ਕੈਲੀਫੋਰਨੀਆ ਵਿਚ ਪੀਣ ਵਾਲੇ ਪਾਣੀ ਦੇ ਸੰਕਟ ਦਾ ਖਤਰਾ, ਇਕ ਹੋਰ ਪਾਣੀ ਸਾਫ ਕਰਨ ਵਾਲਾ ਪਲਾਂਟ ਲਾਉਣ ਬਾਰੇ ਵਿਚਾਰਾਂ

ਕੈਲੀਫੋਰਨੀਆ ਵਿਚ ਪੀਣ ਵਾਲੇ ਪਾਣੀ ਦੇ ਸੰਕਟ ਦਾ ਖਤਰਾ, ਇਕ ਹੋਰ ਪਾਣੀ ਸਾਫ ਕਰਨ ਵਾਲਾ ਪਲਾਂਟ ਲਾਉਣ ਬਾਰੇ ਵਿਚਾਰਾਂ
ਕੈਪਸ਼ਨ : ਸਨ ਡਇਏਗੋ ਕਾਊਂਟੀ ਵਿਚ ਲੱਗਾ ਪਾਣੀ ਸਾਫ ਕਰਨ ਦਾ ਪਲਾਂਟ ਜਿਥੋਂ ਇਸ ਸਮੇ ਕੈਲੀਫੋਰਨੀਆ ਨੂੰ ਪੀਣ ਵਾਲਾ ਪਾਣੀ ਮਿਲ ਰਿਹਾ ਹੈ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ 13 ਮਈ (ਹੁਸਨ ਲੜੋਆ ਬੰਗਾ)- ਕੈਲੀਫੋਰਨੀਆ ਨੂੰ ਇਤਿਹਾਸਕ ਸੋਕੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਪੀਣ ਵਾਲੇ ਪਾਣੀ ਦੇ ਸੰਕਟ ਦਾ ਖਤਰਾ ਪੈਦਾ ਹੋ ਗਿਆ ਹੈ ਜਿਸ ਨੂੰ ਵੇਖਦਿਆਂ ਕੋਸਟਲਾਈਨ ਪ੍ਰੋਟੈਕਸ਼ਨ ਏਜੰਸੀ ਹੂਨਟਿੰਗਟੋਨ ਬੀਚ ਉਪਰ ਇਕ ਹੋਰ ਵਾਟਰ ਟਰੀਟਮੈਂਟ ਪਲਾਂਟ ਲਾਉਣ ਬਾਰੇ ਵਿਚਾਰ ਕਰ ਰਹੀ ਹੈ ਜਿਸ ਉਪਰ 1.4 ਬਿਲੀਅਨ ਡਾਲਰ ਦੀ ਲਾਗਤ  ਆਵੇਗੀ। ਕੈਲੀਫੋਰਨੀਆ ਦੇ ਦੋ ਵੱਡੇ ਪਾਣੀ ਦੇ ਭੰਡਾਰਾਂ ਵਿਚ ਪਾਣੀ ਦਾ ਪੱਧਰ ਬਹੁਤ ਨੀਵਾਂ ਚੱਲਾ ਗਿਆ ਹੈ ਤੇ ਗਰਮੀਆਂ ਦੇ ਮੌਸਮ ਦੀ ਅਜੇ ਸ਼ੁਰੂਆਤ ਹੋਈ ਹੈ ਇਸ ਲਈ ਭਵਿੱਖ ਵਿਚ ਸੰਕਟ ਹੋਰ ਵਧ ਸਕਦਾ ਹੈ। ਕੋਲੋਰਾਡੋ ਦਰਿਆ ਤੋਂ ਕਿਸਾਨਾਂ ਦੇ ਖੇਤਾਂ ਲਈ ਪਾਣੀ ਦਿੱਤਾ ਜਾਂਦਾ ਹੈ, ਬਿਜਲੀ ਪੈਦਾ ਕੀਤੀ ਜਾਂਦੀ ਹੈ ਤੇ 4 ਕਰੋੜ ਲੋਕਾਂ ਨੂੰ ਪੀਣ ਵਾਲੀ ਪਾਣੀ ਦਿੱਤਾ ਜਾਂਦਾ ਹੈ ਪਰੰਤੂ ਹੁਣ ਇਥੋਂ ਪਾਣੀ ਦੀ ਸਪਲਾਈ ਘੱਟ ਗਈ ਹੈ ਜਿਸ ਕਾਰਨ ਪਾਣੀ ਦੇ ਨਵੇਂ ਸਰੋਤਾਂ  ਦੀ ਲੋੜ ਪੈਦਾ ਹੋ ਗਈ ਹੈ।