ਡਿਸਟ੍ਰਿਕ-19 ਤੋਂ ਅਮਰਜੀਤ ਕੌਰ ਰਿਆੜ ਰਿਪਬਲਿਕਨ ਪਾਰਟੀ ਦੀ ਉਮੀਦਵਾਰ
ਨਿਊਜਰਸੀ/ਬਿਊਰੋ ਨਿਊਜ਼ :
ਰਿਪਬਲਿਕਨ ਪਾਰਟੀ ਵਲੋਂ ਡਿਸਟ੍ਰਿਕ-19 ਤੋਂ ਸਿੱਖ ਔਰਤ ਅਮਰਜੀਤ ਕੌਰ ਰਿਆੜ ਨੂੰ ਵਿਧਾਨ ਸਭਾ ਚੋਣਾਂ ਲਈ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਪੰਜਾਬੀ ਭਾਈਚਾਰੇ ਦੇ ਆਗੂਆਂ ਬਰਜਿੰਦਰ ਸਿੰਘ ਬਰਾੜ ਸਾਬਕਾ ਚੇਅਰਮੈਨ ਰਿਪਬਲਿਕਨ ਪਾਰਟੀ ਕਾਰਟਰੇਟ, ਜਸਵੰਤ ਸਿੰਘ ਚੀਮਾ, ਜੇ.ਪੀ. ਸਿੰਘ, ਹਰਜਿੰਦਰ ਸਿੰਘ ਬਾਹੀਆ, ਜਸਵਿੰਦਰ ਭੁੱਲਰ, ਲਾਡੀ ਬਾਜਵਾ, ਬਲਦੇਵ ਸਿੰਘ ਪੁਆਰ, ਖੁਸ਼ਵੰਤ ਸਿੰਘ ਨਿੱਝਰ, ਸੁਖਜਿੰਦਰ ਸਿੰਘ ਗੋਰਾਇਆ, ਓਂਕਾਰ ਸਿੰਘ ਨਿਊਜਰਸੀ ਨੇ ਸੁਆਗਤ ਕਰਦਿਆਂ ਕਿਹਾ ਕਿ ਇਹ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ ਕਿ ਇਕ ਸਿੱਖ ਔਰਤ ਨੂੰ ਰਿਪਬਲਿਕਨ ਪਾਰਟੀ ਵਲੋਂ ਚੋਣ ਲੜਨ ਦਾ ਮੌਕਾ ਦਿੱਤਾ ਗਿਆ ਹੈ। ਅਮਰਜੀਤ ਕੌਰ ਰਿਆੜ ਤੋਂ ਇਲਾਵਾ ਹਿੰਦੂ ਭਾਈਚਾਰੇ ਦੇ ਆਗੂ ਦੀਪਕ ਮਲਹੋਤਰਾ ਨੂੰ ਵੀ ਇਸੇ ਡਿਸਟ੍ਰਿਕ ਤੋਂ ਹੀ ਟਿਕਟ ਦਿੱਤੀ ਗਈ ਹੈ। ਰਿਪਬਲਿਕਨ ਪਾਰਟੀ ਦੀ ਇਸ ਸਮੇਂ ਪੂਰੇ ਅਮਰੀਕਾ ਵਿਚ ਲਹਿਰ ਹੈ ਅਤੇ ਆਸ ਜਤਾਈ ਜਾ ਰਹੀ ਹੈ ਕਿ ਟਰੰਪ ਲਹਿਰ ਇਨ੍ਹਾਂ ਚੋਣਾਂ ਵਿਚ ਵੀ ਬਰਕਰਾਰ ਰਹੇਗੀ ਅਤੇ ਇਹ ਦੋਵੇਂ ਭਾਰਤੀ ਮੂਲ ਦੇ ਉਮੀਦਵਾਰ ਜਿੱਤ ਪ੍ਰਾਪਤ ਕਰ ਕੇ ਇਤਿਹਾਸ ਰਚਣਗੇ।
Comments (0)