ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਦਾ ਵਿਆਹ ਤੈਅ

ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਦਾ ਵਿਆਹ ਤੈਅ

ਮੁੰਬਈ/ਬਿਊਰੋ ਨਿਊਜ਼ :

ਭਾਰਤ ਦੇ ਸਿਨੇ ਪ੍ਰੇਮੀਆਂ ਨੂੰ ਇਕ ਵਿਆਹ ਦਾ ਬੜੇ ਚਿਰਾਂ ਤੋਂ ਇੰਤਜ਼ਾਰ ਸੀ, ਆਖ਼ਰਕਾਰ ਹੁਣ ਉਹ ਦਿਨ ਵੀ ਆ ਰਿਹਾ ਹੈ। ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਅਤੇ ਅਦਾਕਾਰ ਰਣਵੀਰ ਸਿੰਘ ਦੇ ਵਿਆਹ ਦੀ ਤਰੀਕ ਆਉਣ ਵਾਲੀ 20 ਨਵੰਬਰ ਮਿੱਥੀ ਗਈ ਹੈ।  ਮੁੰਬਈ ਫ਼ਿਲਮ ਜਗਤ ਦੀ ਇਸ ਵੱਡੀ ਖ਼ਬਰ ਦਾ ਅਦਾਕਾਰ ਕਬੀਰ ਬੇਦੀ ਨੇ ਆਪਣੇ ਟਵਿੱਟਰ ਖਾਤੇ ਉਤੇ ਖੁਲਾਸਾ ਕਰਦਿਆਂ ‘ਚਂੋ ਉਕਤ ਜੋੜੀ ਨੂੰ ਵਿਆਹ ਦੀਆਂ ਵਧਾਈਆਂ ਦਿੰਦੇ ਹੋਏ ਉਨ੍ਹਾਂ ਨੂੰ  ਟੈਗ ਵੀ ਕੀਤਾ ਹੈ ਅਤੇ ਦੋਵਾਂ ਦੇ ਚੰਗੇ ਭਵਿੱਖ ਦੀ ਆਸ ਕੀਤੀ ਹੈ।
ਗੌਰਤਲਬ ਹੈ ਕਿ ਰਣਵੀਰ ਸਿੰਘ ਅਤੇ ਦੀਪਿਕਾ ਬਾਲੀਵੁੱਡ ਦੀ ਇਕ ਮਸ਼ਹੂਰ ਜੋੜੀ ਹੈ ਅਤੇ ਇਨ੍ਹਾਂ ਦਾ ਕੰਮ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਸੂਤਰਾਂ ਮੁਤਾਬਕ ਇਹ ਵਿਆਹ 20 ਨਵੰਬਰ ਨੂੰ ਇਟਲੀ ਦੇ ਲੇਕ ਕੋਮੋ ਵਿਖੇ ਹੋਵੇਗਾ। ਦੀਪਿਕਾ ਅਤੇ ਰਣਵੀਰ ਪਿਛਲੇ 6 ਸਾਲ ਤੋਂ ਇਕ ਦੂਜੇ ਨਾਲ ਰਿਸ਼ਤੇ ਵਿਚ ਰਹਿ ਰਹੇ ਹਨ ਪਰ ਕਦੇ ਵੀ ਇਨ੍ਹਾਂ ਨੇ ਆਪਣੇ ਬਾਰੇ ਜਗ-ਜ਼ਾਹਰ ਨਹੀਂ ਕੀਤਾ ਸੀ। ਇਨ੍ਹਾਂ ਦੋਵਾਂ ਨੇ ”ਪਦਮਾਵਤ”, ਗੋਲੀਆਂ ਦੀ ਰਾਸਲੀਲਾ-ਰਾਮਲੀਲਾ ਅਤੇ ਬਾਜੀਰਾਵ ਮਸਤਾਨੀ ਵਰਗੀਆਂ ਸੁਪਰਹਿੱਟ ਫ਼ਿਲਮਾਂ ਵਿਚ ਇਕੱਠੇ ਕੰਮ ਕੀਤਾ ਹੈ।