ਫਰਿਜਨੋ’ਚ ਟਰੱਕ ਸ਼ੋਅ ‘ਚ ਪੰਜਾਬੀ ਭਾਈਚਾਰੇ ਨੇ ਦਿਲਚਸਪੀ ਦਿਖਾਈ

ਫਰਿਜਨੋ’ਚ ਟਰੱਕ ਸ਼ੋਅ ‘ਚ ਪੰਜਾਬੀ ਭਾਈਚਾਰੇ ਨੇ ਦਿਲਚਸਪੀ ਦਿਖਾਈ

ਫਰਿਜ਼ਨੋ/(ਨੀਟਾ ਮਾਛੀਕੇ/ਕੁਲਵੰਤ ਧਾਲੀਆਂ) :
ਤੀਸਰਾ ਸਾਲਾਨਾ ਵਿੱਸਟ ਅਮੈਰਿਕਾ ਟਰੱਕ ਸ਼ੋਅ ਫਰਿਜ਼ਨੋ ਵਿਖੇ ਕਾਮਯਾਬੀ ਨਾਲ ਸੰਪਨ ਹੋਇਆ। ਫਰਿਜ਼ਨੋ ਕਨਵੈਨਸ਼ਨ ਸੈਂਟਰ ਵਿੱਚ ਦੋ ਦਿਨ ਚੱਲੇ ਇਸ ਸ਼ੋਅ ਵਿੱਚ ਸੈਂਕੜੇ ਪੰਜਾਬੀ ਅਤੇ ਹੋਰ ਭਾਈਚਾਰੇ ਦੇ ਲੋਕਾਂ ਨੇ ਸ਼ਿਰਕਤ ਕਰਕੇ ਇਸ ਦਾ ਲਾਹਾ ਲਿਆ। ਇਸ ਮੌਕੇ ਟਰੱਕਿੰਗ ਕੰਪਨੀਆਂ ਅਤੇ ਟਰੱਕਿੰਗ ਇੰਡਸਟਰੀ ਨਾਲ ਸਬੰਧਤ ਕੰਪਨੀਆਂ ਵੱਲੋਂ ਬੂਥ ਲਗਾ ਕੇ ਆਪੋ ਆਪਣੇ ਉਤਪਾਦਾਂ ਸਬੰਧੀ ਲੋਕਾਂ ਨਾਲ ਜਾਣਕਾਰੀ ਸਾਂਝੀ ਕੀਤੀ ਗਈ, ਤਾਂ ਜੋ ਟਰੱਕਿੰਗ ਬਿਜ਼ਨਸ ਨੂੰ ਹੋਰ ਲਾਹੇਵੰਦ ਬਣਾਇਆ ਜਾ ਸਕੇ।
ਇਸ ਮੌਕੇ ਪੰਜਾਬੀ ਮੁੰਡਿਆਂ ਵੱਲੋਂ ਲਿਆਂਦੇ ਲਿਸ਼-ਲਿਸ਼ ਕਰਦੇ ਟਰੱਕ ਵੀ ਲੋਕਾਂ ਲਈ ਖਾਸ ਖਿੱਚ ਦਾ ਕੇਂਦਰ ਬਣੇ ਰਹੇ। ਇਸ ਮੌਕੇ ਰੈਫ਼ਲ ਇਨਾਮ ਵੀ ਕੱਢੇ ਗਏ। ਇਸ ਤੋਂ ਬਿਨਾਂ ਜੇਤੂ ਟਰੱਕਰ ਵੀਰਾਂ ਨੂੰ ਨਗਦ ਇਨਾਮ ਵੀ ਦਿੱਤੇ ਗਏ। ਗੋਰੇ ਅਤੇ ਮੈਕਸੀਕਨ ਬੈਂਡ ਲੋਕਾਂ ਲਈ ਖਾਸ ਖਿੱਚ ਦਾ ਕੇਂਦਰ ਰਹੇ।