ਪੰਜਾਬ ਅਤੇ ਬੰਗਾਲ ਦੀ ਵੰਡ - ਕੁਝ ਅਣਕਹੀਆਂ ਕਹਾਣੀਆਂ (ਅਨੁਵਾਦ - ਕੇ.ਐੱਸ. ਚੱਠਾ) (ਲੜੀ ਨੰਬਰ 2)

ਪੰਜਾਬ ਅਤੇ ਬੰਗਾਲ ਦੀ ਵੰਡ - ਕੁਝ ਅਣਕਹੀਆਂ ਕਹਾਣੀਆਂ (ਅਨੁਵਾਦ - ਕੇ.ਐੱਸ. ਚੱਠਾ) (ਲੜੀ ਨੰਬਰ 2)

ਸਾਲ 1945 ਅਤੇ ਉਸਤੋਂ ਬਾਅਦ ਸੋਵੀਅਤ ਰੂਸ ਅਤੇ ਬ੍ਰਿਟਿਸ਼ ਸਾਮਰਾਜ ਦੇ ਆਪਸੀ ਸਬੰਧ: 
ਯੂ ਐਸ ਐਸ ਆਰ (ਸੋਵੀਅਤ ਰਸ) ਦੀ 1945 ਵਿਚ ਜਰਮਨ ਫ਼ੌਜਾਂ ਉੱਤੇ ਭਾਰੀ ਜਿੱਤ ਨੇ ਜੋਸਫ਼ ਸਟਾਲਿਨ ਦੀਆਂ ਸਿਆਸੀ ਇੱਛਾਵਾਂ ਨੂੰ ਚੋਖਾ ਵਧਾ ਦਿੱਤਾ ਸੀ। ਉਹ ਸੋਵੀਅਤ ਰਸ ਦੇ ਪ੍ਰਭਾਵ ਨੂੰ ਇਸਦੇ ਘੇਰੇ ਦੇ ਇਲਾਕਿਆਂ ਅਤੇ ਹੋਰਨਾਂ ਮੁਲਕਾਂ ਤੱਕ ਵਧਾਉਣ ਦੀ ਕੂਟਨੀਤਕ ਇੱਛਾ ਵੀ ਰੱਖਣ ਲੱਗ ਪਿਆ ਸੀ। ਪੱਛਮੀ ਮੋਰਚੇ 'ਤੇ ਸੋਵੀਅਤ ਰੂਸ ਨੇ ਪਹਿਲਾਂ ਹੀ ਸਾਮਰਾਜਵਾਦ ਦੇ ਵਿਰੁੱਧ ਆਪਣੀ ਯੂਰਪੀ ਢਾਲ ਨੂੰ ਮਜ਼ਬੂਤ ਕਰਨ ਲਈ ਕਦਮ ਚੁੱਕਣਾ ਸ਼ੁਰੂ ਕਰ ਦਿੱਤਾ ਸੀ। ਸੋਵੀਅਤ ਰੂਸ ਦੇ ਦੱਖਣ ਵਿਚ ਤੇਲ ਦੇ ਭੰਡਾਰ ਇਕੱਠੇ ਕਰਨ ਲਈ ਪਰਸੀਅਨ ਖਾੜੀ ਨੂੰ ਵਰਤਿਆ ਜਾਂਦਾ ਸੀ। ਇਹਨਾਂ ਭੰਡਾਰਾਂ ਨੂੰ ਬਰਤਾਨਵੀ ਤਾਕਤ ਅਤੇ ਅੰਗਰੇਜ਼ 'ਵੈਲਜ਼ ਆਫ ਪਾਵਰ' ਭਾਵ ਸੱਤਾ ਦੇ ਖੂਹ ਕਹਿੰਦੇ ਸਨ। ਇਸ ਸਮੇਂ ਦੇ ਦੌਰਾਨ ਪੱਛਮੀ ਸੱਭਿਆਤਾਵਾਂ ਲਈ ਇਹ ਤੇਲ ਦੇ ਭੰਡਾਰ ਆਪਣੀਆਂ ਊਰਜਾ ਦੀਆਂ ਲੋੜਾਂ ਨੂੰ ਪੂਰਾ ਕਰਨ ਦੇ ਪ੍ਰਮੁੱਖ ਸਾਧਨ ਸਨ। ਬ੍ਰਿਟੇਨ ਕਿਸੇ ਵੀ ਹਾਲਾਤ ਵਿਚ ਇਨ੍ਹਾਂ ਸੋਮਿਆਂ ਨੂੰ ਆਪਣੇ ਹੱਥੋਂ ਗੁਆਣਾ ਸਵੀਕਾਰ ਨਹੀਂ ਕਰ ਸਕਦਾ ਸੀ। ਇਸਦੇ ਨਾਲ ਹੀ ਬਰਤਾਨੀਆ ਭਾਰਤ ਵਿਚ ਮੌਜੂਦ ਆਪਣੇ ਫੌਜੀ ਬੇਸ ਦੀ ਗਤੀਸ਼ੀਲਤਾ ਦੇ ਘਾਣ ਹੋਣ ਜਾਂ ਭਾਰਤੀ ਫੌਜੀ ਬੇਸ ਦੀ ਤਬਾਹੀ ਹੋਣ ਦੇ ਡਰ ਤੋਂ ਲਗਾਤਾਰ ਘਬਰਾਹਟ ਵਿਚ ਸੀ। ਭਾਰਤੀ ਉਪਮਹਾਂਦੀਪ ਸਾਰੇ ਏਸ਼ੀਆ ਲਈ ਸਭ ਤੋਂ ਵਧੀਆ ਅਤੇ ਫੌਜੀ ਨੀਤੀਆਂ ਦੇ ਪੱਖ ਤੋਂ ਬਰਤਾਨੀਆ ਵਾਸਤੇ ਬਹੁਤ ਕਾਰਗਰ ਸਥਾਨ ਸੀ। ਬਰਤਾਨੀਆ ਨੇ ਛੇਤੀ ਹੀ ਸਮਝ ਲਿਆ ਕਿ ਆਜ਼ਾਦ ਹੋਣ ਤੋਂ ਬਾਅਦ ਭਾਰਤ 'ਤੇ ਰਾਜ ਕਰਨ ਵਾਲੇ ਸੰਭਾਵੀ ਭਾਰਤੀ ਰਾਸ਼ਟਰਵਾਦੀ ਬਰਤਾਨੀਆ ਨਾਲ ਮਿਲਟਰੀ ਸਹਿਯੋਗ ਦੀ ਇਜਾਜ਼ਤ ਨਹੀਂ ਦੇਣਗੇ ਅਤੇ ਨਾ ਹੀ ਕਾਮਨ-ਵੈਲਥ ਮੁਲਕਾਂ ਦੀ ਫੌਜ ਨੂੰ ਕੋਈ ਉਪਯੋਗੀ ਮਦਦ ਪ੍ਰਦਾਨ ਕੀਤੀ ਜਾਏਗੀ।

ਇਸ ਲਈ ਬਰਤਾਨੀਆ ਨੇ ਧਰਮ ਅਤੇ ਧਾਰਮਿਕ ਪ੍ਰੰਪਰਾਵਾਂ ਨੂੰ ਅਧਾਰ ਬਣਾ ਕੇ ਰਾਜਨੀਤੀ ਕਰਨ ਵਾਲੀ ਤਾਕਤਾਂ ਨਾਲ ਹੱਥ ਮਿਲਾਉਣਾ ਬੇਹਤਰ ਸਮਝਿਆ। ਬਰਤਾਨੀਆ ਨੂੰ ਪੇਸ਼ ਆ ਰਹੀਆਂ ਅਜਿਹੀਆਂ ਸੱਮਸਿਆਵਾਂ ਦਾ ਹੱਲ ਮੁਹੰਮਦ ਅਲੀ ਜਿਨਾਹ ਦੀ ਪ੍ਰਾਜੈਕਸ਼ਨ ਨਾਲ ਕੱਢਿਆ ਜਾਣਾ ਸ਼ੁਰੂ ਹੋ ਗਿਆ ਸੀ। ਮੁਹੰਮਦ ਅਲੀ ਜਿਨਾਹ ਮੁਸਲਿਮ ਲੀਗ ਪਾਰਟੀ ਦੇ ਸਰਬਰਾਹ ਦੇ ਤੌਰ 'ਤੇ ਕੰਮ ਕਰ ਰਹੇ ਸਨ। ਮੁਹੰਮਦ ਅਲੀ ਜਿਨਾਹ ਜਾਣਦੇ ਸਨ ਕਿ ਮੁਸਲਮਾਨਾਂ ਦੀ ਭਾਰਤ ਦੇ ਉੱਤਰ-ਪੱਛਮ ਹਿੱਸੇ ਨੂੰ ਅਲੱਗ ਕਰਨ ਦੀ ਉਨ੍ਹਾਂ ਦੀ ਯੋਜਨਾ  ਦੀ ਕਾਮਯਾਬੀ ਉਹਨਾਂ ਦੇ ਮਜ਼ਹਬੀ ਨਾਅਰਿਆਂ 'ਚ ਲੁਕੀ ਹੋਈ ਹੈ। ਇਸ ਕਾਰਜ 'ਚ ਕਾਮਯਾਬ ਹੋਣ ਲਈ ਜਿਨਾਹ ਨੂੰ ਭਾਰਤ ਦੇ ਮੁਸਲਮਾਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਆਪਣੇ ਨਾਅਰੇ ਨਾਲ ਜੋੜਨ ਅਤੇ ਵੱਖਰੇ ਮੁਲਕ ਦੀ ਮੰਗ ਨੂੰ ਜ਼ੋਰ ਸ਼ੋਰ ਨਾਲ ਪੇਸ਼ ਕਰਨ ਦੀ ਲੋੜ ਹੈ। ਦੂਜੇ ਪਾਸੇ ਅੰਗਰੇਜ਼ ਇਹ ਸੋਚਦਾ ਸੀ ਕਿ ਮੁਸਲਮਾਨਾਂ ਲਈ ਬਣਨ ਵਾਲਾ ਇਹ ਨਵਾਂ ਮੁਲਕ ਉਨ੍ਹਾਂ ਨੂੰ ਸਮੁੱਚੇ ਏਸ਼ੀਆ ਦੀ ਨਿਗਰਾਨੀ ਲਈ ਫੌਜੀ ਲਾਭ ਦੇਵੇਗਾ ਅਤੇ ਇੱਕ ਮਜ਼ਬੂਤ ਆਧਾਰ ਵੀ ਦੇਵੇਗਾ। ਅੰਗਰੇਜ਼ਾਂ ਦਾ ਇਹ ਫੈਸਲਾ ਬਾਅਦ ਵਿੱਚ ਉਹਨਾਂ ਵਾਸਤੇ ਬਹੁਤ ਵਧੀਆ ਅਤੇ ਰਣਨੀਤਕ ਸਾਬਤ ਹੋਇਆ। ਇਸ ਦਾ ਸਬੂਤ ਇਸ ਗੱਲੋਂ ਮਿਲ ਗਿਆ ਕਿ ਸੋਵੀਅਤ ਰੂਸ ਅਤੇ ਅਫਗਾਨਿਸਤਾਨ ਦਰਮਿਆਨ ਲੜੀ ਗਈ ਜੰਗ ਪਾਕਿਸਤਾਨ ਦੀ ਰਣਨੀਤਿਕ ਵਰਤੋਂ ਨੂੰ ਆਪਣੇ ਹਿੱਟ 'ਚ ਵਰਤਣ ਦੇ ਅਧਾਰ 'ਤੇ ਹੀ ਲੜੀ ਗਈ ਸੀ। ਸੋ ਪਾਕਿਸਤਾਨ ਦੀ ਬਣਤਰ ਨੇ ਅੰਗਰੇਜ਼ਾਂ ਦੇ ਉਸ ਮਕਸਦ ਦੀ ਪੂਰੀ ਤਰਾਂ ਪੂਰਤੀ ਕੀਤੀ ਜਿਸ ਲਈ ਇਸ ਨੂੰ ਬਣਾਇਆ ਗਿਆ ਸੀ। 
(ਹਵਾਲੇ: *The route of Soviet forces invasion of Afghanistan.
