ਭਾਰਤੀ ਮੂਲ ਦੇ ਅਮਰੀਕੀ ਡਾਕਟਰ ਸੁਰੇਸ਼ ਰੈਡੀ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਬਣੇ

ਭਾਰਤੀ ਮੂਲ ਦੇ ਅਮਰੀਕੀ ਡਾਕਟਰ ਸੁਰੇਸ਼ ਰੈਡੀ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਬਣੇ
ਕੈਪਸ਼ਨ : ਡਾਕਟਰ ਸੁਰੇਸ਼ ਰੈਡੀ ਸਮਾਗਮ ਨੂੰ ਸੰਬੋਧਨ ਕਰਦੇ ਹੋਏ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)-ਸ਼ਿਕਾਗੋ ਵਾਸੀ ਭਾਰਤੀ ਮੂਲ ਦੇ ਅਮਰੀਕੀ ਰੇਡਿਆਲੋਜਿਸਟ ਡਾਕਟਰ ਸੁਰੇਸ਼ ਰੈਡੀ ਨੇ ਇਲੀਨੋਇਸ ਦੀ ਇੰਡੀਅਨ ਅਮੈਰੀਕਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਵਜੋਂ ਅਹੁੱਦਾ ਸੰਭਾਲ ਲਿਆ ਹੈ। ਇਸ ਸਬੰਧੀ ਸਮਾਗਮ ਓਕਬਰੁੱਕ, ਇਲੀਨੋਇਸ ਵਿਚ ਹੋਇਆ। ਇਸ ਮੌਕੇ ਡਾ ਰੈਡੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਨੂੰ ਸੌਂਪੀ ਗਈ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਨੇ ਆਪਣੀ ਕਾਰਜਕਾਰਣੀ ਵਿਚ ਸ਼ਾਮਿਲ ਮੈਂਬਰਾਂ ਨਾਲ ਵੀ ਜਾਣ ਪਛਾਣ ਕਰਵਾਈ ਜਿਨ੍ਹਾਂ ਵਿਚ ਡਾ ਪਿਊਸ਼ ਵਿਆਸ, ਡਾ ਰਾਧਿਕਾ ਚਿਮਾਟਾ ਤੇ ਡਾ ਮੇਹਰ ਮੈਡਵਰਮ ਸ਼ਾਮਿਲ ਹਨ।