ਮੈਕਸੀਕੋ ਦੇ ਹੋਟਲ ਵਿਚ ਕੈਲੀਫੋਰਨੀਆ ਵਾਸੀ ਜੋੜੇ ਦੀ ਮੌਤ

ਮੈਕਸੀਕੋ ਦੇ ਹੋਟਲ ਵਿਚ ਕੈਲੀਫੋਰਨੀਆ ਵਾਸੀ ਜੋੜੇ ਦੀ ਮੌਤ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਮੈਕਸੀਕੋ ਦੇ ਬਾਜਾ ਕੈਲੀਫੋਰਨੀਆ ਪ੍ਰਾਇਦੀਪ ਵਿਚ ਇਕ ਰਿਜ਼ਾਰਟ ਵਿਚ ਇਕ ਅਮਰੀਕੀ ਜੋੜੇ ਦੀ ਮੌਤ ਹੋਣ ਦੀ ਖਬਰ ਹੈ। ਇਹ ਜਾਣਕਾਰੀ ਮੈਕਸੀਕਨ ਅਧਿਕਾਰੀਆਂ ਨੇ ਦਿੱਤੀ ਹੈ। ਇਹ ਜੋੜਾ ਨਿਊਪੋਰਟ ਬੀਚ ਕੈਲੀਫੋਰਨੀਆ ਦਾ ਵਸਨੀਕ ਸੀ। ਪੀੜਤ ਪਰਿਵਾਰ ਤੇ ਬਾਜਾ ਕੈਲੀਫੋਰਨੀਆ ਸਰ ਅਟਾਰਨੀ ਜਨਰਲ ਦਫਤਰ ਵੱਲੋਂ ਜਾਰੀ ਬਿਆਨ ਅਨੁਸਾਰ ਜੌਹਨ ਹੀਥਕੋ (41) ਤੇ ਐਬੀ ਲੁਟਜ਼ (28) ਦੀਆਂ ਲਾਸ਼ਾਂ ਐਲ ਪੈਸਕੈਡਰੋ ਵਿਚ ਰਿਜ਼ਾਰਟ ਰਾਂਚੋ ਪੈਸਕੈਡਰੋ ਦੇ ਇਕ ਕਮਰੇ ਵਿਚੋਂ ਮਿਲੀਆਂ ਹਨ। ਸਥਾਨਕ ਸਮੇ ਅਨੁਸਾਰ ਕਾਬੋ ਨੇੜੇ ਸਥਿੱਤ 5 ਤਾਰਾ ਰਿਜ਼ਾਰਟ ਦੇ ਕਮਰੇ ਵਿਚੋਂ ਰਾਤ 9 ਵਜੇ ਦੇ ਆਸਪਾਸ ਜੋੜਾ ਮ੍ਰਿਤਕ ਹਾਲਤ ਵਿਚ ਮਿਲਿਆ। ਜਾਂਚਕਾਰਾਂ ਅਨੁਸਾਰ ਕਮਰੇ ਵਿਚ ਕਿਸੇ ਕਿਸਮ ਦੀ ਹਿੰਸਾ ਹੋਣ ਦਾ ਕੋਈ ਸੰਕੇਤ ਨਹੀਂ ਮਿਲਿਆ ਹੈ। ਸਥਾਨਕ ਅਧਿਕਾਰੀਆਂ ਅਨੁਸਾਰ ਸ਼ੁਰੂਆਤੀ ਫੋਰੈਂਸਿਕ ਜਾਂਚ ਅਨੁਸਾਰ ਮੌਤਾਂ ਕੋਈ ਨਸ਼ੀਲਾ ਪਦਾਰਥ ਖਾਣ ਕਾਰਨ ਹੋਈਆਂ ਹਨ ਜਿਸ ਬਾਰੇ ਜਾਂਚ ਕੀਤੀ ਜਾ ਰਹੀ ਹੈ।