ਭਾਰਤ ਦੀ ਕਬੱਡੀ ਟੀਮ ਨੇ ਅਮਰੀਕੀ ਟੀਮ ਨੂੰ 42-34 ਅੰਕਾਂ ਦੇ ਫਰਕ ਨਾਲ ਹਰਾਇਆ
ਸਿਆਟਲ/ਬਿਊਰੋ ਨਿਊਜ਼ :
ਓਹਾਈਓ ਸਟੇਟ ਦੇ ਸਿਨਸ਼ਸੈਟੀ ਸ਼ਹਿਰ ਵਿਚ ਸ਼ੇਰ-ਏ-ਪੰਜਾਬ ਸਪੋਰਟਸ ਤੇ ਕਲਚਰਲ ਸੁਸਾਇਟੀ ਵਲੋਂ ਖੇਡ ਤੇ ਕਲਚਰਲ ਮੇਲਾ ਕਰਵਾਇਆ, ਜਿਥੇ ਭਾਰਤ ਦੀ ਕਬੱਡੀ ਟੀਮ ਨੇ ਅਮਰੀਕਾ ਦੀ ਟੀਮ ਨੂੰ 42-34 ਅੰਕਾਂ ਦੇ ਫਰਕ ਨਾਲ ਹਰਾ ਕੇ ਕਬੱਡੀ ਕੱਪ ਜਿੱਤਿਆ। ਸਿਆਟਲ ਤੋਂ ਭਾਰਤ ਦੀ ਕਬੱਡੀ ਟੀਮ ਨੂੰ ਸਪਾਂਸਰ ਕਰਨ ਵਾਲੇ ਚੰਨਾ ਆਲਮਗੀਰ ਨੇ ਦੱਸਿਆ ਕਿ ਸੰਦੀਪ ਸੂਰਖਪੁਰ ਨੂੰ ਵਧੀਆ ਰੇਡਰ ਤੇ ਨਵੀ ਜੌਹਲ ਨੂੰ ਬੈਸਟ ਜਾਫੀ ਐਲਾਨਿਆ ਗਿਆ। ਇਸ ਮੌਕੇ ਜੈਜੀ ਬੈਂਸ, ਕੌਰ ਬੀ, ਪ੍ਰਭ ਗਿੱਲ ਤੇ ਮੈਂਡੀ ਤੱਖਰ ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਪਵਨਦੀਪ, ਆਗਿਆਪਾਲ ਸਿੰਘ ਬਾਠ, ਇਕਬਾਲ ਗਾਲਿਬ ਤੇ ਸੁਰਜੀਤ ਕੁਕਰਾਲੀ ਨੇ ਸਟੇਜ ਦਾ ਸੰਚਾਲਨ ਤੇ ਕੁਮੈਂਟਰੀ ਰਾਹੀਂ ਖੂਬ ਰੰਗ ਬੰਨ੍ਹਿਆ। ਸੁਸਾਇਟੀ ਮੈਂਬਰਾਂ ਚਰਨਜੀਤ ਸਿੰਘ ਬਰਾੜ, ਸੁਰਜੀਤ ਸਿੰਘ ਮਾਵੀ, ਕੁਮਾਰ ਪਵਨਦੀਪ, ਅਮਰਜੀਤ ਤੱਖਰ, ਅਮਰੀਕ ਸਿੰਘ ਟਿਵਾਣਾ, ਅਮਰਜੀਤ ਅਗਰਵਾਲ, ਪਰਮਿੰਦਰ ਸਿੰਘ ਤੱਖਰ, ਬੌਬੀ ਸਿੱਧੂ, ਗੁਰਮਿੰਦਰ ਸੰਧੂ, ਜਗਤਾਰ ਫੰਤੂ ਤੇ ਪ੍ਰੀਤਮ ਸਿੰਘ ਨੇ ਸ਼ਾਨਦਾਰ ਇੰਤਜ਼ਾਮ ਕਰਕੇ ਟੂਰਨਾਮੈਂਟ ਨੂੰ ਸਫ਼ਲ ਬਣਾਇਆ। ਭਾਰਤ ਦੀ ਕਬੱਡੀ ਟੀਮ ਵਲੋਂ ਸੰਦੀਪ ਸੁਰਖਪੁਰ, ਤੇਜੀ ਪੂਨੀਆਂ, ਹਰਵਿੰਦਰ ਰਬੋਂ, ਜੱਸਾ ਪਰਸਰਾਮਪੁਰ, ਬਿੱਲਾ ਖੁੱਡਾ, ਗੁਰਮਨ, ਨਵੀ ਜੌਹਲ ਸ਼ਾਨਦਾਰ ਪ੍ਰਦਰਸ਼ਨ ਕਰਕੇ ਚੰਨਾ ਆਲਮਗੀਰ ਦੀ ਅਗਵਾਈ ਹੇਠ ਕਬੱਡੀ ਕੱਪ ਤੇ 11000 ਡਾਲਰ ਦਾ ਇਨਾਮ ਜਿੱਤਣ ਵਿਚ ਕਾਮਯਾਬ ਰਹੇ।
Comments (0)