ਕੋਰੋਨਾ ਕਾਰਣ ਅਮਰੀਕਾ ਦੀ ਮੰਦੀ ਆਰਥਿਕ ਹਾਲਤ 

ਕੋਰੋਨਾ ਕਾਰਣ ਅਮਰੀਕਾ ਦੀ ਮੰਦੀ ਆਰਥਿਕ ਹਾਲਤ 

*30 ਟ੍ਰਿਲੀਅਨ ਡਾਲਰ ਤੋਂ ਜ਼ਿਆਦਾ ਹੋਇਆ ਉਧਾਰ   

ਅੰਮ੍ਰਿਤਸਰ ਟਾਈਮਜ਼

ਵਾਸ਼ਿੰਗਟਨ - ਕੋਰੋਨਾ ਨੇ ਦੁਨੀਆ ਦੇ ਸਭ ਤੋਂ ਅਮੀਰ ਦੇਸ਼ ਅਮਰੀਕਾ ਦੀ ਕਮਰ ਤੋੜ ਦਿੱਤੀ ਹੈ ਅਤੇ ਉਸ ਦਾ ਕੁੱਲ ਰਾਸ਼ਟਰੀ ਕਰਜ਼ ਭਾਰ ਰਿਕਾਰਡ 30 ਟ੍ਰਿਲੀਅਨ ਡਾਲਰ ਤੋਂ ਜ਼ਿਆਦਾ ਹੋ ਗਿਆ ਹੈ। ਅਮਰੀਕੀ ਸਰਕਾਰ ਦੇ ਤਹਿਤ ਆਉਣ ਵਾਲੇ ਟ੍ਰੈਜਰੀ ਵਿਭਾਗ ਨੇ ਇਹ ਅੰਕੜਾ ਜਾਰੀ ਕੀਤਾ ਹੈ। ਕਰਜ਼ੇ ਦਾ ਇੰਨਾ ਵੱਡਾ ਅੰਕੜਾ ਅਜਿਹੇ ਮੁਸ਼ਕਲ ਸਮੇਂ ਵਿਚ ਸਾਹਮਣੇ ਆਇਆ ਹੈ, ਜਦੋਂ ਅਮਰੀਕਾ ਦੀ ਰਾਜਕੋਸ਼ੀ ਅਤੇ ਮੁਦਰਾ ਨੀਤੀ ਮੁਸ਼ਕਲਾਂ ਵਿਚੋਂ ਲੰਘ ਰਹੀ ਹੈ। ਉਧਾਰ ਦੀ ਲਾਗਤ ਵਧਣ ਦੀ ਵੀ ਸੰਭਾਵਨਾ ਹੈ, ਜਿਸਦਾ ਸਿੱਧਾ ਅਸਰ ਦੇਸ਼ ਦੀ ਆਰਥਿਕਤਾ ’ਤੇ ਪਵੇਗਾ। ਕਰਜ਼ੇ ਦੇ ਅਸਮਾਨ ਛੁਹਣ ਦੇ ਪਿੱਛੇ ਕਈ ਕਾਰਨ ਹਨ, ਜਿਨ੍ਹਾਂ ਵਿਚੋਂ ਇਕ ਕਾਰਨ ਇਹ ਹੈ ਕਿ ਸਰਕਾਰ ਨੇ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਸਰਕਾਰੀ ਖਰਚੇ ਵਿਚ ਵਾਧਾ ਕੀਤਾ ਹੈ।

