ਅਕਾਲੀ ਦਲ (ਬਾਦਲ) ਦੀ ਨਿਊਯਾਰਕ ਵਿਚ ਕਨਵੈਨਸ਼ਨ 30 ਅਕਤੂਬਰ ਨੂੰ

ਅਕਾਲੀ ਦਲ (ਬਾਦਲ) ਦੀ ਨਿਊਯਾਰਕ ਵਿਚ ਕਨਵੈਨਸ਼ਨ 30 ਅਕਤੂਬਰ ਨੂੰ

ਨਿਊਯਾਰਕ/ਬਿਊਰੋ ਨਿਊਜ਼:
ਅਮਰੀਕਾ ਅਕਾਲੀ ਦਲ (ਬ) ਦੀ ਇਕ ਵਿਸ਼ੇਸ਼ ਮੀਟਿੰਗ ਰਿਚੀਰਿਚ ਪੈਲੇਸ ਵਿਖੇ ਹੋਈ, ਜਿਸ ਦਾ ਮੁੱਖ ਮਨੋਰਥ 30 ਅਕਤੂਬਰ ਦੀ ਨਿਊਯਾਰਕ ਵਿਚ ਹੋ ਰਹੀ ਵੱਡੀ ਕਨਵੈਨਸ਼ਨ ਬਾਰੇ ਸੀ. ਕਨਵੈਨਸ਼ਨ ਵਿਚ ਅਮਰੀਕਾ ਦੇ ਵੱਖ-ਵੱਖ ਸਟੇਟਾਂ ਦੇ ਪ੍ਰਧਾਨਾਂ ਨੂੰ ਸੱਦਾ-ਪੱਤਰ ਭੇਜਿਆ ਗਿਆ ਹੈ। ਹੁਣ ਤੱਕ ਹੋਈਆਂ ਕਨਵੈਨਸ਼ਨਾਂ ਤੋਂ ਇਹ ਸਭ ਤੋਂ ਵੱਡੀ ਕਨਵੈਨਸ਼ਨ ਹੋਵੇਗੀ, ਜਿਸ ਵਿਚ ਪੰਜਾਬ ਤੋਂ ਕਈ ਮੰਤਰੀਆਂ ਦੀ ਸ਼ਮੂਲੀਅਤ ਹੋਵੇਗੀ। ਇਸ ਕਨਵੈਨਸ਼ਨ ਵਿਚ 2017 ਦੀਆਂ ਆ ਰਹੀਆਂ ਵਿਧਾਨ ਸਭਾ ਚੋਣਾਂ ਦਾ ਮੁੱਖ ਮੁੱਦਾ ਹੋਵੇਗਾ। ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਪਾਰਟੀ ਵੱਲੋਂ ਪੰਜਾਬ ਵਿਚ ਕੀਤੇ ਵਿਕਾਸ ਕੰਮਾਂ ਬਾਰੇ ਇਹ ਆਗੂ ਸੰਬੋਧਨ ਕਰਨਗੇ।
ਇਸ ਕਨਵੈਨਸ਼ਨ ਵਾਸਤੇ 7 ਮੈਂਬਰੀ ਕਮੇਟੀ ਬਣਾਈ ਗਈ ਹੈ, ਜਿਸ ਵਿਚ ਮਾਸਟਰ ਮਹਿੰਦਰ ਸਿੰਘ, ਹਰਬੰਸ ਸਿੰਘ ਢਿੱਲੋਂ, ਮੋਹਣ ਸਿੰਘ ਖੱਟੜਾ, ਰਘਬੀਰ ਸਿੰਘ ਸੁਭਾਨਪੁਰ, ਜਰਨੈਲ ਸਿੰਘ ਗਿਲਜੀਆਂ, ਬਲਵਿੰਦਰ ਸਿੰਘ ਨਵਾਂਸ਼ਹਿਰ ਅਤੇ ਹਿੰਮਤ ਸਿੰਘ ਸਰਪੰਚ ਸ਼ਾਮਲ ਹਨ, ਜੋ ਕਨਵੈਨਸ਼ਨ ਨੂੰ ਕਾਮਯਾਬ ਕਰਨ ਵਾਸਤੇ ਸਾਰੇ ਪ੍ਰਬੰਧ ਕਰਨਗੇ। ਮੀਟਿੰਗ ਵਿਚ ਚੋਣਵੇਂ ਅਕਾਲੀ ਲੀਡਰਾਂ ਨੂੰ ਸ਼ਾਮਲ ਕੀਤਾ ਗਿਆ, ਜਿਨ੍ਹਾਂ ਨੇ ਕਨਵੈਨਸ਼ਨ ਬਾਰੇ ਆਪੋ-ਆਪਣੇ ਸੁਝਾਅ ਦਿੱਤੇ। 7 ਮੈਂਬਰੀ ਕਮੇਟੀ ਤੋਂ ਇਲਾਵਾ ਪ੍ਰੀਤਮ ਸਿੰਘ ਗਿਲਜੀਆਂ, ਮਲਕੀਤ ਸਿੰਘ ਸ਼ਰੀਂਹ, ਕਰਨੈਲ ਸਿੰਘ ਬਾਠ ਮੁੱਖ ਬੁਲਾਰਾ, ਜਸਮੇਰ ਸਿੰਘ ਗੁਰਾਲਾ, ਮਹਿੰਦਰ ਸਿੰਘ ਸਿੱਧੂ ਕਬੱਡੀ ਪ੍ਰਮੋਟਰ, ਬਲਵਿੰਦਰ ਸਿੰਘ ਵਿਰਕ, ਬਲਕਾਰ ਸਿੰਘ ਸੱਲ੍ਹਾ, ਭੁਪਿੰਦਰ ਸਿੰਘ ਬੇਗੋਵਾਲ, ਭੁਪਿੰਦਰ ਸਿੰਘ ਨਾਰੰਗਪੁਰ, ਭੁਪਿੰਦਰ ਸਿੰਘ ਸਨੌਰ, ਰਣਜੀਤ ਸਿਘ, ਬਲਵੀਰ ਸਿੰਘ ਕੈਸ਼ੀਅਰ, ਤੇਜਿੰਦਰ ਸਿੰਘ ਨੰਗਲ, ਤਰਸੇਮ ਸਿੰਘ ਭਟਨੂਰਾ, ਜਸਵੀਰ ਸਿੰਘ ਟੁੱਟ, ਗਰਿੰਦਰ ਸਿੰਘ ਸ਼ਾਹੀ, ਵਰਿੰਦਰ ਸਿੰਘ ਪੱਡਾ, ਰਣਜੀਤ ਸਿੰਘ, ਜਸਵੰਤ ਸਿੰਘ, ਗੁਰਦੇਵ ਸਿੰਘ, ਕੁਲਬੀਰ ਸਿੰਘ ਬਾਸੀ, ਗੁਰਬਚਨ ਸਿੰਘ ਤਲਵੰਡੀ, ਹਾਕਮ ਸਿੰਘ ਗਰੇਵਾਲ ਅਤੇ ਹਰਬਖਸ਼ ਸਿੰਘ ਟਾਹਲੀ ਮੀਡੀਆ ਇੰਚਾਰਜ ਨੇ ਆਪਣੇ ਵਿਚਾਰ ਰੱਖੇ। ਮੀਟਿੰਗ ਵਿਚ ਕਸ਼ਮੀਰ ਸਿੰਘ ਪਿਹੋਵਾ ਸਕੱਤਰ ਜਨਰਲ ਨੇ ਸਾਰੇ ਲੀਡਰਾਂ ਨੂੰ ਵਾਰੋ-ਵਾਰੀ ਪੇਸ਼ ਕੀਤਾ।