ਸਤਵਿੰਦਰ ਕੌਰ ਸਿਟੀ ਕੌਂਸਲ ਦੀ ਚੋਣ ਲਈ ਕੈਂਟ ਸ਼ਹਿਰ ਤੋਂ ਹੋਵੇਗੀ ਉਮੀਦਵਾਰ

ਸਤਵਿੰਦਰ ਕੌਰ ਸਿਟੀ ਕੌਂਸਲ ਦੀ ਚੋਣ ਲਈ ਕੈਂਟ ਸ਼ਹਿਰ ਤੋਂ ਹੋਵੇਗੀ ਉਮੀਦਵਾਰ

ਸਿਆਟਲ/ਬਿਊਰੋ ਨਿਊਜ਼ :
ਸਿਟੀ ਕੌਂਸਲ ਦੀ ਚੋਣ ਵਿਚ ਸਿਆਟਲ ਦੀ ਪੰਜਾਬਣ ਅਤੇ ਕੌਮਾਂਤਰੀ ਕੁਸ਼ਤੀ ਕੋਚ ਜਗਦੇਵ ਸਿੰਘ ਧਾਲੀਵਾਲ ਦੀ ਪੁੱਤਰੀ ਸਤਵਿੰਦਰ ਕੌਰ ਉਮੀਦਵਾਰ ਹੋਵੇਗੀ। ਪੰਜਾਬੀ ਭਾਈਚਾਰੇ ਨੇ ਉਸ ਨੂੰ ਆਪਣੀ ਪੂਰੀ ਹਮਾਇਤ ਦਿੱਤੀ ਹੈ। ਸਤਿੰਦਰ ਕੌਰ ਵਲੋਂ ਤਿੰਨ ਮਹੀਨੇ ਤੋਂ ਵੋਟਰਾਂ ਨਾਲ ਰਾਬਤਾ ਕਾਇਮ ਕਰਨ ਲਈ ਘਰ-ਘਰ ਜਾ ਕੇ ਹਮਾਇਤ ਮੰਗੀ ਜਾ ਰਹੀ ਹੈ। ਮੇਅਰ ਸੁਜੈਟ ਕੂਕ ਨੇ ਵੀ ਸਤਿੰਦਰ ਕੌਰ ਨੂੰ ਪੂਰਨ ਹਮਾਇਤ ਦਿੱਤੀ ਹੈ। ਬੈਲਟ ਪੇਪਰ ਘਰ-ਘਰ ਪਹੁੰਚੇ ਚੁੱਕੇ ਹਨ, ਜਿਨ੍ਹਾਂ ਨੂੰ ਪਹਿਲੀ ਅਗਸਤ ਤੋਂ ਪਹਿਲਾਂ ਦਸਤਖ਼ਤ ਕਰਕੇ ਵੋਟ ਕਰਨਾ ਜ਼ਰੂਰੀ ਹੈ। ਪ੍ਰਾਇਮਰੀ ਵਿਚ 3 ਉਮੀਦਵਾਰ ਮੈਦਾਨ ਵਿਚ ਹਨ, ਜਿਨ੍ਹਾਂ ਵਿਚੋਂ 2 ਜਣਿਆਂ ਨੇ 7 ਨਵੰਬਰ ਨੂੰ ਅਖੀਰਲੇ ਪੜਾਅ ‘ਤੇ ਪਹੁੰਚ ਕੇ ਕੈਂਟ ਸਿਟੀ ਕੌਂਸਲ ਮੈਂਬਰ ਵਜੋਂ ਚੁਣਿਆ ਜਾਣਾ ਹੈ।