ਐਚ-1 ਬੀ ਵੀਜ਼ਾ ਲੈਣ ਲਈ ਨਿਯਮ ਹੋਣਗੇ ਹੋਰ ਸਖਤ

ਐਚ-1 ਬੀ ਵੀਜ਼ਾ ਲੈਣ ਲਈ ਨਿਯਮ ਹੋਣਗੇ ਹੋਰ ਸਖਤ

* ਪ੍ਰਤੀਨਿੱਧ ਸਦਨ ਵਿਚ 'ਅਮੈਰਕੀਨ ਟੈਕ ਵਰਕਫੋਰਸ ਐਕਟ-2021' ਪੇਸ਼

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ 15 ਦਸੰਬਰ (ਹੁਸਨ ਲੜੋਆ ਬੰਗਾ)  ਸਾਂਸੰਦ ਜਿਮ ਬੈਂਕਰਸ (ਰਿਬਲੀਕਨ ਇੰਡਿਆਨਾ) ਵੱਲੋਂ 'ਅਮੈਰੀਕਨ ਵਰਕਫੋਰਸ ਐਕਟ-2021' ਪ੍ਰਤੀਨਿੱਧ ਸਦਨ ਵਿਚ ਪੇਸ਼ ਕੀਤਾ ਗਿਆ ਹੈ ਜਿਸ ਤਹਿਤ 'ਆਪਸ਼ਨਲ ਪ੍ਰੈਕਟੀਕਲ ਟਰੇਨਿੰਗ ਪ੍ਰੋਗਰਾਮ'' ਖਤਮ ਕਰਨ ਤੇ ਐਚ-1ਬੀ ਵੀਜ਼ਾ ਲੈਣ ਲਈ ਸਖਤ ਨਿਯਮ ਲਾਗੂ ਕਰਨ ਦੀ ਤਜਵੀਜ਼ ਹੈ। ਇਸ ਬਿੱਲ ਦੇ ਕਾਨੂੰਨ ਬਣ ਜਾਣ ਉਪਰੰਤ ਅਮਰੀਕੀ ਕੰਪਨੀਆਂ ਲਈ ਵਿਦਿਆਰਥੀਆਂ ਤੇ ਹੋਰ ਵਿਦੇਸ਼ੀਆਂ ਨੂੰ ਭਰਤੀ ਕਰਨਾ ਮੁਸ਼ਕਿਲ ਹੋ ਜਾਵੇਗਾ। ਇਹ ਕੰਪਨੀਆਂ ਐਚ-1 ਬੀ ਵਰਕਫੋਰਸ ਦੇ 70% ਮੁਲਾਜ਼ਮ ਭਾਰਤੀ ਵਰਕਰ ਭਰਤੀ ਕਰਦੀਆਂ ਹਨ। 'ਆਪਸ਼ਨਲ ਪ੍ਰੈਕਟੀਕਲ ਟ੍ਰੇਨਿੰਗ ਪ੍ਰੋਗਰਾਮ' ਤਹਿਤ ਸਾਇੰਸ, ਤਕਨੀਕ, ਇੰਜੀਨੀਅਰਿੰਗ ਤੇ ਗਣਿਤ ਖੇਤਰ ਨਾਲ ਸਬੰਧਤ ਵਿਦਿਆਰਥੀਆਂ ਨੂੰ ਕੰਪਨੀਆਂ 3 ਸਾਲ ਵਾਸਤੇ ਮੁਲਾਜ਼ਮ ਰਖਦੀਆਂ ਹਨ। ਇਸ ਬਿੱਲ  ਦੀ ਇਮੀਗ੍ਰੇਸ਼ਨ ਸੁਧਾਰਾਂ ਸਬੰਧੀ 'ਅਮੈਰੀਕਨ ਪ੍ਰਿੰਸੀਪਲਜ ਪ੍ਰਾਜੈਕਟ ਫੈਡਰੇਸ਼ਨ' ਵਲੋਂ ਹਮਾਇਤ ਕੀਤੀ ਗਈ ਹੈ। ਪ੍ਰਤੀਨਿੱਧ ਸਦਨ ਵਿਚੋਂ ਪਾਸ ਹੋਣ ਉਪਰੰਤ ਬਿੱਲ ਨੂੰ ਸੈਨੇਟ ਦੀ ਪ੍ਰਵਾਨਗੀ ਲਈ ਭੇਜਿਆ ਜਾਵੇਗਾ।