 *The Mujahideen backed by Pakistan army and funded by US and Saudi governments.)


ਦੁਨੀਆ 'ਚ ਸ਼ੀਤ ਯੁੱਧ ਦੇ ਅੰਤ ਦੇ ਨਾਲ ਹੀ, ਏਸ਼ੀਆਈ ਮੱਧ ਖੇਤਰਾਂ ਵਿੱਚੋਂ ਰੂਸੀ ਫੌਜਾਂ ਦੀ ਵਾਪਸੀ ਅਤੇ ਫਾਰਸ ਦੀ ਖਾੜੀ ਵਿੱਚ ਅਮਰੀਕੀ ਫੌਜਾਂ ਦੀ ਤਾਇਨਾਤੀ ਨਾਲ, ਪਾਕਿਸਤਾਨ ਦੀ ਸਾਂਝੇ ਤੌਰ 'ਤੇ ਰਣਨੀਤਕ ਅਹਿਮੀਅਤ ਨੂੰ ਘਟਾਉਣਾ ਸ਼ੁਰੂ ਕਰ ਦਿੱਤੋ ਸੀ। 11 ਸਤੰਬਰ 2001 ਨੂੰ ਅਮਰੀਕਾ 'ਚ ਸਭ ਤੋਂ ਵੱਡੇ ਅੱਤਵਾਦੀ ਹਮਲੇ ਕਾਰਨ ਅਮਰੀਕਾ ਨੂੰ ਅਫਗਾਨਿਸਤਾਨ 'ਚ ਫੌਜੀ ਡੇਰੇ ਲਾਉਣ ਦਾ ਸਬੱਬ ਬਣਿਆ ਸੀ। ਇਸ ਤਰਾਂ ਅਮਰੀਕਾ ਨੇ ਅਫਗਾਨਿਸਤਾਨ ਦਾ ਰੁੱਖ ਕਰ ਲਿਆ ਅਤੇ ਇਸ ਇਲਾਕੇ 'ਚ ਰੂਸ ਦੀ ਸਰਦਾਰੀ ਵੀ ਖਤਮ ਹੋ ਗਈ। ਹੁਣ ਇਸ ਦੇ ਨਵੇਂ ਅਰਥ ਦਿਖਾਈ ਦੇਣ ਲੱਗੇ ਸਨ ਮਸਲਨ ਦੋ ਦਹਾਕਿਆਂ ਤੋਂ ਜਿਹੜੇ ਇਸਲਾਮਿਕ ਪਾਕਿਸਤਾਨ ਦੇ ਨਿਰਮਾਣ ਅਤੇ ਪੋਲੀਟੀਕਲ ਇਸਲਾਮ ਨੂੰ ਪਾਲ ਪੋਸ਼ ਕੇ ਵੱਡਾ ਕੀਤਾ ਸੀ ਉਹੀਓ ਇਸਲਾਮ ਦਾ ਸਿਆਸੀ ਵਿੰਗ ਹੁਣ ਅਮਰੀਕਾ ਨਾਲ ਜੰਗ ਕਰਨ ਲਈ ਆਪਣੇ ਆਪ ਨੂੰ ਤਿਆਰ ਕਰ ਰਿਹਾ ਸੀ ਅਤੇ ਕੁਝ ਹੱਦ ਤੱਕ ਅੱਗੇ ਵੀ ਵੱਧ ਰਿਹਾ ਸੀ। (ਹਵਾਲਾ: *The fire due to the airline jet ramming straight into the tower.)


