ਹੋਣਾ ਵੀ ਇਸੇ ਵਿਚਾਧਾਰਾ ਦੀ ਚੜ੍ਹਤ ਦੇ ਰੂਪ ਵਜੋਂ ਲਿਆ ਜਾਣਾ ਚਾਹੀਦਾ ਹੈ।

ਇਸ ਸੰਦਰਭ ਵਿਚ ਮੈਂ ਸਿਰਫ਼ ਦੋ ਮੁਲਕਾਂ ਦੀਆਂ ਉਦਾਹਰਣਾਂ ਹੀ ਦੇਣੀਆਂ ਚਾਹਾਂਗਾ ਤਾਂ ਜੋ ਗੱਲ ਸੌਖੀ ਸਮਝ ਆ ਜਾਵੇ। ਭਾਰਤ ਵਿਚ ਮੋਦੀ, ਹਿੰਦੂਆਂ ਦਾ ਮਸੀਹਾ ਬਣ ਕੇ ਆਇਆ ਅਤੇ ‘ਹਿੰਦੂਤਵ’ ਦੀ ਨੀਤੀ ਅਨੁਸਾਰ ਦੇਸ਼ ਚਲਾਉਣ ਅਤੇ ਲੋਕਾਂ ਨੂੰ ਵਸਣ ਦੀ ਨਸੀਹਤ ਦੇਣ ਲੱਗਾ। ਇਸ ਲਹਿਰ ਵਿਚ ਉਦਾਰਵਾਦ, ਸਹਿਣਸ਼ੀਲਤਾ ਅਤੇ ਧਾਰਮਿਕ ਆਜ਼ਾਦੀ ਲਈ ਕੋਈ ਜਗ੍ਹਾ ਨਹੀਂ ਅਤੇ ਇਸ ਦੇ ਵਿਰੋਧ ਵਿੱਚ ਖੜ੍ਹਨ ਵਾਲਾ ਹਰ ਵਿਅਕਤੀ ਦੇਸ਼-ਧ੍ਰੋਹੀ ਅਤੇ ਅਤਿਵਾਦੀ ਹੈ ਅਤੇ ਕਿਸੇ ਅਦਾਲਤ ਵਿੱਚ ਉਸ ਨੂੰ ਇਨਸਾਫ ਮਿਲਣ ਦੀ ਕੋਈ ਗੁੰਜਾਇਸ਼ ਨਹੀਂ। ਇਸ ਲਹਿਰ ਵਿੱਚ ਆਪਣੇ ਧਰਮ, ਰੀਤਾਂ ਅਤੇ ਸੰਸਕਾਰਾਂ ਨੂੰ ਬਚਾਉਣ ਦੀ ਦੁਹਾਈ ਪਾਈ ਜਾਂਦੀ ਹੈ ਅਤੇ ਦੁਨੀਆ ਵਿੱਚ ਸਦੀਆਂ ਤੋਂ ਚੱਲ ਰਹੀ ਜੱਦੋ-ਜਹਿਦ ਰਾਹੀਂ ਮਨੁੱਖੀ ਅਧਿਕਾਰਾਂ, ਉਦਾਰਵਾਦ, ਸਹਿਣਸ਼ੀਲਤਾ, ਧਾਰਮਿਕ ਆਜ਼ਾਦੀ, ਨਸਲੀ ਵਿਤਕਰੇ ਰਹਿਤ ਸਮਾਜ ਨੂੰ ਦੇਸ਼ ਦੀ ਬਹੁਗਿਣਤੀ ਲਈ ਹਾਨੀਕਾਰਕ ਦਸਿਆ ਜਾਂਦਾ ਹੈ।

22
ਟਰੰਪ ਨੇ ਵੀ ਅਮਰੀਕਾ ਵਿਚ ਸੱਜੇ ਪੱਖੀ ਕੱਟੜਵਾਦੀਆਂ ਨੂੰ ਇਹੀ ਗੱਲ ਵੇਚੀ। ਉਸ ਨੇ ਸਾਫ਼-ਸਾਫ਼ ਪਿਛਲੇ 40 ਸਾਲ ਤੋਂ ਕਾਮਯਾਬ ਲਹਿਰਾਂ ਜਿਵੇਂ ਕਿ ਔਰਤ ਨੂੰ ਬਰਾਬਰ ਅਧਿਕਾਰ, ਧਾਰਮਿਕ ਤੇ ਨਸਲੀ ਘੱਟ ਗਿਣਤੀਆਂ ਨੂੰ ਅਧਿਕਾਰ, ਧਾਰਮਿਕ ਉਦਾਰ ਨੂੰ ਪੁੱਠਾ ਗੇੜਾ ਦੇ ਦਿੱਤਾ ਹੈ ਕਿਉਂਕਿ ਬਹੁਗਿਣਤੀ ਵਿੱਚ ਅਜਿਹੀਆਂ ਧਾਰਨਾਵਾਂ ਨਿਰੰਤਰ ਸਮਾਜ ਵਿੱਚ ਚੱਲੀਆਂ ਆ ਰਹੀਆਂ ਸਨ ਜਿਹੜੀਆਂ ਹੁਣ ਤੇਜ਼ੀ ਫੜ ਚੁੱਕੀਆਂ ਹਨ। ਟਰੰਪ ਨੇ ਮੋਦੀ ਦੇ ਭਾਰਤ ਵਰਗਾ ਹੀ ਅਮਰੀਕਾ ਬਣਾਉਣ ਦੇ ਸੁਪਨੇ ਲਏ ਹਨ। ਟਰੰਪ ਨੇ ਸਟੀਵ ਬੈਨਨ ਨੂੰ ਮੁੱਖ ਸਲਾਹਕਾਰ ਬਣਾ ਕੇ ਇਹ ਸਪਸ਼ਟ ਸੁਨੇਹਾ ਦਿੱਤਾ ਹੈ ਕਿ “Trump America for Whites Only”.
ਅਮਰੀਕਾ ਦੇ ਅੰਤਰਰਾਸ਼ਟਰੀ ਧਾਰਮਿਕ ਆਜ਼ਾਦੀ ਕਮਿਸ਼ਨ ਨੇ 2015 ਵਿੱਚ ਭਾਰਤ ਵਲੋਂ ਇਸ ਨੀਤੀ ਦੀ ਰਿਪੋਰਟ ਕੱਢੀ ਤੇ ਭਾਰਤ ਨੂੰ ਧਾਰਮਿਕ ਆਜ਼ਾਦੀ ਦੀ ਖੁੱਲ੍ਹ ਦੇਣ ਦੀ ਗੱਲ ਕੀਤੀ। ਪ੍ਰਧਾਨ ਬਰਾਕ ਉਬਾਮਾ ਨੇ ਭਾਰਤ ਦਾ ਜਨਵਰੀ 2015 ਵਿਚ ਦੌਰਾ ਕੀਤਾ ਅਤੇ ਉਸ ਨੇ ਵੀ ਭਾਰਤ ਵਿੱਚ ਧਾਰਮਿਕ ਆਜ਼ਾਦੀ ਦੀ ਗੱਲ ਕੀਤੀ ਜਿਸ ਦਾ ਹਿੰਦੂਤਵੀ ਤਾਕਤਾਂ ਵਲੋਂ ਰੱਜ ਕੇ ਵਿਰੋਧ ਹੋਇਆ। ਇਸ ਸਾਰੇ ਵਰਤਾਰੇ ਤੋਂ ਭਾਰਤ ਦੇ ਸੱਤਾਧਾਰੀਆਂ ਅਤੇ ਖਾਸ ਕਰਕੇ ਹਿੰਦੂ ਤਾਕਤਾਂ ਨੇ ਇਹ ਸਾਫ਼ ਫ਼ੈਸਲਾ ਲਿਆ ਕਿ ਉਨ੍ਹਾਂ ਦੀ ਨੀਤੀ ਡੈਮੋਕਰੇਟਿਕ ਪਾਰਟੀ ਦੇ ਹੁੰਦੇ ਚੱਲਣੀ ਔਖੀ ਹੈ, ਭਾਰਤੀਆਂ ਨੇ ਹਿਲੇਰੀ ਕਲਿੰਟਨ ਨਾਲ 20 ਸਾਲ ਦੀ ਦੋਸਤੀ ਤੋੜ ਕੇ ਟਰੰਪ ਨਾਲ ਯਾਰੀ ਲਾਈ ਹੈ ਅਤੇ ਇਸ ਵਾਰ ਭਾਰਤ ਦੀ ਜਗ੍ਹਾ ਹਿੰਦੂ ਸ਼ਬਦ ਨੇ ਲੈ ਲਈ ਹੈ। ਪਹਿਲੀ ਗੱਲ ਤਾਂ ਹਿੰਦੂ ਨੂੰ ਧੋਖਾ ਦੇਣ ਦੀ ਕ੍ਰਿਸ਼ਨ ਭਗਵਾਨ ਤੋਂ ਲੈ ਕੇ ਮੋਦੀ ਤੱਕ ਧਾਰਮਿਕ ਪ੍ਰਵਾਨਗੀ ਹੈ। ਇਸ ਲਈ ਉਸ ਦੀ ਆਤਮਾ ‘ਤੇ ਧੋਖਾ ਦੇਣ ਵੇਲੇ ਕਦੇ ਵੀ ਬੋਝ ਨਹੀਂ ਪੈਂਦਾ ਪਰ ਹਿੰਦੂਆਂ ਵਲੋਂ ਟਰੰਪ ਦੀ ਮਦਦ ਦੇ ਕਾਰਨ ਸਿੱਖਾਂ ਨੂੰ ਸਮਝ ਆਉਣੇ ਜ਼ਰੂਰੀ ਹਨ।
ਜਿਵੇਂ ਕਿ ਉਪਰ ਦਸਿਆ ਹੈ ਕਿ ਭਾਰਤ ਦੀ ਵਿਚਾਰਧਾਰਾ ਅਤੇ ਟਰੰਪ ਦੀ ਲਹਿਰ ਵਿੰਚ ਇੱਕਸੁਰਤਾ ਹੈ ਜਿਸ ਵਿੱਚ ਉਦਾਰਵਾਦੀ (Liberal), ਸਹਿਣਸ਼ੀਲਤਾ (Tolerance), ਧਾਰਮਿਕ ਆਜ਼ਾਦੀ (Freedom of Religion) ਅਤੇ ਮਨੁੱਖੀ ਅਧਿਕਾਰਾਂ (Human Rights) ਨੂੰ ਕੋਈ ਜਗ੍ਹਾ ਨਹੀਂ। ਮੁਸਲਮਾਨਾਂ ਨੂੰ ਅਤਿਵਾਦ ਦੇ ਨਾਮ ਹੇਠ ਕੁੱਟਣ ਲਈ ਵੀ ਇੱਕ ਸਾਂਝਾ ਫਰੰਟ ਬਣਾਉਣਾ ਹੈ। ਟਰੰਪ, ਚੀਨ ਅਤੇ ਪਾਕਿਸਤਾਨ ਵਿਰੋਧੀ ਹੈ ਅਤੇ ਮੁਸਲਮਾਨਾਂ ਨਾਲ ਨਜਿੱਠਣ ਲਈ ਪਾਕਿਸਤਾਨ ਨੂੰ ਖੂੰਜੇ ਲਾਉਣ ਲਈ ਤਿਆਰ ਹੈ ਅਤੇ ਚੀਨ ਦੀ ਬਜਾਏ ਭਾਰਤ ਨਾਲ ਵਪਾਰ ਕਰਨ ਦਾ ਇੱਛਕ ਹੈ। ਟਰੰਪ ਅਤੇ ਮੋਦੀ ਦੋਨੋਂ ਹੀ ਰੂਸ ਨਾਲ ਦੋਸਤੀ ਕਰ ਕੇ ਨਵਾਂ ਸਮਾਜਕ ਵਰਤਾਰਾ ਸਿਰਜਣਾ ਚਾਹੁੰਦੇ ਹਨ ਜਿਸ ਵਿੱਚ ਘੱਟ-ਗਿਣਤੀਆ ਦੇ ਅਧਿਕਾਰਾਂ ਨੂੰ ਕੋਈ ਜਗ੍ਹਾ ਨਹੀਂ ਅਤੇ ਉਨ੍ਹਾਂ ਨੂੰ 2 ਨੰਬਰ ਦੇ ਸ਼ਹਿਰੀਆਂ ਵਾਂਗ ਗੁਲਾਮਾਂ ਦੀ ਤਰ੍ਹਾਂ ਰਹਿਣਾ ਪਏਗਾ।

33

