ਪਹਿਲੀ ਵਾਰ ਅਮਰੀਕਾ ਦੀ ਕੈਪੀਟਲ ਵਾਸ਼ਿੰਗਟਨ ਡੀਸੀ ਵਿੱਖੇ ਗੁਰੂ ਨਾਨਕ ਦੇਵ ਜੀ ਦੇ ਨਾਮ ਦਾ ਚੜਿਆ ਅਮੈਰਿਕਨ ਫਲੈਗ (ਝੰਡਾ)

ਪਹਿਲੀ ਵਾਰ ਅਮਰੀਕਾ ਦੀ ਕੈਪੀਟਲ ਵਾਸ਼ਿੰਗਟਨ ਡੀਸੀ ਵਿੱਖੇ ਗੁਰੂ ਨਾਨਕ ਦੇਵ ਜੀ ਦੇ ਨਾਮ ਦਾ ਚੜਿਆ ਅਮੈਰਿਕਨ ਫਲੈਗ (ਝੰਡਾ)

ਜੋ ਅਮਰੀਕਾ ਦੀ ਕੈਪੀਟਲ ਵੱਲੋ  ਉਤਾਰਨ ਤੋ ਬਾਅਦ ਸਨਮਾਨ ਨਾਲ ਭੇਜਿਆ ਗੁਰਦੁਆਰਾ ਸ਼ਹੀਦਾ ਅਸਥਾਨ ਧੰਨ ਧੰਨ ਬਾਬਾ ਦੀਪ ਸਿੰਘ ਜੀ ਹਿੱਕਸਵਿੱਲ ਨਿਊਯਾਰਕ  ਵਿੱਖੇ

ਅੰਮ੍ਰਿਤਸਰ ਟਾਈਮਜ਼ ਬਿਊਰੋ

ਵਾਸ਼ਿੰਗਟਨ, 27 ਨਵੰਬਰ ( ਰਾਜ ਗੋਗਨਾ): ਜਿਸ ਗੁਰਦੁਆਰੇ ਦੀ ਟੀਮ ਨੇ ਨਿਊਯਾਰਕ ਵਿੱਚ ਕੋਮ ਦੇ ਲਈ ਕੰਮ ਕੀਤਾ ਜਿਸ ਦਾ ਸਮਾਂ ਤਕਰੀਬਨ ਦੋ ਮਹੀਨੇ ਦੀ ਮਿਹਨਤ ਵਿਚ ਰਾਜਧਾਨੀ ਦੀ ਟੀਮ ਦੇ ਨਾਲ ਤੇ ਨਿਊਯਾਰਕ  ਸੈਨੇਟਰ ਚੱਕ ਸ਼ੂਮਰ ਦੀ ਮਦਦ ਦੇ ਨਾਲ ਬਣਿਆ ਇਕ ਨਵਾ ਇਤਿਹਾਸ ਸਿਰਜਿਅਾ ਗਿਅਾ,

ਜੋ ਰਹਿੰਦੀ ਦੁਨੀਆ ਤੱਕ ਇਹ ਦਰਸਾਵੇਗਾ ਕੇ 8 ਨਵੰਬਰ 2022 ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 553 ਪ੍ਰਕਾਸ਼ ਗੁਰਪੁਰਬ ਤੇ ਗੁਰਦੁਆਰਾ ਸ਼ਹੀਦਾ ਵੱਲੋ ਇਹ ਸੇਵਾ ਪ੍ਰਾਪਤ ਕੀਤੀ ਗਈ  ਯਾਦ ਰਹੇ ਪਹਿਲਾ ਗੁਰਦੁਆਰਾ ਸ਼ਹੀਦਾ ਵੱਲੋ  ਨਿਊਯਾਰਕ ਦੇ ਮੇਅਰ  ਐਰਿਕ ਐਡਮ ਵੱਲੋ 8 ਨਵੰਬਰ 2022 ਦਾ ਦਿਹਾੜਾ ਸ਼੍ਰੀ ਗੁਰੂ ਨਾਨਕ ਦੇਵ ਜੀ ਡੇ ਨਾਲ ਐਲਾਨਿਆ ਗਿਆ ਸੀ