ਜਦੋਂ ਸੋਵੀਅਤ ਰੂਸ ਨੇ ਅਫ਼ਗਾਨਿਸਤਾਨ ਛੱਡਿਆ ਸੀ ਤਾਂ ਪਾਕਿਸਤਾਨੀ ਸਰਕਾਰ ਨੇ ਅਫਗਾਨਿਸਤਾਨ ਦੇ ਦੱਖਣੀ ਖੇਤਰ ਦੇ ਅਸਲ ਸ਼ਾਸਕਾਂ ਵਜੋਂ ਤਾਲਿਬਾਨ ਨੂੰ ਤਕਰੀਬਨ-ਤਕਰੀਬਨ ਸਥਾਪਿਤ ਕਰ ਦਿੱਤਾ ਸੀ। ਇਸ ਤਰਾਂ ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੂੰ ਪਾਕਿਸਤਾਨ ਅਤੇ ਕਤਰ ਦਾ ਪੂਰਾ ਪੂਰਾ ਕੂਟਨੀਤਕ ਅਤੇ ਮਿਲਟਰੀ ਸਮਰਥਨ ਹਾਸਲ ਹੋ ਗਿਆ ਸੀ। ਜਦੋ ਓਸਾਮਾ ਬਿਨ ਲਾਦੇਨ ਸੁਡਾਨ ਛੱਡ ਕੇ ਅਫਗਾਨਿਸਤਾਨ ਦੇ ਤਾਲਿਬਾਨੀ ਜਹਾਦ ਵਿਚ ਸ਼ਾਮਿਲ ਹੋਇਆ ਤਾਂ ਤਾਲਿਬਾਨ ਨੇ ਉਸਨੂੰ ਆਪਣਾ ਅਮੀਰ (ਮੁੱਖ ਤੌਰ 'ਤੇ ਮੁਸਲਿਮ ਅਰਬ ਸ਼ਾਸਕਾਂ ਦਾ ਖਿਤਾਬ ਜਾਂ ਮੁਸਲਿਮ ਫੌਜੀ ਕਮਾਂਡਰ ਜਾਂ ਸਥਾਨਕ ਮੁਖੀ) ਐਲਾਨ ਦਿੱਤਾ। ਅਫਗਾਨਿਸਤਾਨ-ਪਾਕਿਸਤਾਨ  ਸਰਹੱਦ 'ਤੇ ਲੱਗਦੇ ਇਲਾਕਿਆਂ ਵਿਚ ਅਲ-ਕਾਇਦਾ ਦੀ ਸਥਾਪਨਾ ਕਾਰਵਾਈ ਜਾਂਦੀ ਹੈ ਅਤੇ ਇਹਨਾਂ ਇਲਾਕਿਆਂ ਤੋਂ ਹੀ ਹੁਣ ਸਮੁਚੇ ਵਿਸ਼ਵ 'ਚ ਜਹਾਦ ਛੇੜੇ ਜਾਂ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਭਾਵ ਇਥੋਂ ਜਹਾਦ ਫੈਲਾਇਆ ਜਾਣਾ ਸ਼ੁਰੂ ਹੋ ਗਿਆ। ਤਾਲਿਬਾਨ ਅਤੇ ਓਸਾਮਾ ਬਿਨ ਲਾਦੇਨ ਭਾਰਤੀ ਮੂਲ ਦੇ ਇਸਲਾਮੀ ਪ੍ਰਚਾਰਕ ਅਤੇ ਉਲੇਮਾ ਅਬਦੁਲ ਅਲ ਮਾਉਦਦੀ ਤੋਂ ਬਹੁਤ ਚੰਗੀ ਤਰਾਂ ਪ੍ਰਭਾਵਿਤ ਸਨ। ਮੌਲਾਨਾ ਮਾਉਦਦੀ ਉਹੋ ਵਿਅਕਤੀ ਸਨ ਜਿਹਨਾਂ ਨੇ ਪਾਕਸਿਤਾਨ ਦੀ ਹੋਂਦ ਬਾਰੇ ਇਹ ਕਿਹਾ ਸੀ ਕਿ ਪਾਕਿਸਤਾਨ ਮੁਸਲਮਾਨਾਂ ਲਈ ਇੱਕ ਪਵਿੱਤਰ ਮੁਲਕ ਹੋਵੇਗਾ ਜਿਸ ਵਿਚ ਨਾਪਾਕ ਅਤੇ ਗ਼ਲੀਜ਼ ਹਿੰਦੂ ਸਿਰਫ ਗੰਦ ਸਾਫ ਕਰਨ ਵਾਲੇ ਜਮਾਂਦਾਰ ਦੇ ਤੌਰ 'ਤੇ ਕੰਮ ਕਰਨ ਲਈ ਰੱਖੇ ਜਾਣਗੇ।
 ਮੌਲਾਨਾ ਮਾਉਦਦੀ ਜਮਾਤ-ਏ- ਇਸਲਾਮੀ ਦੇ ਪੈਰੋਕਾਰ ਅਤੇ ਬਾਨੀ ਸਨ। ਮਾਉਦਦੀ ਨੇ ਪਹਿਲਾਂ ਹੀ ਇਹ ਐਲਾਨ ਕਰ ਦਿੱਤੋ ਸੀ ਕਿ "ਪਾਕਿਸਤਾਨ ਮੁਲਕ ਨੂੰ ਕੱਟੜ ਸ਼ਰੀਅਤ ਮੁਤਾਬਿਕ ਚਲਾਇਆ ਜਾਏਗਾ ਅਤੇ ਮੁਸਲਮਾਨਾਂ ਅਤੇ ਗ਼ੈਰ ਮੁਸਲਮਾਨਾਂ ਦਰਮਿਆਨ ਸੱਭਿਅਤਾ ਦੀ ਜੰਗ ਉਸ ਵਕ਼ਤ ਤੱਕ ਜਾਰੀ ਰਹੇਗੀ ਜਦੋ ਤੱਕ ਇਸਲਾਮ ਸਾਰੇ ਗ਼ੈਰ ਮੁਸਲਮ ਇਲਾਕਿਆਂ ਨੂੰ ਫਤਿਹ ਨਹੀਂ ਕਰ ਲੈਂਦਾ। ਸ਼ਰੀਅਤ ਮੁਤਾਬਿਕ ਇੱਕ ਵਾਰ ਦਰ-ਅਲ-ਇਸਲਾਮ ਦੇ ਅਧੀਨ ਆ ਚੁੱਕੀ ਜ਼ਮੀਨ ਹਮੇਸ਼ਾ ਲਈ ਇਸਲਾਮ ਅਤੇ ਉਸਦੇ ਮੰਨਣ ਵਾਲਿਆਂ ਦੀ ਹੋ ਜਾਂਦੀ ਹੈ। ਭਾਰਤ ਅਤੇ ਪਾਕਸਿਤਾਨ ਬਣਨ ਤੋਂ ਬਾਅਦ ਵੀ ਇਹ ਜੰਗ ਉਸ ਵਕ਼ਤ ਤੱਕ ਜਾਰੀ ਰਹੇਗੀ ਜਦੋ ਤੱਕ ਦੁਬਾਰਾ ਭਾਰਤ ਨੂੰ ਇਸਲਾਮਿਕ ਝੰਡੇ ਅਧੀਨ ਨਹੀਂ ਕਰ ਲਿਆ ਜਾਂਦਾ।" ਇਸ ਤਰਾਂ ਪੋਲੀਟੀਕਲ ਇਸਲਾਮ ਅਤੇ ਅੱਤਵਾਦ ਨਾਲ ਜੁੜੀਆਂ ਕਈ ਜੜ੍ਹਾਂ ਭਾਰਤ ਦੀ ਵੰਡ ਦੇ ਸਮੇਂ ਦੱਬੀਆਂ ਮਿਲਦੀਆਂ ਹਨ।


