ਕਸ਼ਮੀਰ ਵਿਚ ਭਾਰਤੀ ਫੌਜ 'ਤੇ ਵੱਡਾ ਹਮਲਾ; 26 ਸੀਆਰਪੀ ਜਵਾਨਾਂ ਦੀ ਮੌਤ

ਕਸ਼ਮੀਰ ਵਿਚ ਭਾਰਤੀ ਫੌਜ 'ਤੇ ਵੱਡਾ ਹਮਲਾ; 26 ਸੀਆਰਪੀ ਜਵਾਨਾਂ ਦੀ ਮੌਤ

ਸ਼੍ਰੀਨਗਰ: ਜੰਮੂ ਕਸ਼ਮੀਰ ਵਿਚ ਅੱਜ ਖਾੜਕੂਆਂ ਵਲੋਂ ਭਾਰਤੀ ਫੌਜ 'ਤੇ ਇਕ ਵੱਡਾ ਹਮਲਾ ਕੀਤਾ ਗਿਆ ਜਿਸ ਵਿਚ 26 ਸੀਆਰਪੀਐਫ ਜਵਾਨਾਂ ਮਾਰੇ ਗਏ ਤੇ 44 ਜਵਾਨ ਜ਼ਖਮੀ ਹੋਏ ਹਨ। ਇਹ ਹਮਲਾ ਸ਼੍ਰੀਨਗਰ-ਜੰਮੂ ਹਾਈਵੇ 'ਤੇ ਕੀਤਾ ਗਿਆ। 

ਦੁਪਹਿਰ 03.30 ਵਜੇ ਦੇ ਕਰੀਬ ਹੋਏ ਆਈਈਡੀ ਧਮਾਕੇ ਵਿਚ ਜੰਮੂ ਤੋਂ ਸ਼੍ਰੀਨਗਰ ਜਾ ਰਹੀਆਂ ਸੀਆਰਪੀਐਫ ਦੀਆਂ ਗੱਡੀਆਂ ਉਡਾ ਦਿੱਤੀਆਂ ਗਈਆਂ।

ਸੀਆਰਪੀਐਫ ਵਲੋਂ ਜਾਰੀ ਕੀਤੀ ਜਾਣਕਾਰੀ ਵਿਚ ਦੱਸਿਆ ਗਿਆ ਹੈ ਕਿ ਧਮਾਕੇ ਤੋਂ ਬਾਅਦ ਗੱਡੀਆਂ 'ਤੇ ਫਾਇਰਿੰਗ ਵੀ ਕੀਤੀ ਗਈ।

ਅਫਸਰਾਂ ਦਾ ਕਹਿਣਾ ਹੈ ਕਿ ਹਮਲੇ ਵਿਚ ਮ੍ਰਿਤਕਾਂ ਦੀ ਗਿਣਤੀ ਹੋਰ ਵਧ ਸਕਦੀ ਹੈ। ਇਸ ਹਮਲੇ ਦੀ ਜਿੰਮੇਵਾਰੀ ਖਾੜਕੂ ਸੰਗਠਨ ਜੈਸ਼-ਏ-ਮੋਹਮਦ ਨੇ ਲਈ ਹੈ। 

ਜਥਬੰਦੀ ਵਲੋਂ ਲਈ ਗਈ ਜ਼ਿੰਮੇਵਾਰੀ ਵਿਚ ਕਿਹਾ ਗਿਆ ਹੈ ਕਿ ਪੁਲਵਾਮਾ ਜ਼ਿਲ੍ਹੇ ਨਾਲ ਸਬੰਧਿਤ ਇਕ ਨੌਜਵਾਨ ਨੇ ਆਪਣੀ ਗੱਡੀ ਸੀਆਰਪੀਐਫ ਦੇ ਕਾਫਲੇ ਵਿਚ ਮਾਰ ਕੇ ਇਹ ਧਮਾਕਾ ਕੀਤਾ।