ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਦੀ ਕੁੱਖੋਂ ਕੁੜੀ ਜੰਮਣ ‘ਤੇ ਦੇਸ਼ ਭਰ ‘ਚ ਜਸ਼ਨ ਦਾ ਮਾਹੌਲ

ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਦੀ ਕੁੱਖੋਂ ਕੁੜੀ ਜੰਮਣ ‘ਤੇ ਦੇਸ਼ ਭਰ ‘ਚ ਜਸ਼ਨ ਦਾ ਮਾਹੌਲ

ਜੈਸਿੰਡਾ ਆਰਡਰਨ ਆਪਣੀ ਨਵਜੰਮੀ ਧੀ ਅਤੇ ਪਤੀ ਨਾਲ।

ਆਕਲੈਂਡ/ਬਿਊਰੋ ਨਿਊਜ਼ :

ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਦੇ ਘਰ ਧੀ ਨੇ ਜਨਮ ਲਿਆ ਹੈ ਜਿਸ ਦੀ ਪੁਸ਼ਟੀ ਉਹਨਾ ਨੇ ਆਪਣੀ ਨਵਜੰਮੀ ਧੀ ਅਤੇ ਜੀਵਨ ਸਾਥੀ ਨਾਲ ਲਈ ਗਈ ਤਸਵੀਰ ਸੋਸ਼ਲ ਮੀਡੀਆ ਉੱਤੇ ਸਾਂਝੀ ਕਰ ਕੇ ਕੀਤੀ ਹੈ। ਦੱਸਣਯੋਗ ਹੈ ਕਿ 37 ਸਾਲ ਜੈਸਿੰਡਾ ਆਰਡਰਨ ਆਕਲੈਂਡ ਸਿਟੀ ਹਸਪਤਾਲ ਵਿਚ ਜਣੇਪਾ ਕਰਵਾਉਣ ਲਈ ਦਾਖਲ ਹੋਈ ਸੀ। ਸਾਮ ਕਰੀਬ 4:45 ਵਜੇ (ਭਾਰਤੀ ਸਮੇਂ ਮੁਤਾਬਿਕ ਸਵੇਰੇ ਸਵਾ 10 ਵਜੇ) ਉਨ੍ਹਾਂ ਨੇ ਇਕ ਬੱਚੀ ਨੂੰ ਜਨਮ ਦਿੱਤਾ ਹੈ। ਉਨ੍ਹਾਂ ਮੀਡੀਆ ਤੋਂ ਦੂਰੀ ਬਣਾ ਕਿ ਰੱਖਣ ਲਈ ਕਿਹਾ ਹੈ। ਜੈਸਿੰਡਾ ਆਰਡਰਨ ਨੇ ਧੀ ਨੂੰ ਜਨਮ ਦੇਣ ਤੋ ਬਾਅਦ ਜਿੱਥੇ ਆਪਣੇ ਆਪ ਨੂੰ ਕਿਸਮਤ ਵਾਲੀ ਕਿਹਾ ਉੱਥੇ ਹੀ ਉਨ੍ਹਾਂ ਸਮੂਹ ਹਸਪਤਾਲ ਸਟਾਫ਼ ਦਾ ਧੰਨਵਾਦ ਵੀ ਕੀਤਾ ਹੈ। ਧੀ ਨੂੰ ਜਨਮ ਦੇਣ ਤੋ ਬਾਅਦ ਨਿਊਜ਼ੀਲੈਂਡ ਦੇ ਕਾਰਜਕਾਰੀ (ਐਕਟਿੰਗ) ਪ੍ਰਧਾਨ ਮੰਤਰੀ ਵੀਨਸਟਨ ਪੀਟਰ ਵੱਲੋਂ ਵਧਾਈਆਂ ਦਿੱਤਿਆਂ ਗਈਆਂ ਹਨ।