ਸ਼ਿਕਾਗੋ ‘ਚ ਫੁੱਟਪਾਥ ‘ਤੇ ਹੋਈ ਗੋਲੀਬਾਰੀ ‘ਚ 1 ਹਲਾਕ, 6 ਜ਼ਖਮੀ

ਸ਼ਿਕਾਗੋ ‘ਚ ਫੁੱਟਪਾਥ ‘ਤੇ ਹੋਈ ਗੋਲੀਬਾਰੀ ‘ਚ 1 ਹਲਾਕ, 6 ਜ਼ਖਮੀ

ਸ਼ਿਕਾਗੋ/ਬਿਊਰੋ ਨਿਊਜ਼ :
ਸ਼ਿਕਾਗੋ ਵਿਚ ਕਈ ਬੰਦੂਕਧਾਰੀਆਂ ਨੇ ਇਕ ਫੁੱਟਪਾਥ ‘ਤੇ ਖੜ੍ਹੇ ਲੋਕਾਂ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਵਿਚ 1 ਵਿਅਕਤੀ ਦੀ ਮੌਤ ਹੋ ਗਈ ਅਤੇ 6 ਜ਼ਖਮੀ ਹੋ ਗਏ। ਪੁਲੀਸ ਨੇ ਇਸ ਦੀ ਜਾਣਕਾਰੀ ਦਿੱਤੀ। ਸ਼ਿਕਾਗੋ ਪੁਲੀਸ ਮੁਤਾਬਕ ਸ਼ਹਿਰ ਦੇ ਬ੍ਰਾਂਜਵਿਲੇ ਨੇੜੇ ਇਕ ਫੁੱਟਪਾਥ ‘ਤੇ ਗੋਲੀਬਾਰੀ ਦੀ ਇਹ ਘਟਨਾ ਹੋਈ। ਇਸ ਘਟਨਾ ਵਿਚ ਜ਼ਖਮੀ ਹੋਏ 28 ਸਾਲਾਂ ਵਿਅਕਤੀ ਨੂੰ ਹਸਪਤਾਲ ਵਿਚ ਮ੍ਰਿਤਕ ਐਲਾਨ ਦਿੱਤਾ ਗਿਆ। ਘਟਨਾ ਵਿਚ ਜ਼ਖਮੀ ਹੋਏ 6 ਲੋਕਾਂ ਦਾ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ। ਜ਼ਖਮੀਆਂ ਵਿਚ 21 ਸਾਲਾਂ ਤੋਂ ਲੈ ਕੇ 46 ਸਾਲਾਂ ਉਮਰ ਵਰਗ ਤੱਕ ਦੇ ਪੁਰਸ਼ ਅਤੇ ਮਹਿਲਾਵਾਂ ਸ਼ਾਮਲ ਹਨ। ਅਜੇ ਤੱਕ ਇਸ ਮਾਮਲੇ ਵਿਚ ਕਿਸੇ ਨੂੰ ਹਿਰਾਸਤ ਵਿਚ ਨਹੀਂ ਲਿਆ ਗਿਆ ਹੈ ਅਤੇ ਪੁਲਸ ਗੋਲੀਬਾਰੀ ਨਾਲ ਸਬੰਧਤ ਹਾਲਾਤਾਂ ਦੀ ਜਾਂਚ ਕਰ ਰਹੀ ਹੈ।