ਭਾਰਤੀ ਮੂਲ ਦੀ ਵਕੀਲ ਮਨੁੱਖੀ ਹੱਕਾਂ ਬਾਰੇ ਕੌਮਾਂਤਰੀ ਕਮੇਟੀ ਦੀ ਪ੍ਰਧਾਨ ਨਿਯੁਕਤ

ਭਾਰਤੀ ਮੂਲ ਦੀ ਵਕੀਲ ਮਨੁੱਖੀ ਹੱਕਾਂ ਬਾਰੇ ਕੌਮਾਂਤਰੀ ਕਮੇਟੀ ਦੀ ਪ੍ਰਧਾਨ ਨਿਯੁਕਤ
ਕੈਪਸ਼ਨ: ਰਮਈਆ ਜਵਾਹਰ ਕੁਡੇਕਾਲੂ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)- ਭਾਰਤੀ ਮੂਲ ਦੀ ਵਕੀਲ 32 ਸਾਲਾ ਰਮਈਆ ਜਵਾਹਰ ਕੁਡੇਕਾਲੂ ਜਿਸ ਦਾ ਭਾਰਤ ਵਿਚ ਪਿਛੋਕੜ ਬੇਂਗਲੂਰੂ ਨਾਲ ਜੁੜਿਆ ਹੋਇਆ ਹੈ, ਨੂੰ ਨਿਊਯਾਰਕ ਸਿਟੀ ਬਾਰ ਦੀ ਮਾਨਵੀ ਹੱਕਾਂ ਬਾਰੇ ਕੌਮਾਂਤਰੀ ਕਮੇਟੀ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਸ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਮੇਰੇ ਪਿਛੋਕੜ ਦੀ ਜਾਂਚ ਪੜਤਾਲ ਉਪਰੰਤ ਮੈਨੂੰ ਕਮੇਟੀ ਲਈ ਨਾਮਜ਼ਦ ਕੀਤਾ ਗਿਆ ਸੀ ਤੇ ਮੈਨੂੰ ਬੇਹੱਦ ਖੁਸ਼ੀ ਹੈ ਕਿ ਮੇਰੀ ਮਨੁੱਖੀ ਹੱਕਾਂ ਬਾਰੇ ਕੌਮਾਂਤਰੀ ਕਮੇਟੀ ਦੀ ਚੇਅਰਪਰਸਨ ਵਜੋਂ ਪੁਸ਼ਟੀ ਕਰ ਦਿੱਤੀ ਗਈ ਹੈ। ਇਹ ਪਹਿਲੀ ਵਾਰ ਹੈ ਕਿ ਇਕ ਗੈਰ ਗੋਰੀ ਨੌਜਵਾਨ ਔਰਤ ਨੂੰ ਇਸ ਅੁਹੱਦੇ ਲਈ ਚੁਣਿਆ ਗਿਆ ਹੈ। ਉਨਾਂ ਕਿਹਾ ਕਿ ਉਹ ਆਪਣਾ ਨਵਾਂ ਕੰਮ ਤੇ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਹੈ।