ਅਮਰੀਕਾ ਵਿਚ ਪਾਕਿਸਤਾਨੀ ਮੂਲ ਦੇ ਵਿਅਕਤੀ ਨੇ ਪਰਿਵਾਰ ਦੇ 3 ਜੀਆਂ ਦੀ ਹੱਤਿਆ ਕਰਕੇ ਖੁਦ ਕੀਤੀ ਆਤਮਹੱਤਿਆ

ਅਮਰੀਕਾ ਵਿਚ ਪਾਕਿਸਤਾਨੀ ਮੂਲ ਦੇ ਵਿਅਕਤੀ ਨੇ ਪਰਿਵਾਰ ਦੇ 3 ਜੀਆਂ ਦੀ ਹੱਤਿਆ ਕਰਕੇ ਖੁਦ ਕੀਤੀ ਆਤਮਹੱਤਿਆ

ਅੰਮ੍ਰਿਤਸਰ ਟਾਈਮਜ਼
ਸੈਕਰਾਮੈਂਟੋ 21 ਮਈ (ਹੁਸਨ ਲੜੋਆ ਬੰਗਾ)-ਸਪਰਿੰਗ,ਟੈਕਸਾਸ ਵਿਚ ਇਕ ਪਾਕਿਸਤਾਨੀ ਮੂਲ ਦੇ  ਅਮਰੀਕੀ ਵਿਅਕਤੀ ਨੇ ਆਪਣੀ 4 ਸਾਲਾਂ ਦੀ ਧੀ, ਵੱਖ ਰਹਿੰਦੀ ਪਤਨੀ ਤੇ ਸੱਸ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਉਪਰੰਤ ਖੁਦ ਖੁਦਕੁੱਸ਼ੀ ਕਰ ਲਈ। ਇਹ ਜਾਣਕਾਰੀ ਪੁਲਿਸ ਅਧਿਕਾਰੀ ਐਡ ਗੋਂਜ਼ਾਲੇਜ਼ ਨੇ ਦਿੱਤੀ ਹੈ। ਇਹ ਘਟਨਾ ਸਪਰਿੰਗ ਦੇ ਨੀਮ ਸ਼ਹਿਰੀ ਖੇਤਰ ਹੋਸਟਨ ਵਿਚ ਵਾਪਰੀ। ਹਾਲਾਂ ਕਿ ਪੁਲਿਸ ਨੇ ਇਸ ਮਾਮਲੇ ਦੀ ਜਿਆਦਾ ਜਾਣਕਾਰੀ ਨਹੀਂ ਦਿੱਤੀ ਹੈ ਪਰੰਤੂ ਮਿਲੇ ਵੇਰਵੇ ਅਨੁਸਾਰ ਇਹ ਮੂਲ ਰੂਪ ਵਿਚ ਪਾਕਿਸਤਾਨੀ ਪਰਿਵਾਰ ਸੀ। ਪਤੀ-ਪਤਨੀ ਵਿਚਾਲੇ ਕਿਸੇ ਗਲ ਨੂੰ ਲੈ ਕੇ ਖਿਚੋਤਾਣ ਚੱਲ ਰਹੀ ਸੀ ਤੇ ਮਾਮਲਾ ਹੱਲ ਹੋਣ ਦੀ ਬਜਾਏ ਹੋਰ ਵਿਗੜ ਗਿਆ। ਅਪ੍ਰੈਲ ਵਿਚ ਪੁਲਿਸ ਕੋਲ ਰਿਪਰੋਟ ਦਰਜ ਕਰਵਾਈ ਗਈ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਧੀ ਨੇ ਆਪਣੀ ਮਾਂ ਨੂੰ ਦੱਸਿਆ ਸੀ ਕਿ ਪਾਪਾ ਨੇ ਉਸ ਨੂੰ ਕਿਹਾ ਸੀ ਕਿ ਉਹ ਟੱਬ ਵਿਚ ਵੜ ਕੇ ਆਪਣਾ ਸਿਰ ਪਾਣੀ ਵਿਚ ਡਬੋ ਲਵੇ। ਮ੍ਰਿਤਕ ਪਤਨੀ ਘਰ ਦੇ ਨੇੜੇ ਇਕ ਇਸਲਾਮਿਕ ਸਕੂਲ ਵਿਚ ਨੌਕਰੀ ਕਰਦੀ ਸੀ। ਪੁਲਿਸ ਨੇ ਅਜੇ ਤੱਕ ਮ੍ਰਿਤਕਾਂ ਦੇ ਨਾਵਾਂ ਦਾ ਖੁਲਾਸਾ ਨਹੀਂ ਕੀਤਾ ਹੈ। ਮਾਮਲਾ ਅਜੇ ਪੁਲਿਸ ਦੀ ਜਾਂਚ ਅਧੀਨ ਹੈ।