ਭਾਰਤੀ ਮੂਲ ਦੇ ਅਮਰੀਕੀ ਜੋੜੇ ਵੱਲੋਂ ਮਹਾਤਮਾ ਗਾਂਧੀ ਫੈਲੋਸ਼ਿੱਪ ਲਈ ਕੈਲੀਫੋਰਨੀਆ ਸਟੇਟ ਯੁਨੀਵਰਸਿਟੀ ਨੂੰ 10 ਲੱਖ ਡਾਲਰ ਦੇਣ ਦਾ ਐਲਾਨ

ਭਾਰਤੀ ਮੂਲ ਦੇ ਅਮਰੀਕੀ ਜੋੜੇ ਵੱਲੋਂ ਮਹਾਤਮਾ ਗਾਂਧੀ ਫੈਲੋਸ਼ਿੱਪ ਲਈ ਕੈਲੀਫੋਰਨੀਆ ਸਟੇਟ ਯੁਨੀਵਰਸਿਟੀ ਨੂੰ 10 ਲੱਖ ਡਾਲਰ ਦੇਣ ਦਾ ਐਲਾਨ
ਕੈਪਸ਼ਨ : ਭਾਰਤੀ ਜੋੜਾ ਰਵੀ ਤੇ ਨੀਨਾ ਪਟੇਲ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)- ਭਾਰਤੀ ਮੂਲ ਦੇ  ਅਮਰੀਕੀ ਜੋੜੇ ਰਵੀ ਤੇ ਨੀਨਾ ਪਟੇਲ ਫਾਊਂਡੇਸ਼ਨ ਨੇ ਸਮਾਜਕ ਉਦਮ ਲਈ ਮਹਾਤਮਾ ਗਾਂਧੀ ਫੈਲੋਸ਼ਿੱਪ ਵਾਸਤੇ ਕੈਲੀਫੋਰਨੀਆ ਸਟੇਟ ਯੁਨੀਵਰਸਿਟੀ ਬੇਕਰਸਫੀਲਡ ਨੂੰ 10 ਲੱਖ ਡਾਲਰ ਦੇਣ ਦਾ ਐਲਾਨ ਕੀਤਾ ਹੈ। ਜਾਰੀ ਪ੍ਰੈਸ ਬਿਆਨ ਅਨੁਸਾਰ ਇਹ ਰਾਸ਼ੀ ਅਗਲੇ 5 ਸਾਲਾਂ ਦੌਰਾਨ ਦਿੱਤੀ ਜਾਵੇਗੀ। ਪਹਿਲੀ ਕਿਸ਼ਤ ਇਸ ਸਾਲ ਦੇ ਦਿੱਤੀ ਜਾਵੇਗੀ।