ਅਮਰੀਕਾ ਵਿਚ ਬਾਸਕਟ ਬਾਲ ਮੈਚ ਵੇਖਣ ਗਏ ਇਕ ਅਮ੍ਰਿਤਧਾਰੀ ਸਿੱਖ ਨੇ ਲਾਇਆ ਭੇਦਭਾਵ ਦਾ ਦੋਸ਼

ਅਮਰੀਕਾ ਵਿਚ ਬਾਸਕਟ ਬਾਲ ਮੈਚ ਵੇਖਣ ਗਏ ਇਕ ਅਮ੍ਰਿਤਧਾਰੀ ਸਿੱਖ ਨੇ ਲਾਇਆ ਭੇਦਭਾਵ ਦਾ ਦੋਸ਼

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ) - ਇਕ ਅਮ੍ਰਿਤਧਾਰੀ ਸਿੱਖ ਨੇ ਦੋਸ਼ ਲਾਇਆ ਹੈ ਕਿ ਉਸ ਨਾਲ ਭੇਦਭਾਵ ਕੀਤਾ ਗਿਆ ਹੈ ਤੇ ਕ੍ਰਿਪਾਨ ਪਹਿਣੀ ਹੋਣ ਕਾਰਨ ਬਾਸਕਟਬਾਲ ਮੈਚ ਵੇਖਣ ਲਈ ਉਸ ਨੂੰ ਸਟੇਡੀਅਮ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ। ਮਨਦੀਪ ਸਿੰਘ ਨੇ ਇਕ ਟਵੀਟ ਵਿਚ ਕਿਹਾ ਹੈ ਕਿ ਉਹ ਇਥੇ ਇਕ ਬਾਸਕਟਬਾਲ ਮੈਚ ਜਿਸ ਵਿਚ ਐਮ ਬੀ ਏ ਟੀਮ ਸੈਕਰਾਮੈਂਟੋ ਕਿੰਗਜ਼ ਵੀ ਹਿੱਸਾ ਲੈ ਰਹੀ ਸੀ,ਵੇਖਣ ਗਿਆ ਸੀ ਪਰੰਤੂ ਉਸ ਨੂੰ ਅੰਦਰ ਨਹੀਂ ਜਾਣ ਦਿੱਤਾ। ਉਸ ਨੇ ਟਵੀਟ ਵਿਚ ਕਿਹਾ ਕਿ ਹਾਲਾਂ ਕਿ ਉਸ ਨੂੰ ਇਕ ਈ ਮੇਲ ਰਾਹੀਂ ਸੈਕਰਾਮੈਂਟੋ ਕਿੰਗਜ਼ ਨੇ ਮੈਚ ਵੇਖਣ ਦਾ ਸੱਦਾ ਦਿੱਤਾ ਸੀ ਪਰੰਤੂ ਫਿਰ ਵੀ ਉਸ ਨਾਲ  ਅਜਿਹਾ ਸਲੂਕ ਕੀਤਾ ਗਿਆ। ਮਨਦੀਪ ਨੇ ਕਿਹਾ ਕਿ ਉਸ ਨੇ ਉਥੇ ਮੌਜੂਦ ਅਧਿਕਾਰੀਆਂ ਨੂੰ  ਆਪਣੇ ਅਮ੍ਰਿਤਧਾਰੀ ਹੋਣ ਬਾਰੇ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰੰਤੂ ਇਸ ਦਾ ਕੋਈ ਅਸਰ ਨਹੀਂ ਹੋਇਆ ਤੇ ਉਸ ਨੂੰ ਬਿਨਾਂ ਮੈਚ ਵੇਖੇ ਵਾਪਿਸ ਆਉਣ ਲਈ ਮਜਬੂਰ ਹੋਣਾ ਪਿਆ।