ਐਟਲਾਂਟਾ ਕੌਮਾਂਤਰੀ ਹਵਾਈ ਅੱਡੇ 'ਤੇ ਅਚਾਨਕ ਚੱਲੀ ਗੋਲੀ ਦੇ ਮਾਮਲੇ ਵਿਚ ਫਰਾਰ ਵਿਅਕਤੀ ਦੀ ਪੁਲਿਸ ਨੂੰ ਤਲਾਸ਼

ਐਟਲਾਂਟਾ ਕੌਮਾਂਤਰੀ ਹਵਾਈ ਅੱਡੇ 'ਤੇ ਅਚਾਨਕ ਚੱਲੀ ਗੋਲੀ ਦੇ ਮਾਮਲੇ ਵਿਚ ਫਰਾਰ ਵਿਅਕਤੀ ਦੀ ਪੁਲਿਸ ਨੂੰ ਤਲਾਸ਼
ਕੈਪਸ਼ਨ : ਫਰਾਰ ਕੈਨੀ ਵੈਲਜ ਦੀ ਫਾਇਲ ਤਸਵੀਰ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਵਿਸ਼ਵ ਦੇ ਸਭ ਤੋਂ ਵਧ ਰੁਝੇਂਵੇਂ ਵਾਲੇ ਹਵਾਈ ਅੱਡਿਆਂ ਵਿਚ ਸ਼ਾਮਿਲ ਹਾਰਟਸਫੀਲਡ-ਜੈਕਸਨ ਐਟਲਾਂਟਾ ਕੌਮਾਂਤਰੀ ਹਵਾਈ ਅੱਡੇ ਉਪਰ ਬੀਤੇ ਦਿਨ ਇਕ ਅਗਨ ਸ਼ਸ਼ਤਰ ਵਿਚੋਂ ਚਲੀ ਅਚਾਨਕ ਗੋਲੀ ਦੇ ਮਾਮਲੇ ਵਿਚ ਫਰਾਰ ਹੋਏ ਕੈਨੀ ਵੈਲਜ ਨਾਮੀ ਵਿਅਕਤੀ ਦੀ ਪੁਲਿਸ ਭਾਲ ਕਰ ਰਹੀ ਹੈ। ਪੁਲਿਸ ਦਾ ਵਿਸ਼ਵਾਸ਼ ਹੈ ਕਿ ਜਿਸ ਹੱਥਿਆਰ ਵਿਚੋਂ ਗੋਲੀ ਚੱਲੀ ਸੀ ਉਹ ਕੈਨੀ ਵੈਲਜ ਨਾਮੀ ਵਿਅਕਤੀ ਦੇ ਬੈਗ ਵਿਚ ਸੀ। ਪੁਲਿਸ ਅਨੁਸਾਰ ਕੈਨੀ ਵੈਲਜ ਯਾਤਰੀਆਂ ਵਿਚ ਸ਼ਾਮਿਲ ਸੀ ਤੇ ਉਹ ਅਚਾਨਕ ਗੋਲੀ ਚੱਲਣ ਉਪਰੰਤ ਹਥਿਆਰ ਸਮੇਤ ਫਰਾਰ ਹੋ ਗਿਆ ਸੀ। ਐਟਲਾਂਟਾ ਪੁਲਿਸ ਵਿਭਾਗ ਏਅਰਪੋਰਟ ਦੇ ਕਮਾਂਡਰ ਰੀਗਨਲਾਡ ਐਲ ਮੂਰਮੈਨ ਨੇ ਕਿਹਾ ਹੈ ਕਿ 42 ਸਾਲਾ ਵੈਲਜ ਦੀ ਕੌਮਾਂਤਰੀ ਹਵਾਈ ਅੱਡੇ ਉਪਰ ਲਕੋ ਕੇ ਹਥਿਆਰ ਲਿਜਾਣ ਸਮੇਤ ਹੋਰ  ਦੋਸ਼ਾਂ ਤਹਿਤ ਲੋੜ ਹੈ। ਅਸੀਂ ਉਸ ਦੀ ਗ੍ਰਿਫਤਾਰੀ ਲਈ ਕਾਰਵਾਈ ਕਰ ਰਹੇ ਹਾਂ।