ਭਾਈ ਹਵਾਰਾ ਦੀ ਸਰਬੱਤ ਖ਼ਾਲਸਾ 2016 ਸਬੰਧੀ ਅਪੀਲ ਨੂੰ ਭਾਈ ਸਤਨਾਮ ਸਿੰਘ ਅਤੇ ਸਾਥੀ ਸਿੰਘਾਂ ਨੇ ਕੀਤਾ ਪ੍ਰਵਾਨ
ਅੰਮ੍ਰਿਤਸਰ/ਨਰਿੰਦਰ ਪਾਲ ਸਿੰਘ:
ਡੇਰਾ ਸਿਰਸਾ ਮੁਖੀ ਨੂੰ ਦਿੱਤੀ ਗਈ ਬਿਨ ਮੰਗੀ ਮੁਆਫੀ ਨੂੰ ਲੈ ਕੇ ਪੈਦਾ ਹੋਏ ਹਾਲਾਤ ਵਿੱਚ ਕੌਮੀ ਭਾਵਨਾਵਾਂ ਦੀ ਤਰਜਮਾਨੀ ਕਰਨ ਵਾਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਮ੍ਰਿਤ ਸੰਚਾਰ ਜੱਥੇ ਦੇ ਪੰਜ ਪਿਆਰੇ ਸਿੰਘਾਂ ਨੇ 10 ਨਵੰਬਰ 2016 ਨੂੰ ਹੋਣ ਵਾਲੇ ਸਰਬੱਤ ਖਾਲਸਾ ਨੂੰ ਇਤਿਹਾਸਕ ਬਨਾਉਣ ਲਈ ਭਾਈ ਜਗਤਾਰ ਸਿੰਘ ਹਵਾਰਾ ਵਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਪ੍ਰਵਾਨ ਕਰਦਿਆਂ ਵਿਸ਼ਵ ਭਰ ਦੀਆਂ ਸੰਗਤਾਂ ਨੂੰ ਵਿਸ਼ਵਾਸ਼ ਦਿਵਾਇਆ ਹੈ ਕਿ ਉਹ ਇਸ ਸਰਬੱਤ ਖਾਲਸੇ ਨੂੰ ਮੀਲ ਪੱਥਰ ਬਨਾਉਣ ਲਈ ਹਰ ਸੰਭਵ ਯਤਨ ਕਰਨਗੇ।
ਚੌਂਕ ਬਾਬਾ ਸਾਹਿਬ ਸਥਿਤ ਅਖੰਡ ਕੀਰਤਨੀ ਜਥਾ ਦੇ ਹੈੱਡ ਕੁਆਟਰ ਰੰਗਲੇ ਸੱਜਣ ਟਰੱਸਟ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੰਘ ਭਾਈ ਸਤਨਾਮ ਸਿੰਘ ਖੰਡੇਵਾਲਾ ਨੇ ਦੱਸਿਆ ਕਿ ਭਾਈ ਜਗਤਾਰ ਸਿੰਘ ਹਵਾਰਾ ਦੇ ਵਕੀਲ ਅਮਰ ਸਿੰਘ ਚਾਹਲ ਰਾਹੀਂ ਜੋ ਹੱਥ ਲਿਖਤ ਪੱਤਰ ਪ੍ਰਾਪਤ ਹੋਇਆ ਸੀ ਉਸ ਅਨੁਸਾਰ ਪੰਜ ਪਿਆਰੇ ਸਾਹਿਬਾਨ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ਕਿ ਉਹ 10 ਨਵੰਬਰ 2016 ਨੂੰ ਹੋਣ ਵਾਲੇ ਸਰਬੱਤ ਖਾਲਸਾ ਨੁੰ ਇਤਿਹਾਸਕ ਬਨਾਉਣ, ਨੂੰ ਪੰਜ ਪਿਆਰੇ ਸਾਹਿਬਾਨ ਨੇ ਪ੍ਰਵਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਵਿਚਾਰਾਂ ਕਰਦਿਆਂ ਤਿਹਾੜ ਜੇਲ੍ਹ ਦੀ ਕਾਲ ਕੋਠੜੀ ਵਿੱਚ ਬੈਠਿਆਂ ਵੀ ਭਾਈ ਜਗਤਾਰ ਸਿੰਘ ਹਵਾਰਾ ਦੀ ਪੰਥ ਦੇ ਭਵਿਖ ਪਪ੍ਰਤੀ ਗੰਭੀਰ ਚਿੰਤਾ, ਪੰਥ ਨੂੰ ਇਕ ਪਲੇਟਫਾਰਮ ‘ਤੇ ਦੇਖਣ ਦੇ ਸੁਪਨੇ ਦੀ ਭਰਪੂਰ ਸ਼ਲਾਘਾ ਕੀਤੀ ਗਈ ਹੈ।
ਭਾਈ ਸਤਾਨਮ ਸਿੰਘ ਖੰਡੇਵਾਲਾ ਨੇ ਕਿਹਾ ਕਿ ਅਸੀਂ ਵਿਸ਼ਵ ਭਰ ਦੀਆਂ ਸੰਗਤਾਂ ਨੂੰ ਯਕੀਨ ਦਿਵੁÀਂਦੇ ਹਾਂ ਕਿ ਕਿ ਕੌਮ ਦੇ ਦਰਦ ਨੂੰ ਮਹਿਸੂਸ ਕਰਦਿਆਂ ਪਹਿਲਾਂ ਵੀ ਸਿਧਾਂਤਕ ਤੌਰ ‘ਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਦੀ ਸੇਵਾ ਨਿਭਾਉਂਦਿਆਂ ਆਪਣਾ ਫਰਜ਼ ਨਿਭਾਇਆ ਸੀ। ਪੰਥਕ ਏਕਤਾ ਲਈ ਸਿਰਤੋੜ ਯਤਨ ਵੀ ਕੀਤੇ ਅਤੇ ਹੁਣ ਭਾਈ ਹਵਾਰਾ ਵਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ‘ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ’ ਦੇ ਮਾਹਨ ਗੁਰਮਤਿ ਫਲਸਫੇ ਤੋਂ ਸ਼ਕਤੀ ਲੈਕੇ ਸਰਬੱਤ ਖਾਲਸਾ 2016 ਨੂੰ ਪੰਥ ਲਈ ਇੱਕ ਮੀਲ ਪੱਥਰ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ। ਉਨ੍ਹਾਂ ਦੱਸਿਆ ਕਿ ਸਰਬੱਤ ਖਾਲਸਾ ਦੀ ਮਹਾਨ ਸੰਸਥਾ ਨੁੰ ਸੁਚਾਰੂ ਅਤੇ ਸਿਧਾਂਤਕ ਪ੍ਰਣਾਲੀ ਨਾਲ ਚਲਾਉਣ ਲਈ ਸਮੂੰਹ ਸਿੱਖ ਜਥੇਬੰਦੀਆਂ, ਤਿੰਨਾਂ ਜਥੇਦਾਰਾਂ ਅਤੇ ਪੰਥ ਹਿਤੈਸ਼ੀਆਂ ਨੁੰ ਭਰੋਸੇ ਵਿੱਚ ਲੈਕੇ ਬਹੁਤ ਜਲਦੀ ਵਿਧੀ ਵਿਧਾਨ ਬਣਾਇਆ ਜਾਵੇਗਾ ਅਤੇ ਉਸ ਅਨੁਸਾਰ ਹੀ ਸਰੱਬਤ ਖਾਲਸਾ ਜਥੇਬੰਦਕ ਕੀਤਾ ਜਾਵੇਗਾ।
ਪੰਜ ਪਿਆਰੇ ਸਿੰਘਾਂ ਨੇ ਭਾਈ ਧਿਆਨ ਸਿੰਘ ਮੰਡ, ਭਾਈ ਅਮਰੀਕ ਸਿੰਘ ਅਜਨਾਲਾ ਅਤੇ ਭਾਈ ਬਲਜੀਤ ਸਿੰਘ ਵਲੋਂ ਪੰਥ ਨੂੰ ਦਰਪੇਸ਼ ਮੁਸ਼ਕਿਲਾਂ ਤੇ ਪੰਜਾਬ ਦੀਆਂ ਸਮੱਸਿਆਵਾਂ ਪ੍ਰਤੀ ਸੰਗਤਾਂ ਨੂੰ ਜਾਗਰੂਕ ਕਕਰਨ ਲਈ ਯੋਜਨਾਬੱਧ ਤਰੀਕੇ ਨਾਲ ਕੀਤੇ ਗਗਏ ਪ੍ਰੋਗਰਾਮਾਂ ਦੀ ਸ਼ਲਾਘਾ ਕੀਤੀ ਗਈ। ਇਹ ਪੁਛੇ ਜਾਣ ‘ਤੇ ਕਿ ਸ਼੍ਰੋਮਣੀ ਕਮੇਟੀ ਅਤੇ ਇਸਦੇ ਥਾਪੇ ਜਥੇਦਾਰ ਹਰ ਵਾਰ ਕਹਿ ਦਿੰਦੇ ਹਨ ਕਿ ਸਰਬਤ ਖਾਲਸਾ ਬੁਲਾਉਣ ਦਾ ਅਧਿਕਾਰ ਉਨ੍ਹਾਂ ਪਾਸ ਹੀ ਹੈ ਤਾਂ ਭਾਈ ਖੰਡੇਵਾਲਾ ਨੇ ਕਿਹਾ ਕਿ 1 ਜੂਨ 2015 ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋਇਆ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲੀ ਦਲ ਤੇ ਜਥੇਦਾਰ ਘਰਾਂ ਵਿੱਚ ਲੁੱਕ ਕੇ ਬੈਠ ਗਏ ਸਨ ਤੇ ਇਹ ਫੈਸਲਾ ਪਹਿਲਾਂ ਵੀ ਕੌਮ ਨੇ ਕੀਤਾ ਸੀ ਕਿ ਉਸਦੀ ਅਗਵਾਈ ਕੌਣ ਕਰੇ ਤੇ ਹੁਣ ਵੀ ਕੌਮ ਹੀ ਕਰੇਗੀ। ਇਸ ਮੌਕੇ ਅਖੰਡ ਕੀਰਤਨੀ ਜੱਥਾ ਜਰਮਨੀ ਦੇ ਪ੍ਰਧਾਨ ਭਾਈ ਭੁਪਿੰਦਰ ਸਿੰਘ ਭਲਵਾਨ, ਕੁਲਵਿੰਦਰ ਸਿੰਘ ਖਾਨਪੁਰੀਆ, ਪ੍ਰਿੰਸੀਪਲ ਬਲਜਿੰਦਰ ਸਿੰਘ, ਭਾਈ ਪ੍ਰਣਾਮ ਸਿੰਘ ਤੇ ਭਾਈ ਮਨਜੀਤ ਸਿੰਘ ਠੇਕੇਦਾਰ ਮੌਜੂਦ ਸਨ।
Comments (0)