ਬਰਤਾਨੀਆ ਵੱਲੋਂ ਭਾਰਤ ਵਿਚ ਆਪਣੇ ਸਿਆਸੀ ਅਤੇ ਰਣਨੀਤਕ ਮਨੋਰਥਾਂ ਨੂੰ ਪੂਰਿਆਂ ਕਰਨ ਲਈ ਮਜ਼੍ਹਬ ਦੀ ਸਫਲਤਾ ਨਾਲ ਵਰਤੋਂ ਕੀਤੀ ਅਤੇ ਇਸਨੂੰ ਅਫਗਾਨਿਸਤਾਨ ਅੰਦਰ ਚੱਲੇ ਜਹਾਦ ਦੌਰਾਨ ਅਮਰੀਕਾ ਵੱਲੋਂ ਦੁਹਰਾਇਆ ਗਿਆ। ਇਸਦਾ ਉਦੇਸ਼ ਕੌਮਨਿਸਟ ਅਤੇ ਸੋਸ਼ਲਿਸਟ ਸੋਵੀਅਤ ਯੂਨੀਅਨ ਰੂਸ ਨੂੰ ਗਵਾਦਰ ਦੇ ਗਰਮ ਪਾਣੀ ਦੀਆਂ ਪੋਰਟਾਂ ਤੋਂ ਦੂਰੀ ਤੇ ਰੱਖਣਾ ਅਤੇ ਫਾਰਸੀਅਨ ਗਲਫ਼ ਵਿੱਚ ਇਸਦਾ ਪ੍ਰਭਾਵ ਵਧਣ ਤੋਂ ਰੋਕਣਾ  ਸੀ। ਇਥੇ ਇਹ ਕਹਿਣ ਵਿਚ ਕੋਈ ਝਿਜਕ ਨਹੀਂ ਹੈ ਕਿ ਤਾਕਤਵਰ ਕੌਮਾਂ ਕਦੇ ਵੀ ਉਨ੍ਹਾਂ ਲੋਕਾਂ ਜਾਂ ਭਾਈਚਾਰਿਆਂ ਦਾ ਫਾਇਦਾ ਲੈਂਦੀਆਂ ਆਈਆਂ ਹਨ ਜਿਹੜੇ ਆਪਣੇ ਜਾਂ ਆਪਣੇ ਟੀਚਿਆਂ ਅਤੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਉਹਨਾਂ ਨੂੰ ਸਹੂਲਤਾਂ ਪ੍ਰਦਾਨ ਕਰਨ। ਇਸ ਗੱਲ ਵੱਲ ਉਹਨਾਂ ਦਾ ਧਿਆਨ ਨਹੀਂ ਜਾਂਦਾ ਜਾਂ ਉਹ ਧਿਆਨ ਦੇਣਾ ਨਹੀਂ ਚਾਹੁੰਦੀਆਂ ਕਿ ਉਹਨਾਂ ਦੇ ਅਜਿਹੇ ਫੈਸਲਿਆਂ ਦਾ ਅਗਲੀਆਂ ਪੀੜ੍ਹੀਆਂ 'ਤੇ ਬਹੁਤ ਮਾੜਾ ਅਸਰ ਪਵੇਗਾ ਅਤੇ ਅਗਲੀਆਂ ਪੀੜ੍ਹੀਆਂ ਨੂੰ ਬਹੁਤ ਵੱਡੀ ਕੀਮਤ ਉਤਾਰਨੀ ਪਵੇਗੀ।
... ਬਾਕੀ ਅਗਲੇ ਹਫਤੇ।