ਭਾਰਤੀ-ਅਮਰੀਕੀ ਰਿਚਰਡ ਵਰਮਾ ਵਿਦੇਸ਼ ਵਿਭਾਗ ਵਿਚ ਉੱਪ ਸਕੱਤਰ ਵਜੋਂ ਨਾਮਜ਼ਦ

ਭਾਰਤੀ-ਅਮਰੀਕੀ ਰਿਚਰਡ ਵਰਮਾ ਵਿਦੇਸ਼ ਵਿਭਾਗ ਵਿਚ ਉੱਪ ਸਕੱਤਰ ਵਜੋਂ ਨਾਮਜ਼ਦ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ 27 ਦਸੰਬਰ (ਹੁਸਨ ਲੜੋਆ ਬੰਗਾ)-ਰਾਸ਼ਟਰਪਤੀ ਜੋ ਬਾਈਡਨ ਨੇ ਭਾਰਤੀ ਮੂਲ ਦੇ ਅਮਰੀਕੀ ਰਿਚਰਡ ਵਰਮਾ ,ਜੋ ਭਾਰਤ ਵਿਚ ਰਾਜਦੂਤ ਵਜੋਂ ਆਪਣੀਆਂ ਸੇਵਾਵਾਂ ਨਿਭਾਅ ਚੁੱਕੇ ਹਨ, ਨੂੰ ਵਿਦੇਸ਼ ਵਿਭਾਗ ਵਿਚ ਉੱਪ ਸਕੱਤਰ ਵਜੋਂ ਨਾਮਜ਼ਦ ਕੀਤਾ ਹੈ। ਵਾਈਟ ਹਾਊਸ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਰਿਚਰਡ ਵਰਮਾ ਡਿਪਟੀ ਸੈਕਰੇਟਰੀ ਆਫ ਸਟੇਟ ਫਾਰ ਮੈਨਜਮੈਂਟ ਐਂਡ ਰਿਸੋਰਸਜ਼ ਹੋਣਗੇ। ਉਹ ਪਹਿਲੇ ਭਾਰਤੀ ਹੋਣਗੇ ਜੋ ਵਿਦੇਸ਼ ਵਿਭਾਗ ਵਿਚ ਉੱਚ ਅਹੁੱਦੇ ਉਪਰ ਕੰਮ ਕਰਨਗੇ।