ਪਿੰਡ ਬੇਗੋਵਾਲ ਦੇ ਹਿਤੇਸ਼ ਕੁਮਾਰ ਨੇ ਲੰਡਨ ਵੈਂਬਲੀ ਵਿਖੇ 5 ਕਿਲੋਮੀਟਰ ਦੌੜ ਜਿੱਤੀ

ਪਿੰਡ ਬੇਗੋਵਾਲ ਦੇ ਹਿਤੇਸ਼ ਕੁਮਾਰ ਨੇ ਲੰਡਨ ਵੈਂਬਲੀ ਵਿਖੇ 5 ਕਿਲੋਮੀਟਰ ਦੌੜ ਜਿੱਤੀ

ਲੰਡਨ/ਬਿਊਰੋ ਨਿਊਜ਼ :
ਕਪੂਰਥਲਾ ਜ਼ਿਲ੍ਹੇ ਦੇ ਪਿੰਡ ਬੇਗੋਵਾਲ ਦੇ ਹਿਤੇਸ਼ ਕੁਮਾਰ ਨੇ ਲੰਡਨ ਵੈਂਬਲੀ ਵਿਖੇ ਕਲਰ ਰਨ ਰੇਸ ਕਲੱਬ ਵਲੋਂ ਕਰਵਾਈ ਗਈ 5 ਕਿਲੋਮੀਟਰ ਦੌੜ ਜਿੱਤ ਕੇ ਨਵਾਂ ਇਤਿਹਾਸ ਰਚਿਆ ਹੈ। ਇਸ ਦੌੜ ਵਿਚ ਹਜ਼ਾਰਾਂ ਦੌੜਾਕਾਂ ਨੇ ਹਿੱਸਾ ਲਿਆ ਪਰ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਭਾਰਤੀ ਨੇ ਇਸ ਦੌੜ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੋਵੇਗ਼ ਹਿਤੇਸ਼ ਕੁਮਾਰ ਨੇ ਦੱਸਿਆ ਕਿ ਉਹ ਪਹਿਲਾਂ ਵੀ ਵੱਖ-ਵੱਖ ਮੈਰਾਥਨਾਂ ਵਿਚ ਹਿੱਸਾ ਲੈ ਚੁੱਕਾ ਹੈ, ਉਹ ਦੌੜਾਂ ਦੌੜ ਕੇ ਸਮਾਜ ਸੇਵੀ ਸੰਸਥਾ ਕੈਂਸਰ ਰਿਸਰਚ ਲਈ ਫੰਡ ਇਕੱਠਾ ਕਰ ਚੁੱਕਾ ਹੈਗ਼ ਕਲਰ ਰਨ ਟੀਮ ਅਨੁਸਾਰ ਇਸ ਦੌੜ ਵਿਚ 18000 ਦੇ ਕਰੀਬ ਲੋਕਾਂ ਨੇ ਹਿੱਸਾ ਲਿਆ ਸੀ।