ਅਮਰੀਕਾ ਦੇ 3 ਵਿਗਿਆਨੀਆਂ ਨੂੰ ਨੋਬੇਲ ਮੈਡੀਸਨ ਪੁਰਸਕਾਰ

ਅਮਰੀਕਾ ਦੇ 3 ਵਿਗਿਆਨੀਆਂ ਨੂੰ ਨੋਬੇਲ ਮੈਡੀਸਨ ਪੁਰਸਕਾਰ

ਸਟੌਕਹੋਮ (ਅਮਰੀਕਾ)/ਬਿਊਰੋ ਨਿਊਜ਼ :
ਤਿੰਨ ਅਮਰੀਕੀ ਵਿਗਿਆਨੀਆਂ (ਜੈਨੇਟਿਕਿਸਟਸ) ਜੈਫਰੀ ਸੀ. ਹਾਲ (72), ਮਾਈਕਲ ਰੋਸਬੈਸ਼ (73) ਅਤੇ ਮਾਈਕਲ ਡਬਲਿਊ ਯੰਗ (68) ਨੂੰ ਜੀਵਾਂ ਵਿਚਲੀ ‘ਕੁਦਰਤੀ ਘੜੀ’ ਜਿਸ ਦੇ ਆਧਾਰ ‘ਤੇ ਜੀਵ ਸੌਂਦੇ ਤੇ ਜਾਗਦੇ ਹਨ, ਸਬੰਧੀ ਖੋਜ ਲਈ ਨੋਬੇਲ ਮੈਡੀਸਨ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ। ਇਨ੍ਹਾਂ ਵਿਗਿਆਨੀਆਂ ਨੇ ਨੀਂਦ, ਖਾਣ ਦੀਆਂ ਆਦਤਾਂ, ਹਾਰਮੋਨਜ਼ ਅਤੇ ਸਰੀਰਕ ਤਾਪਮਾਨ ਵਿੱਚ ਜੀਨਜ਼ ਦੀ ਭੂਮਿਕਾ ਬਾਰੇ ਜਾਨਣਾ ਪਾਇਆ ਹੈ। ਇਨ੍ਹਾਂ ਨੇ ਉਨ੍ਹਾਂ ਜੀਨਜ਼ ਦੀ ਪਣਾਛ ਕੀਤੀ ਹੈ ਜਿਹੜੇ ‘ਕੁਦਰਤੀ ਘੜੀ’ ਨੂੰ ਚਲਾਉਂਦੇ ਹਨ। ਸਾਹਿਤ ਸਬੰਧੀ ਨੋਬੇਲ ਪੁਰਸਕਾਰ ਦਾ ਐਲਾਨ 5 ਅਕਤੂਬਰ ਨੂੰ ਕੀਤਾ ਜਾਵੇਗਾ।