ਭਾਰਤੀ ਮੂਲ ਦਾ ਅਮਰੀਕੀ ਨੀਲ ਪਟੇਲ ਸੈਨੇਟ ਦੀ ਚੋਣ ਲਈ ਮੈਦਾਨ ਵਿੱਚ

ਭਾਰਤੀ ਮੂਲ ਦਾ ਅਮਰੀਕੀ ਨੀਲ ਪਟੇਲ ਸੈਨੇਟ ਦੀ ਚੋਣ ਲਈ ਮੈਦਾਨ ਵਿੱਚ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਭਾਰਤੀ ਮੂਲ ਦਾ ਅਮਰੀਕੀ ਨੀਲ ਪਟੇਲ ਕੇਂਦਰੀ ਉਹੀਓ ਤੋਂ ਯੂ ਐਸ ਸੈਨੇਟ ਦੀ ਚੋਣ ਲੜ ਰਿਹਾ ਹੈ। ਭਾਈਚਾਰੇ ਵਿਚ ਜਾਣੇ ਪਛਾਣੇ ਨੀਲ ਪਟੇਲ ਨੇ ਕਿਹਾ ਹੈ ਕਿ ਜੇਕਰ ਉਹ ਚੋਣ ਜਿੱਤ ਗਿਆ ਤਾਂ ਉਹ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰੇਗਾ ਕਿ ਹਰ ਓਹੀਓ ਵਾਸੀ ਨੂੰ ਖੁਸ਼ਹਾਲੀ ਤੇ ਤਰੱਕੀ ਦੇ ਬਰਾਬਰ ਮੌਕੇ ਮਿਲਣ। ਉਹ ਅਮਰੀਕੀ ਕਦਰਾਂ ਕੀਮਤਾਂ ਦੀ ਰਾਖੀ ਕਰੇਗੀ ਜਿਨ੍ਹਾਂ ਦੀ ਕਿ ਵਿਸ਼ਵ ਵਿਚ ਮਿਸਾਲ ਦਿੱਤੀ ਜਾਂਦੀ ਹੈ। ਇਥੇ ਜਿਕਰਯੋਗ ਹੈ ਕਿ ਨੀਲ ਪਟੇਲ ਪਿਛਲੇ 3 ਦਹਾਕਿਆਂ ਤੋਂ ਕਾਰੋਬਾਰ ਚਲਾ ਰਿਹਾ ਹੈ ਤੇ ਉਸ ਦੀਆਂ ਕੇਂਦਰੀ ਉਹੀਓ ਵਿਚ ਕਈ ਛੋਟੀਆਂ ਕੰਪਨੀਆਂ ਹਨ ਜਿਨ੍ਹਾਂ ਵਿਚ 1000 ਤੋਂ ਵਧ ਮੁਲਾਜ਼ਮ ਕੰਮ ਕਰਦੇ ਹਨ। ਪਟੇਲ ਦੀ ਵੈਬਸਾਈਟ ਅਨੁਸਾਰ ਉਹ ਇਕ ਸਮਾਜ ਸੇਵੀ ਹੈ ਜੋ ਲੋਕਾਂ ਨੂੰ ਸਮਰਪਿਤ ਹੈ। ਉਹ ਜਦੋਂ ਅਮਰੀਕਾ ਆਇਆ ਸੀ ਤਾਂ ਉਸ ਦੀ ਜੇਬ੍ਹ ਵਿਚ ਕੇਵਲ 20 ਡਾਲਰ ਸਨ। ਉਸ ਨੇ ਗਲੀਆਂ ਵਿਚ ਫੇਰੀ ਲਾਈ ਤੇ ਹੌਲੀ ਹੌਲੀ ਇਸ ਮੁਕਾਮ ਉਪਰ ਪੁੱਜਾ ਹੈ।