ਟਵਿਟਰ ਦੇ ਖਾਤੇ ਸਸਪੈਂਡ ਨਹੀਂ ਹੋਣਗੇ - ਟਵਿਟਰ ਕੰਪਨੀ
ਭਾਰਤ ਵੱਲੋਂ ਟਵਿਟਰ ਨੂੰ ਕਨੂੰਨੀ ਸਿਕੰਜੇ ਵਿੱਚ ਫਸਾਉਣ ਦੀ ਧਮਕੀ
ਭਾਰਤ ਸਰਕਾਰ ਵੱਲੋਂ ਟਵਿਟਰ ਨੂੰ ਤਕਰੀਬਨ 1200 ਖਾਤਿਆਂ ਨੂੰ ਬੰਦ ਕਰਣ ਲਈ ਬੇਨਤੀ ਕੀਤੀ ਗਈ ਸੀ ਪਰ ਟਵਿਟਰ ਨੇ ਉਸਦਾ ਕੋਈ ਜੁਆਬ ਦੇਣ ਦੀ ਬਜਾਏ ਕਿਹਾ ਹੈ ਕਿ ਲੋਕਾਂ ਨੂੰ ਆਪਣੀ ਗੱਲ ਖੁੱਲ੍ਹ ਕੇ ਕਰਣ ਨਾਲ ਹੀ ਦੁਨੀਆਂ ਤੇ ਪ੍ਰਭਾਵ ਪੈਂਦਾ ਹੈ ਇਸਲਈ ਲੋਕਾਂ ਵੱਲੋਂ ਕੀਤੀ ਟਵੀਟ ਚੱਲਦੀ ਰਹਿਣੀ ਚਾਹੀਦੀ ਹੈ।
ਯਾਦ ਰਹੇ 31 ਜਨਵਰੀ ਨੂੰ ਭਾਰਤ ਸਰਕਾਰ ਨੇ 250 ਖਾਤਿਆਂ ਦੀ ਲਿਸਟ ਟਵਿਟਰ ਨੂੰ ਭੇਜੀ ਸੀ ਅਤੇ ਜਿਹੜੇ ਉਹਨਾਂ ਨੇ ਸਸਪੈਂਡ ਵੀ ਕਰ ਦਿੱਤੇ ਸਨ ਪਰ ਅਗਲੇ 6 ਘੰਟਿਆਂ ਵਿੱਚ ਹੀ ਉਹ ਫੇਰ ਚਾਲੂ ਹੋ ਗਏ ਸਨ। ਜਦੋਂ ਉਹ ਖਾਤੇ ਦੁਬਾਰਾ ਚਾਲੂ ਕਰ ਦਿੱਤੇ ਗਏ ਤਾਂ ਭਾਰਤ ਸਰਕਾਰ ਨੇ ਭਾਰਤ ਵਿੱਚ ਟਵਿਟਰ ਦੇ ਕਰਮਚਾਰੀਆਂ ਤੇ ਕਾਨੂੰਨੀ ਕਾਰਵਾਈ ਕਰਣ ਦੀ ਧਮਕੀ ਵੀ ਦਿੱਤੀ ਸੀ
ਪਰ ਉਸਤੋਂ ਬਾਅਦ ਅਮਰੀਕਾ ਦੀ ਪ੍ਰਸਿੱਧ ਗਾਇਕਾ ਨੇ ਕਿਸਾਨਾਂ ਦੇ ਹੱਕ ਵਿੱਚ ਟਵੀਟ ਕਰਣ ਤੋਂ ਬਾਅਦ ਦੁਨੀਆਂ ਦੀਆਂ ਸਖਸ਼ੀਅਤਾਂ ਨੇ ਵੀ ਬਹੁਤ ਟਵੀਟ ਕੀਤੇ ਅਤੇ ਉਹਨਾਂ ਵਿਰੁੱਧ ਭਾਰਤ ਨੇ ਕੰਗਨਾ ਰਣਾਵਤ ਤੇ ਹੋਰ ਫ਼ਿਲਮੀ ਸਤਾਰਿਆਂ ਤੋਂ ਭਾਰਤ ਸਰਕਾਰ ਦੇ ਹੱਕ ਵਿੱਚ ਟਵੀਟ ਕਰਵਾਏ। ਟਵਿਟਰ ਦੇ ਮਾਲਕ ਜੈਕ ਡੋਰਸੀ ਨੇ ਵੀ ਗਾਇਕਾ ਰਿਹਾਨਾ ਦੀ ਟਵੀਟ ਨੂੰ ਲਾਈਕ ਕੀਤਾ ਤੇ ਕੰਗਨਾ ਵੱਲੋਂ ਭੱਦੀ ਭਾਸ਼ਾ ਵਾਲੇ ਟਵੀਟ ਮਿਟਾ (ਡਲੀਟ) ਕੀਤੇ ਗਏ। ਇਸਤੇ ਭੜਕੀ ਕੰਗਨਾ ਨੇ ਟਵਿਟਰ ਨੂੰ ਹੀ ਧਮਕੀ ਕੱਢ ਮਾਰੀ ਕਿ ਜੇ ਟਵਿਟਰ ਨੇ ਭਾਰਤ ਵਿੱਚ ਰਹਿਣਾ ਹੈ ਤਾਂ ਇਹ ਕੰਮ ਨਾਂ ਕਰੇ ਨਹੀਂ ਤਾਂ ਚੀਨ ਦੇ ਟਿੱਕ ਟੋਕ ਵਾਲੀ ਹੋਵੇਗੀ ਭਾਵ ਭਾਰਤ ਵਿੱਚ ਟਵਿਟਰ ਬੰਦ ਕੀਤਾ ਜਾਵੇਗਾ।
ਟਵਿਟਰ ਨੇ ਕਿਹਾ ਹੈ ਕਿ ਉਹ ਭਾਰਤ ਨਾਲ ਗੱਲ-ਬਾਤ ਕਰਦਾ ਰਹੇਗਾ ਪਰ ਕੰਪਨੀ ਦੇ ਸਿਧਾਂਤ ਨੂੰ ਅੱਖੋਂ ਪਰੋਖੇ ਵੀ ਨਹੀਂ ਕੀਤਾ ਜਾਵੇਗਾ।
Comments (0)