ਸਾਬਕਾ ਰਾਸ਼ਟਰਪਤੀ ਦੇ ਸਰਮਥਕ ਅਮਰੀਕਾ ਨੂੰ ਪਿੱਛੇ ਲਿਜਾਣਾ ਚਹੁੰਦੇ ਹਨ-ਬਾਈਡਨ

ਸਾਬਕਾ ਰਾਸ਼ਟਰਪਤੀ ਦੇ ਸਰਮਥਕ ਅਮਰੀਕਾ ਨੂੰ ਪਿੱਛੇ ਲਿਜਾਣਾ ਚਹੁੰਦੇ ਹਨ-ਬਾਈਡਨ

 ਰਾਸ਼ਟਰਰਾਸ਼ਟਰਪਤੀਪਤੀ ਨੇ ਲੋਕਤੰਤਰ ਨੂੰ ਬਚਾਉਣ ਲਈ ਅਮਰੀਕੀਆਂ ਨੂੰ ਅੱਗੇ ਆਉਣ ਦਾ ਦਿੱਤਾ ਸੱਦਾ

ਅੰਮ੍ਰਿਤਸਰ ਟਾਈਮਜ਼
ਸੈਕਰਾਮੈਂਟੋ
2 ਸਤੰਬਰ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਨੇ ਫਿਲਾਡੈਲਫੀਆ, ਪੈਨਸਿਲਵੈਨੀਆ, ਵਿਚ ਆਪਣੇ ਭਾਸ਼ਣ ਦੌਰਾਨ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਸਮਰਥਕਾਂ ਨੂੰ ਰਜਕੇ ਕੋਸਿਆ ਤੇ ਅਮਰੀਕੀਆਂ ਨੂੰ ਸੱਦਾ ਦਿੱਤਾ ਕਿ ਉਹ ਇਨਾਂ ਲੋਕਾਂ ਤੋਂ ਬਚਣ ਜੋ ਅਮਰੀਕਾ ਦੁਆਰਾ ਕੀਤੇ ਵਿਕਾਸ ਨੂੰ ਮਿੱਟੇ ਘੱਟੇ ਰੋਲ ਦੇਣਾ ਚਹੁੰਦੇ ਹਨ। ਉਨਾਂ ਕਿਹਾ ਕਿ ਸਾਬਕਾ ਰਾਸ਼ਟਰਪਤੀ ਦੇ ਸਮਰਥਕ ਅਮਰੀਕਾ ਨੂੰ ਸੱਦੀਆਂ ਪੁਰਾਣੇ ਘਸੇ ਪਿੱਟੇ ਸਮਾਜ ਵਿਚ ਤਬਦੀਲ ਕਰਨਾ ਚਹੁੰਦੇ ਹਨ। ਉਹ ਅਮਰੀਕਾ ਨੂੰ ਪਿੱਛੇ ਲਿਜਾਣਾ ਚਹੁੰਦੇ ਹਨ ਜਿਥੇ ਲੋਕਤੰਤਰ ਨਾਂ ਦੀ ਚੀਜ਼ ਗਾਇਬ ਹੋ ਜਾਵੇਗੀ। ਜਿਥੇ ਤੁਹਾਡੇ ਕੋਲ ਚੋਣ ਦਾ ਰਸਤਾ ਨਹੀਂ ਬਚੇਗਾ, ਨਿੱਜੀ ਜਿੰਦਗੀ ਦਾ ਕੋਈ ਵਜੂਦ ਨਹੀਂ ਹੋਵੇਗਾ ਤੇ ਇਥੋਂ ਤੱਕ ਕਿ ਤੁਸੀਂ ਆਪਣੀ ਇੱਛਾ ਅਨੁਸਾਰ ਵਿਆਹ ਵੀ ਨਹੀਂ ਕਰ ਸਕੋਗੇ। ਮਨੁੱਖੀ ਆਜ਼ਾਦੀ ਮੁਕੰਮਲ ਰੂਪ ਵਿਚ ਖਤਮ ਹੋ ਜਾਵੇਗੀ। ਉਨਾਂ ਕਿਹਾ ਅੱਜ ਦੇਸ਼ ਵਿਚ ਲੋਕਤੰਤਰ ਨੂੰ ਖਤਰਾ ਹੈ। ਉਨਾਂ ਨੇ ਅਮਰੀਕੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਤੁਹਾਡੀ ਸੋਚ ਕੁਝ ਵੀ ਹੋਵੇ ਪਰੰਤੂ ਲੋਕਤੰਤਰ ਨੂੰ ਬਚਾਉਣਾ ਜਰੂਰੀ ਹੈ। ਉਨਾਂ ਕਿਹਾ ਕਿ ਅੱਜ  ਲੋਕਤੰਤਰ ਨੂੰ ਬਚਾਉਣਾ ਪਵੇਗਾ।  ਬਾਈਡਨ ਨੇ ਸੱਦਾ ਦਿੱਤਾ ਕਿ ਆਓ ਸਾਰੇ ਲੋਕਤੰਤਰ ਦੇ ਹੱਕ ਵਿਚ ਖੜੇ ਹੋਈਏ। ਬਾਈਡਨ ਨੇ ਫਿਲਾਡੈਲਫੀਆ ਵਿਚ ਉਸ ਸਥਾਨ ਦੇ ਨੇੜੇ ਆਪਣਾ ਭਾਸ਼ਣ ਦਿੱਤਾ ਜਿਥੇ ਦੋ ਸੱਦੀਆਂ ਪਹਿਲਾਂ ਅਮਰੀਕਾ ਦੀ  ਆਜ਼ਾਦੀ ਤੇ ਸੰਵਿਧਾਨ ਨੂੰ ਸਵਿਕਾਰ ਕੀਤਾ ਗਿਆ ਸੀ। ਅਮਰੀਕਾ  ਦੀ ਸਿਆਸਤ ਵਿਚ ਪੈਨਸਿਲਵੈਨੀਆ ਰਾਜ ਦਾ  ਇਤਿਹਾਸਕ ਮਹੱਤਵ ਹੈ ਤੇ ਮੱਧਕਾਲੀ ਚੋਣਾਂ ਵਿਚ ਇਹ ਰਾਜ ਦੋਨਾਂ ਡੈਮੋਕਰੈਟਿਕ ਤੇ ਰਿਪਬਲੀਕਨ ਪਾਰਟੀਆਂ ਲਈ ਅਹਿਮ ਸਾਬਤ ਹੋਣ ਦੀ ਸੰਭਾਵਨਾ ਹੈ।