ਭਾਰਤੀ ਹਿੰਦੂਆਂ ਨੇ ਟਰੰਪ ਦੀ ਕਿਵੇਂ ਮਦਦ ਕੀਤੀ, ਇਸ ਬਾਰੇ ਅਨੇਕਾਂ ਹੀ ਸਬੂਤ ਮਿਲਦੇ ਹਨ। ਰੂਸ ਵਲੋਂ ਈਮੇਲ ਹੈਕ ਕਰਨ ਤੋਂ ਲੈ ਕੇ ਮਾਇਕ ਮਦਦ ਦੇ ਸਬੂਤ ਮਿਲਣ ਤੋਂ ਬਾਅਦ ਭਾਰਤ ਵਲੋਂ ਕੀ ਅਤੇ ਕਿਵੇਂ ਮਦਦ ਕੀਤੀ ਗਈ, ਆਓ ਇਸ ਬਾਰੇ ਵਿਚਾਰ ਕਰੀਏ।
ਸ਼ਿਕਾਗੋ ਦੇ ਸਲੱਭ ਕੁਮਾਰ ਨੇ ਨਵੰਬਰ 2015 ਵਿਚ ਰਿਪਬਲਿਕ ਹਿੰਦੂ ਕੁਲੀਸ਼ਨ ਨਾਮੀ ਸੰਸਥਾ ਕਾਇਮ ਕੀਤੀ। ਕੁਮਾਰ 2014 ਵਿਚ ਮੋਦੀ ਸਰਕਾਰ ਆਉਣ ਤੋਂ ਬਾਅਦ ਕਈ ਕਾਂਗਰਸਮੈਨ ਆਪਣੇ ਖਰਚੇ ‘ਤੇ ਭਾਰਤ ਲੈ ਕੇ ਗਿਆ। ਇਸ ਦੀ ਨੇੜਤਾ ਸਾਬਕਾ ਰਿਪਬਲਿਕਨ ਸਪੀਕਰ ਨਿਊਟ ਗਿੰਗਰਿਚ ਨਾਲ ਹੈ ਜਿਸ ਨੇ ਮਿਸਟਰ ਕੁਮਾਰ ਦੀ ਜਾਣ ਪਹਿਚਾਣ ਡੋਨਲਡ ਟਰੱਪ ਨਾਲ ਕਰਵਾਈ। ਇਸ ਨੇ ਇਹ ਸੰਸਥਾ ਬਣਾ ਕੇ ਐਲਾਨ ਕੀਤਾ ਕਿ ਬਹੁਤੇ ਭਾਰਤੀ ਡੈਮੋਕਰੇਟਿਕ ਪਾਰਟੀ ਵੱਲ ਝੁਕਦੇ ਹਨ ਪਰ ਅਸੀਂ ਹੁਣ ਰਿਪਬਲਿਕਨ ਉਮੀਦਵਾਰ ਦੀ ਮਦਦ ਲਈ ਉਤਰਾਂਗੇ ਕਿਉਂਕਿ ਸਾਡੀ ਹਿੰਦੂ ਨੀਤੀ ਅਤੇ ਵਿਚਾਰਧਾਰਾ ਡੋਨਲਡ ਟਰੰਪ ਨਾਲ ਮੇਲ ਖਾਂਦੀ ਹੈ।
ਡੈਮੋਕਰੇਟਿਕ ਪਾਰਟੀ ਹਿੰਦੁਤਵੀ ਸੋਚ ਨਾਲ ਖੜ੍ਹਨਾ ਨਹੀਂ ਸੀ ਚਾਹੁੰਦੀ ਅਤੇ ਖਾਸਕਰ ਮੋਦੀ ਨਾਲ ਉਨ੍ਹਾਂ ਦਾ ਤਾਲਮੇਲ ਜ਼ਿਆਦਾ ਨਹੀਂ ਰਿਹਾ। ਜਿੰਨੀ ਦੇਰ ਮੋਦੀ ਪ੍ਰਧਾਨ ਮੰਤਰੀ ਨਹੀਂ ਬਣਿਆ ਉਹਨੂੰ ਅਮਰੀਕਾ ਦਾ ਵੀਜ਼ਾ ਵੀ ਨਹੀਂ ਦਿੱਤਾ ਗਿਆ। ਮੋਦੀ, ਭਾਜਪਾ ਅਤੇ ਆਰ ਐਸ ਐਸ ਦਾ ਉਹੀ ਰਿਸ਼ਤਾ ਹੈ ਜੋ ਡੋਨਲਡ ਟਰੰਪ ਦੇ ਸੱਜੇ ਪੱਖੀ ਕੱਟੜਪੰਥੀ ਗੋਰਿਆਂ ਦਾ ਹੈ। ਦੋਹਾਂ ਦੀ ਨੀਤੀ ਦੇਸ਼ ਵਿਚ ਉਦਾਰਵਾਦ  (Liberalism) ਦੀ ਬਜਾਏ ਵੰਡ (Divisiveness) ਵਾਲੀ ਹੈ। ਦੋਹਾਂ ਵੱਲੋਂ ਖਾਸ ਇਕ ਫਿਰਕੇ ਜਾਂ ਸੋਚ ਦੇ ਧਾਰਨੀਆਂ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਦੇਸ਼ ਇਕ ਖਾਸ ਧਰਮ ਅਤੇ ਸਭਿਅਤਾ ਦਾ ਪ੍ਰਤੀਕ ਹੈ ਜਿਸ ਨਾਲ ਦੂਜੇ ਭਾਵ ਮੁਸਲਮਾਨਾਂ ਜਾਂ ਹੋਰ ਧਰਮਾਂ ਦੇ ਲੋਕਾਂ ਅਤੇ ਆਵਾਸੀਆਂ (Immigrant) ਤੋਂ ਉਨ੍ਹਾਂ ਅਤੇ ਉਨ੍ਹਾਂ ਦੀ ਸਭਿਅਤਾ ਨੂੰ ਖਤਰਾ ਹੈ।

Activists of Hindu Sena, a Hindu right-wing group, perform a special prayer to ensure a victory of Republican U.S. presidential candidate Donald Trump in the upcoming elections, according to a media release, in New Delhi, India May 11, 2016. REUTERS/Anindito Mukherjee

ਮੋਦੀ ਦੇ ਆਉਣ ਤੋਂ ਬਾਅਦ ਭਾਰਤ ਵਿੱਚ ਘੱਟ ਗਿਣਤੀਆਂ ਤੇ ਆਦਿ ਧਰਮੀਆਂ ਉਤੇ ਹਿੰਸਾ ਵਧੀ ਅਤੇ ਉਨ੍ਹਾਂ ਨੂੰ ਘਰ ਵਾਪਸੀ ਦੇ ਨਾਮ ‘ਤੇ ਹਿੰਦੂ ਧਰਮ ਦੁਬਾਰਾ ਗ੍ਰਹਿਣ ਕਰਨ ਲਈ ਦਬਾਅ ਪਾਇਆ ਜਾਂਦਾ ਹੈ। ਹਿੰਦੂਆਂ ਵਲੋਂ ਮੁਸਲਮਾਨਾਂ ਤੇ ਇਸਾਈਆਂ ‘ਤੇ ਹਮਲੇ ਆਮ ਜਿਹੀ ਘਟਨਾ ਬਣ ਗਈ ਹੈ। ਵਿਰੋਧੀਆਂ ਨੂੰ ਅਤਿਵਾਦ ਦੇ ਨਾਮ ਹੇਠ ਜੇਲ੍ਹਾਂ ਵਿੱਚ ਡੱਕਣਾ ਜਾਂ ਸਿਮੀ ਸੰਸਥਾ ਦੇ 8 ਕਾਰਕੁਨਾਂ ਨੂੰ ਸ਼ਰ੍ਹੇਆਮ ਜੇਲ੍ਹ ਵਿਚੋਂ ਕੱਢ ਕੇ ਮਾਰਨ ਜਿਹੀਆਂ ਵਧੀਕੀਆਂ ਦੀ ਦੇਸ਼ ਦੀ ਰਾਜਨੀਤੀ ਤੇ ਕਾਨੂੰਨ ਨੇ ਪ੍ਰਵਾਨਗੀ ਦੇ ਰੱਖੀ ਹੈ। ਘੱਟ ਗਿਣਤੀਆਂ ਨੂੰ ਹਿੰਦੂ ਧਰਮ ਤੇ ਸਭਿਆਚਾਰ ਦੇ ਅਨੁਸਾਰ ਰਹਿਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਤੇ ਭਵਿੱਖ ਵਿੱਚ ਇਸ ਵਿਰੋਧ ਨੂੰ ਭਾਰਤ ਵਿਚ ਕੋਈ ਜਗ੍ਹਾ ਨਹੀਂ। ਤੁਸੀਂ ਜਾਂ ਹਿੰਦੂ ਧਰਮ ਤੇ ਸਭਿਆਚਾਰ ਅਪਣਾ ਕੇ ਜੀਵਨ ਬਤੀਤ ਕਰੋਗੇ ਨਹੀਂ ਤਾਂ ਭਾਰਤ ਛੱਡਣ ਲਈ ਮਜਬੂਰ ਹੋਵੋਗੇ। ਹਿੰਦੂ ਬਹੁਸਮਤੀ ਨੇ ਹਜ਼ਾਰਾਂ ਮੁਸਲਮਾਨਾਂ ਦੇ ਕਾਤਲ ਮੋਦੀ ਨੂੰ ਪ੍ਰਧਾਨ ਮੰਤਰੀ ਬਣਾ ਕੇ ਇਸ ਨੀਤੀ ‘ਤੇ ਮੋਹਰ ਲਾ ਦਿੱਤੀ ਹੈ।
ਮੋਦੀ ਨੇ ਆਉਂਦੇ ਹੀ ਅਜੀਤ ਡੋਵਾਲ ਨੂੰ ਨੈਸ਼ਨਲ ਸਕਿਊਰਿਟੀ ਐਡਵਾਈਜ਼ਰ ਵਜੋਂ ਨਾਮਜ਼ਦ ਕੀਤਾ ਜਿਹੜਾ ਕਿ ਹਿੰਦੂ ਕੱਟੜਪੰਥੀ ਹੈ, ਜਿਸ ਨੇ ਪੰਜਾਬ ਵਿੱਚ ਸਿੱਖ ਸੰਘਰਸ਼ ਵਿਰੁੱਧ, ਮੁਸਲਮਾਨਾਂ ਤੇ ਦਲਿਤਾਂ ਵਿਰੁੱਧ ਚੱਲੀ ਹਰ ਮੁਹਿੰਮ ਵਿੱਚ ਅਗਾਂਹਵਧੂ ਰੋਲ ਪਾਇਆ ਹੈ। ਜਿਹੜਾ ਕਹਿੰਦਾ ਹੈ ਕਿ ਭਾਰਤ ਵਿੱਚ ਰਹਿਣ ਵਾਲਾ ਹਰ ਸ਼ਹਿਰੀ ਭਾਰਤੀ ਸੰਸਕ੍ਰਿਤੀ, ਸਭਿਆਚਾਰ ਅਤੇ ਹਿੰਦੂ ਧਰਮ ਅਨੁਸਾਰ ਆਪਣਾ ਜੀਵਨ ਬਤੀਤ ਕਰੇ। ਇਸੇ ਤਰ੍ਹਾਂ ਡੋਨਲਡ ਟਰੰਪ ਨੇ ਵੀ ਆਉਂਦੇ ਹੀ ਸਟੀਵ ਬਰੈਨਨ ਨੂੰ ਲਿਆ ਕੇ ਘੱਟ ਗਿਣਤੀਆਂ ਵੱਲ ਖ਼ਤਰੇ ਦੀ ਘੰਟੀ ਵਜਾ ਦਿੱਤੀ ਹੈ। ਅਮਰੀਕਾ ਵਿੱਚ ਵੀ ਡੋਨਲਡ ਟਰੰਪ ਦੇ ਸਹੁੰ ਖਾਣ ਤੋਂ ਪਹਿਲਾਂ ਹੀ ਇਥੋਂ ਦੇ ਬਾਸ਼ਿੰਦਿਆਂ ਵਿਚ ਇਕ ਖਾਸ ਕਿਸਮ ਦੀ ‘ਮਾਲਕ ਹੋਣ ਦੀ ਭਾਵਨਾ’ ਜਾਗ ਪਈ ਹੈ ਅਤੇ ਅਵਾਸੀ ਅਤੇ ਮੁਸਲਮਾਨਾਂ ਦੀ ਧਾਰਮਿਕ, ਸਭਿਅਕ, ਆਰਥਿਕ ਅਤੇ ਸਮਾਜਿਕ ਆਜ਼ਾਦੀ ‘ਤੇ ਹਮਲੇ ਹੋਣੇ ਸੰਭਵ ਹੋ ਗਏ ਹਨ। ਪਿਛਲੇ 5 ਦਿਨਾਂ ਵਿੱਚ ਹੁਣ ਤੱਕ 437 ਅਜਿਹੇ ਹਮਲੇ ਹੋ ਚੁੱਕੇ ਹਨ।
ਜਿਵੇਂ ਕਿ ਉਪਰ ਦਸਿਆ ਗਿਆ ਹੈ ਕਿ ਦੁਨੀਆ ਵਿੱਚ ਇਸ ਨਵੀਂ ਤੇ ਖਤਰਨਾਕ ਲਹਿਰ ਵਿੱਚ ਸਿੱਖ ਕੀ ਕਰਨ, ਇਹ ਸੁਆਲ ਜੁਆਬ ਦੀ ਮੰਗ ਕਰਦਾ ਹੈ। ਖਾਸ ਕਰ ਭਾਰਤ ਅਤੇ ਅਮਰੀਕਾ ਵਿੱਚ ਰਹਿ ਰਹੇ ਸਿੱਖਾਂ ਦਾ ਨੇੜਲਾ ਭਵਿੱਖ ਕਿਧਰੇ ਅਸੁਰੱਖਿਤ ਤਾਂ ਨਹੀਂ? ਇਰਾਕ, ਅਫਗਾਨਿਸਤਾਨ ਵਿੱਚੋਂ ਫੌਜਾਂ ਦੀ ਵਾਪਸੀ, ਰੂਸ ਨੂੰ ਗੁਆਂਢੀ ਮੁਲਕਾਂ ਉੱਤੇ ਕਬਜ਼ਾ ਕਰਨ ਦੀ ਖੁਲ, ਯਹੂਦੀਆਂ (Jews) ਨੂੰ ਖੁੱਡੇ ਲਾਉਣ ਦੀ ਨੀਤੀ, ਪਾਕਿਸਤਾਨ ਅਤੇ ਚੀਨ ਦੀ ਅਮਰੀਕਾ ਵਲੋਂ ਮਦਦ ਬੰਦ ਕਰਨਾ ਵਰਗੇ ਅੰਤਰ-ਰਾਸ਼ਟਰੀ ਫੈਸਲਿਆਂ ਨਾਲ ਭਾਰਤ-ਪਾਕਿਸਤਾਨ ਜੰਗ ਸਮੇ ਸਿੱਖਾਂ ਦੀ ਹਾਲਤ ਕੀ ਹੋਵੇਗੀ? (ਯਾਦ ਰਹੇ ਭਾਰਤ ਨੇ 4 ਹਫਤੇ ਪਹਿਲਾਂ ਹੀ ਰੂਸ ਵੱਲ ਦੋਸਤੀ ਦਾ ਹੱਥ ਵਧਾਉਂਦੇ ਹੋਏ S-400 Missiles, IL-78 Multi Role Tanker ਦੇ ਸੌਦੇ ਕੀਤੇ ਹਨ)। ਇਸ ਤੋਂ ਵੀ ਜ਼ਿਆਦਾ ਮਹੱਤਵਪੂਰਨ ਸਵਾਲ ਇਹ ਕਿ ਕੀ ਇਹ ਨਵੀਂ ਲਹਿਰ ਗੁਰੂ ਨਾਨਕ ਪਾਤਿਸ਼ਾਹ ਦੇ ਸਿਧਾਂਤ ਨਾਲ ਮੇਲ ਖਾਂਦੀ ਹੈ।

trump-modi

ਬਹੁਤੇ ਰਿਪਬਲਿਕਨ ਸਿੱਖ ਸਿਰਫ ਰਿਪਬਲਿਕਨ ਹੋਣ ਕਰਕੇ ਹੀ ਟਰੰਪ ਦੇ ਸਮਰਥਕ ਹੋ ਬੈਠੈ ਜਿਵੇਂ ਪੰਜਾਬ ਦੇ ਸਿੱਖ ਭਾਜਪਾ ਦੇ। ਦੁਨੀਆ ਵਿਚ ਇਹ ਸਾਰੇ ਘਟਨਾਕ੍ਰਮ ਜਿਸ ਵਿਚ ਗੈਰ-ਉਦਾਰਵਾਦੀ, ਵੰਡੀਆਂ ਪਾਉਣਾ, ਦੇਸ਼ ਦੇ ਮਾਲਕ ਅਤੇ ਖਾਸ ਕਰਕੇ ਉੱਤਮ (Superior) ਹੋਣ ਦੀ ਭਾਵਨਾ ਵਾਲੀਆਂ ਨੀਤੀਆਂ ਦਾ ਸਿੱਖਾਂ ਨੇ ਸਾਥ ਦੇਣਾ ਹੈ ਕਿ ਇਸ ਦੇ ਵਿਰੁੱਧ ਖੜ੍ਹਨਾ ਹੈ। ਇਸ ਨੀਤੀ ਨੇ (ਮੇਰੇ ਖਿਆਲ ਮੁਤਾਬਕ) ਸਿੱਖਾਂ ਦੀ ਵੱਖਰੀ ਹੋਂਦ ਨੂੰ ਮਲੀਆਮੇਟ ਕਰਨਾ ਹੈ। ਇਸ ਵਿਚ ‘ਦੂਜੇ’ (Others) ਭਾਵ ਦੂਜੇ ਧਰਮ, ਸਭਿਆਚਾਰ ਜਾਂ ਨਸਲ ਲਈ ਕੋਈ ਜਗ੍ਹਾ ਨਹੀਂ ਪਰ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਜੀਅ ਜੰਤ ਸਭਿ ਤਿਸ ਦੇ ਸਭਨਾ ਕਾ ਸੋਈ।।
ਮੰਦਾ ਕਿਸ ਨੋ ਆਖੀਐ ਜੇ ਦੂਜਾ ਹੋਈ ।।
ਇਸ ਲਹਿਰ ਦੀ ਪ੍ਰਵਾਣਗੀ ਨਹੀਂ ਦਿੰਦਾ। ਸਿੱਖ ਵਿਚਾਰਨ ਕਿ ਭਵਿੱਖ ਵਿੱਚ ਖਾਲਸਾ ਰਾਜ ਤੋਂ ਬਿਨਾਂ ਕੀ ਉਹ ਇਸ ਸੰਸਾਰ ਵਿੱਚ ਗੁਰੂ ਨੂੰ ਪ੍ਰਣਾਏ ਸਿਧਾਂਤ ਨਾਲ ਰਹਿ ਸਕਣਗੇ ?