ਪਾਕਿ ਵਲੋਂ ਤੱਤਾ ਪਾਣੀ ਵਿਖੇ ਅੱਠ ਭਾਰਤੀ ਜਵਾਨ ਮਾਰਨ ਦਾ ਦਾਅਵਾ ਭਾਰਤ ਨੇ ਰੱਦ ਕੀਤਾ
ਨਵੀਂ ਦਿੱਲੀ/ਇਸਲਾਮਾਬਾਦ/ਬਿਊਰੋ ਨਿਊਜ਼ :
ਪਾਕਿਸਤਾਨੀ ਫੌਜ ਨੇ ਦਾਅਵਾ ਕੀਤਾ ਹੈ ਕਿ ਇਸ ਨੇ ਭਾਰਤੀ ਫੌਜ ਵੱਲੋਂ ਸਰਹੱਦ ਪਾਰੋਂ ਕੀਤੀ ਗੋਲੀਬਾਰੀ ਦੀ ਜਵਾਬੀ ਕਾਰਵਾਈ ਵਿੱਚ ਤੱਤਾ ਪਾਣੀ ਵਿਖੇ ਭਾਰਤ ਦੇ ਅੱਠ ਜਵਾਨਾਂ ਨੂੰ ਹਲਾਕ ਕਰ ਦਿੱਤਾ ਤੇ ਇਕ ਨੂੰ ਕਾਬੂ ਕਰ ਲਿਆ। ਰੋਜ਼ਨਾਮਾ ‘ਡਾਅਨ’ ਦੀ ਰਿਪੋਰਟ ਮੁਤਾਬਕ ਭਾਰਤੀ ਗੋਲੀਬਾਰੀ ਵਿੱਚ ਦੋ ਪਾਕਿਸਤਾਨੀ ਜਵਾਨ ਵੀ ਮਾਰੇ ਗਏ। ਅਖ਼ਬਾਰ ਮੁਤਾਬਕ ਇਸ ਦੌਰਾਨ ਇਕ ਭਾਰਤੀ ਜਵਾਨ ਨੂੰ ਫੜ ਲਿਆ ਗਿਆ, ਜਿਸ ਦੀ ਪਛਾਣ ਚੰਦੂ ਬਾਬੂਲਾਲ ਚੌਹਾਨ (22) ਪੁੱਤਰ ਬਾਸ਼ਨ ਚੌਹਾਨ, ਮਹਾਰਾਸ਼ਟਰ ਵਜੋਂ ਹੋਈ ਹੈ। ਦੂਜੇ ਪਾਸੇ ਭਾਰਤ ਨੇ ਇਸ ਦਾਅਵੇ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਰੱਦ ਕੀਤਾ ਹੈ। ਭਾਰਤੀ ਫ਼ੌਜ ਦੇ ਸੂਤਰਾਂ ਮੁਤਾਬਕ ਇਸ ਦਾ ਇਕ ਜਵਾਨ ਗ਼ਲਤੀ ਨਾਲ ਹਥਿਆਰਾਂ ਸਮੇਤ ਐਲਓਸੀ ਦੇ ਪਾਰ ਦੂਜੇ ਪਾਸ ਚਲਾ ਗਿਆ, ਜਿਸ ਬਾਰੇ ਪਾਕਿਸਤਾਨ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਦਿਲਚਸਪ ਗੱਲ ਇਹ ਹੈ ਕਿ ਬਾਅਦ ਵਿੱਚ ‘ਡਾਅਨ’ ਦੀ ਵੈੱਬਸਾਈਟ ਤੋਂ ਭਾਰਤੀ ਫ਼ੌਜੀਆਂ ਵਾਲੀ ਖ਼ਬਰ ਹਟਾ ਦਿੱਤੀ।
Comments (0)