ਜਾਪਾਨ ਅਤੇ ਚੀਨ ਦੇ ਨਿਵੇਸ਼ਕਾਂ ਤੋਂ ਲਿਆ ਉਧਾਰ

ਇਸ ਮਿਆਦ ਦੌਰਾਨ (2019 ਦੇ ਅਖੀਰ ਤੋਂ) ਅਮਰੀਕੀ ਸਰਕਾਰ ਨੇ ਜਾਪਾਨ ਅਤੇ ਚੀਨ ਦੀ ਅਗਵਾਈ ਵਾਲੇ ਵਿਦੇਸ਼ੀ ਨਿਵੇਸ਼ਕਾਂ ਤੋਂ ਲਗਭਗ 7 ਟ੍ਰਿਲੀਅਨ ਡਾਲਰ ਦਾ ਉਧਾਰ ਲਿਆ ਹੈ, ਜਿਸਦਾ ਵਾਪਸ ਭੁਗਤਾਨ ਕਰਨ ਦੀ ਲੋੜ ਹੋਵੇਗੀ। ਅਮਰੀਕੀ ਵਿੱਤ ਮਾਹਿਰਾਂ ਨੇ ਇਕ ਦੂਸਰਾ ਕਾਰਨ ਸਾਲ 2008 ਦੇ ਵਿੱਤੀ ਸੰਕਟ ਤੋਂ ਬਾਅਦ ਰਾਸ਼ਟਰੀ ਕਰਜ਼ੇ ਦੇ ਭਾਰ ਵਿਚ ਹੋਏ ਵਾਧੇ ਨੂੰ ਦੱਸਿਆ ਹੈ ਜੋ ਮਹਾਮਾਰੀ ਦੇ ਲਗਭਗ ਇਕ ਦਹਾਕੇ ਪਹਿਲਾਂ ਦੀ ਗੱਲ ਹੈ। ਓਦੋਂ ਅਮਰੀਕਾ ਵਿਚ ਇਕ ਵੱਡਾ ਆਰਥਿਕ ਸੰਕਟ ਖੜ੍ਹਾ ਹੋ ਗਿਆ ਸੀ। ਜਦੋਂ ਦਸੰਬਰ 2007 ਵਿਚ ਵਿਸ਼ਵ ਆਰਥਿਕਤਾ ਵਿਚ ਗਿਰਾਵਟ ਸ਼ੁਰੂ ਹੋਈ ਸੀ, ਓਦੋਂ ਅਮਰੀਕਾ ਦਾ ਰਾਸ਼ਟਰੀ ਕਰਜ਼ਾ ਦੇ ਭਾਰ 9.2 ਟ੍ਰਿਲੀਅਨ ਡਾਲਰ ਸੀ।

ਟਰੰਪ ਸਰਕਾਰ ਕਾਰਨ ਵੀ ਵਧੇਗਾ ਅੰਕੜਾ

ਟੈਕਸ ਪਾਲਿਸੀ ਸੈਂਟਰ ਮੁਤਾਬਕ, ਸਾਲ 2017 ਵਿਚ ਤਤਕਾਲੀਨ ਟਰੰਪ ਸਰਕਾਰ ਵਲੋਂ ਨਿਯਮਿਤ ਟੈਕਸ ਕਟਸ ਐਂਡ ਡਾਬਸ ਐਕਟ ਦੇ ਤਹਿਤ ਟੈਕਸ ਕਟੌਤੀ ਨਾਲ ਹੋਣ ਵਾਲੇ ਮਾਲੀਆ ਘਾਟੇ ਵਿਚ 2018 ਤੋਂ 2025 ਦਰਮਿਆਨ ਕਰਜ਼ਾ ਵਿਚ ਅਨੁਮਾਨਿਤ 1-2 ਟ੍ਰਿਲੀਅਨ ਡਾਲਰ ਦਾ ਵਾਧਾ ਹੋਵੇਗਾ। ਟਰੰਪ ਸਰਕਾਰ ਕਾਰਨ ਵੀ ਉਧਾਰ ਦਾ ਅੰਕੜਾ ਹੋਰ ਵਧੇਗਾ। ਇਥੋਂ ਤੱਕ ਕਿ ਬਾਈਡੇਨ ਸਰਕਾਰ ਦੌਰਾਨ ਵੀ ਕਾਂਗਰਸ ਨੇ ਛੋਟੇ ਕਾਰੋਬਾਰੀਆਂ, ਬੇਰੋਜ਼ਗਾਰਾਂ ਕਾਮਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਅਤੇ ਹੋਰ ਸਮੂਹਾਂ ਨੂੰ ਸਮਰਥਨ ਦੇਣ ਲਈ ਪੈਂਡੇਮਿਕ ਪ੍ਰੋਗਰਾਮਾਂ ਦੇ ਤਹਿਤ ਖਰਬਾਂ ਡਾਲਰ ਨੂੰ ਮਨਜ਼ੂਰੀ ਦਿੱਤੀ ਗਈ