ਜਹਾਜ਼ ਵਿਚ ਛੇੜਛਾੜ ਕਰਨ ਦੇ ਦੋਸ਼ ਵਿਚ ਇਕ ਪੰਜਾਬੀ ਗ੍ਰਿਫਤਾਰ

ਜਹਾਜ਼ ਵਿਚ ਛੇੜਛਾੜ ਕਰਨ ਦੇ ਦੋਸ਼ ਵਿਚ ਇਕ ਪੰਜਾਬੀ ਗ੍ਰਿਫਤਾਰ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ 3 ਜੂਨ (ਹੁਸਨ ਲੜੋਆ ਬੰਗਾ)-ਕੈਲੀਫੋਰਨੀਆ ਰਹਿੰਦੇ ਇਕ ਪੰਜਾਬੀ ਨੂੰ ਲਾਸ ਏਂਜਲਸ ਤੋਂ ਬੋਸਟਨ ਜਾ ਰਹੀ ਉਡਾਨ ਵਿਚ ਨਾਲ ਦੀਆਂ ਸੀਟਾਂ ਉਪਰ ਬੈਠੀਆਂ ਦੋ ਔਰਤਾਂ ਨਾਲ ਛੇੜਛਾੜ ਕਰਨ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਪੰਜਾਬੀ ਦੀ ਪਛਾਣ 42 ਸਾਲਾ ਜੈ ਰਾਜ ਸਿੰਘ ਢਿਲੋਂ ਵਜੋਂ ਹੋਈ ਹੈ ਜੋ ਮੋਡੈਸਟੋ ਦਾ ਰਹਿਣ ਵਾਲਾ ਹੈ। ਦੋ ਔਰਤਾਂ ਨੇ ਦੋਸ਼ ਲਾਏ ਹਨ ਕਿ 1 ਜੂਨ ਨੂੰ ਲਾਸ ਏਂਜਲਸ ਤੋਂ ਬੋਸਟਨ ਜਾ ਰਹੀ ਰਾਤ ਦੀ ਉਡਾਨ ਦੌਰਾਨ ਢਿਲੋਂ ਨੇ ਉਨਾਂ ਨਾਲ ਅਣਚਾਹੀ ਛੇੜਛਾੜ ਕੀਤੀ ਤੇ ਉਨਾਂ ਦੇ ਅੰਗਾਂ ਨੂੰ ਛੂਹਿਆ। ਯੈ ਐਸ ਡਿਸਟ੍ਰਿਕਟ ਕੋਰਟ ਦੇ ਜੱਜ ਜੂਡਿਥ ਜੀ ਡੀਨ ਅੱਗੇ ਮੁੱਢਲੀ ਪੇਸ਼ੀ ਦੌਰਾਨ ਢਿਲੋਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ।