ਟੀ ਵੀ 84 ਦੀ ਪੰਜਵੀਂ ਵਰ੍ਹੇਗੰਢ ਮੌਕੇ ਯਾਦਗਾਰੀ ਫੰਡ ਰੇਜ਼ਿੰਗ

ਟੀ ਵੀ 84 ਦੀ ਪੰਜਵੀਂ ਵਰ੍ਹੇਗੰਢ ਮੌਕੇ ਯਾਦਗਾਰੀ ਫੰਡ ਰੇਜ਼ਿੰਗ

ਬੁਲਾਰਿਆਂ ਵਲੋਂ ਪੰਥਕ ਮੀਡੀਆ ਮਜ਼ਬੂਤ ਕਰਨ ਦੀ ਲੋੜ ਉੱਤੇ ਜ਼ੋਰ
ਸਿੱਖ ਮੁਸਲਮਾਨ ਸਾਂਝ ਦਾ ਬੇਮਿਸਾਲ ਸੁਨੇਹਾ ਦਿੰਦੀ ਸੀ ਲੋਕਾਂ ਦੀ ਹਾਜ਼ਰੀ
ਨਿਊਯਾਰਕ/ ਹੁਸਨ ਲੜੋਆ ਬੰਗਾ:
ਚੈਨਲ ਟੀ ਵੀ 84 ਨੂੰ 5 ਸਾਲ ਪੂਰੇ ਹੋਣ ਦੇ ਇਕ ਸਮਾਗਮ ਸਥਾਨਕ 5 ਸਟਾਰ ਬੈਂਕੁਇਟ ਹਾਲ ਵਿਚ ਕਰਵਾਇਆ ਗਿਆ ਜਿਸ ਵਿਚ ਨੌਰਥ ਅਮਰੀਕਾ ਤੋਂ ਸੈਂਕੜੇ ਹਮਾਇਤੀਆਂ ਨੇ ਸ਼ਿਰਕਤ ਕੀਤੀ। ਸਿੱਖ ਨੁਕਤਾਨਿਗ੍ਹਾ ਤੋਂ ਖਬਰਾਂ ਦਾ ਵਿਸ਼ਲੇਸ਼ਣ ਕਰਦਾ ਆਪਣੀ ਕਿਸਮ ਦਾ ਇਹ ਪਹਿਲਾ ਚੈਨਲ ਸਿੱਖ ਸੰਗਤਾਂ ਦੇ ਮਨਾਂ ਵਿਚ ਆਪਣੀ ਥਾਂ ਬਣਾਉਣ ਵਿਚ ਕਾਮਯਾਬ ਹੋਇਆ ਹੈ। ਜਿੱਥੇ ਵੱਖ ਵੱਖ ਪੰਥਕ ਜਥੇਬੰਦੀਆਂ ਵੱਲੋਂ ਇਸ ਸਮਾਗਮ ਕਰਵਾਇਆ ਕੀਤਾ ਗਿਆ ਜਿਨ੍ਹਾਂ ਵਿਚ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ, ਸਿੱਖ ਯੂਥ ਆਫ ਅਮਰੀਕਾ, ਸਿੱਖਸ ਫਾਰ ਜਸਟਿਸ, ਸਿੱਖ ਕਲਚਰਲ ਸੁਸਾਇਟੀ, ਸਿੱਖ ਸੇਵਕ ਸੁਸਾਇਟੀ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਦੋਆਬਾ ਸਿੱਖ ਐਸੋਸੀਏਸ਼ਨ ਅਤੇ ਸੰਤ ਬਾਬਾ ਪ੍ਰੇਮ ਸਿੰਘ ਸੋਸਾਇਟੀ ਦੇ ਨਾਮ ਸ਼ਾਮਲ ਹਨ, ਉਥੇ ਇਸ ਸਮਾਗਮ  ਵਿਚ ਯੂ ਕੇ ਤੋਂ ਵਿਦਵਾਨ ਅਤੇ ਸੰਯੁਕਤ ਰਾਸ਼ਟਰ ਦੀ ਸਲਾਹਕਾਰ ਕਮੇਟੀ ਦੇ ਮੈਂਬਰ ਡਾ. ਇਕਤਿਦਾਰ ਕਰਾਮਤ ਚੀਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਆਪਣੀ ਤਕਰੀਰ ਵਿਚ ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਹਰ ਇਕ ਅੰਤਰਰਾਸ਼ਟਰੀ ਕਾਨੂੰਨਾਂ ਮੁਤਾਬਕ ਹੈ। ਟੀ ਵੀ 84 ਵੱਲੋਂ ਸਿੱਖ ਝਰੋਖੇ ਵਿਚੋਂ ਖ਼ਬਰਾਂ ਦੀ ਕੀਤੀ ਜਾ ਰਹੀ ਪੇਸ਼ਕਾਰੀ ਸਿਰਫ਼ ਵਿਲੱਖਣ ਨਹੀਂ ਸਗੋਂ ਸਿੱਖਾਂ ਨੂੰ ਆਪਣੇ ਹੱਕਾਂ ਲਈ ਲਾਮਬੰਦ ਹੋ ਕੇ ਲੜਨ ਲਈ ਪ੍ਰੇਰ ਰਹੀ ਹੈ। ਖਾਲਿਸਤਾਨ ਪ੍ਰਤੀ ਲੋਕਾਂ ਵੱਲੋਂ ਉਠਾਏ ਜਾਂਦੇ ਸਵਾਲਾਂ ਦੇ ਉਨ੍ਹਾਂ ਤਸੱਲੀਬਖਸ਼ ਜਵਾਬ ਦਿੱਤੇ।
ਖਾਲਿਸਤਾਨ ਅਫੇਅਰਜ਼ ਸੈਂਟਰ ਦੇ ਸੰਚਾਲਕ ਡਾ. ਅਮਰਜੀਤ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਅੱਜ ਇਸ ਮੀਡੀਆ ਦੇ ਯੁੱਗ ਵਿਚ ਸਾਨੂੰ ਪੰਥਕ ਮੀਡੀਆ ਮਜ਼ਬੂਤ ਕਰਨ ਦੀ ਲੋੜ ਹੈ ਤਾਂ ਜੋ ਸਿੱਖਾਂ ਦੇ ਅਕਸ ਨੂੰ ਤੋੜ ਮਰੋੜ ਕੇ ਪੇਸ਼ ਕੀਤੇ ਜਾਣ ਦੇ ਅਮਲਾਂ ਦਾ ਬਾਦਲੀਲ ਜਵਾਬ ਦਿੱਤਾ ਜਾ ਸਕੇ। ਇਸ ਸਮਾਗਮ ਵਿਚ ਨੌਜਵਾਨਾਂ ਵੱਲੋਂ ਵੀ ਵੱਡੀ ਗਿਣਤੀ ਵਿਚ ਹਾਜ਼ਰੀ ਲਗਵਾਈ ਗਈ। ਨੌਜਵਾਨ ਬੁਲਾਰਿਆਂ ਵਿਚ ਵਰਜੀਨੀਆ ਤੋਂ ਪਵਨ ਸਿੰਘ, ਨਿਊਯਾਰਕ ਤੋਂ ਤੇਜਕਰਨ ਕੌਰ, ਸਾਹਿਬ ਕੌਰ, ਮੇਹਰ ਕੌਰ ਅਤੇ ਮਹਿਤਾਬ ਕੌਰ ਸਮੇਤ ਹੋਰ ਨਾਂਅ ਸ਼ਾਮਲ ਹਨ, ਜਿਨ੍ਹਾਂ ਮੀਡੀਆ ਦੀ ਅਹਿਮੀਅਤ ਅਤੇ ਟੀ ਵੀ 84 ਵੱਲੋਂ ਕੀਤੇ ਜਾ  ਕੰਮ ਬਾਰੇ ਆਪਣੇ ਵਿਚਾਰ ਰੱਖੇ। ਆਈਆਂ ਸਮੂਹ ਸੰਗਤਾਂ ਵੱਲੋਂ ਟੀ ਵੀ 84 ਦੀ ਹਰ ਤਰੀਕੇ ਨਾਲ ਮਦਦ ਕਰਨ ਦਾ ਭਰੋਸਾ ਦਵਾਇਆ ਗਿਆ।
ਸਟੇਜ ਦੀ ਸੇਵਾ ਗੁਰਮੀਤ ਸੋਢੀ ਅਤੇ ਕਿਰਪਾਲ ਸਿੰਘ ਬਿਲਿੰਗ ਵੱਲੋਂ ਨਿਭਾਈ ਗਈ।