ਐਫ ਬੀ ਆਈ ਨੇ ਅਮਰੀਕੀ ਕੰਪਨੀਆਂ ਨੂੰ ਇਰਾਨੀ ਹੈਕਰਾਂ ਬਾਰੇ ਕੀਤਾ ਸੁਚੇਤ

ਐਫ ਬੀ ਆਈ ਨੇ ਅਮਰੀਕੀ ਕੰਪਨੀਆਂ ਨੂੰ ਇਰਾਨੀ ਹੈਕਰਾਂ ਬਾਰੇ ਕੀਤਾ ਸੁਚੇਤ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)-ਇਰਾਨੀ ਹੈਕਰਾਂ ਨੇ ਅਮਰੀਕਾ ਤੇ ਹੋਰ ਵਿਦੇਸ਼ੀ ਸੰਗਠਨਾਂ ਤੋਂ ਸੰਵੇਦਣਸ਼ੀਲ ਡੈਟਾ ਚੋਰੀ ਕਰਨ ਦੇ ਮਕਸਦ ਨਾਲ  ਸਾਇਬਰਕ੍ਰਿਮੀਨਲ ਵੈਬਸਾਈਟਸ ਲੱਭ ਲਈਆਂ ਹਨ। ਇਹ ਚਿਤਾਵਨੀ ਐਫ ਬੀ ਆਈ ਨੇ ਅਮਰੀਕੀ ਕੰਪਨੀਆਂ ਨੂੰ ਦਿੱਤੀ ਹੈ। ਐਫ ਬੀ ਆਈ ਨੇ ਕਿਹਾ ਹੈ ਕਿ ਇਸ ਡੈਟਾ ਦੀ ਵਰਤੋਂ ਵਿਦੇਸ਼ੀ ਸੰਗਠਨਾਂ ਦੀਆਂ ਵੈਸਸਾਈਟਾਂ ਨੂੰ ਹੈਕ ਕਰਨ ਵਾਸਤੇ ਕੀਤੀ ਜਾ ਸਕਦੀ ਹੈ। ਐਫ ਬੀ ਆਈ ਨੇ ਕਿਹਾ ਹੈ ਕਿ ਇਰਾਨੀ ਹੈਕਿੰਗ ਗਰੁੱਪ ਚੋਰੀ ਕੀਤੀ ਜਾਣਕਾਰੀ ਨੂੰ ਅਮਰੀਕਾ ਦੇ ਕਾਰਪੋਰੇਟ ਨੈੱਟਵਰਕ ਵਿਚ ਘੁਸਪੈਠ ਕਰਨ ਲਈ  ਵਰਤ ਸਕਦਾ ਹੈ।