ਤਖਤ ਪਟਨਾ ਸਾਹਿਬ ਵਿਖ਼ੇ ਦਸਮ ਪਾਤਸ਼ਾਹ ਦਾ ਪ੍ਰਕਾਸ਼ ਪੁਰਬ 4 ਤੋਂ 6 ਜਨਵਰੀ ਤਕ ਮਨਾਇਆ ਜਾਏਗਾ 

ਤਖਤ ਪਟਨਾ ਸਾਹਿਬ ਵਿਖ਼ੇ ਦਸਮ ਪਾਤਸ਼ਾਹ ਦਾ ਪ੍ਰਕਾਸ਼ ਪੁਰਬ 4 ਤੋਂ 6 ਜਨਵਰੀ ਤਕ ਮਨਾਇਆ ਜਾਏਗਾ 

 ਨਵੇਂ ਸਾਲ ਦੀ ਆਮਦ ਤੇ ਤਖਤ ਸਾਹਿਬ ਵਿਖ਼ੇ ਦਰਸ਼ਨਾਂ ਲਈ ਉਮੜਿਆ ਸੰਗਤ ਦਾ ਸੈਲਾਬ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ, 2 ਜਨਵਰੀ (ਮਨਪ੍ਰੀਤ ਸਿੰਘ ਖਾਲਸਾ): ਤਖਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿੱਚ ਨਵੇਂ ਸਾਲ ਦੇ ਪਹਿਲੇ ਦਿਨ ਇੱਕ ਲੱਖ ਤੋਂ ਵੱਧ ਸੰਗਤ ਨੇ ਗੁਰੂ ਮਹਾਰਾਜ ਦੇ ਦਰਸ਼ਨ ਕੀਤੇ ਅਤੇ ਲੰਗਰ ਪ੍ਰਸਾਦ ਨੂੰ ਅਨੰਦਿਤ ਕੀਤਾ। ਤਖਤ ਪਟਨਾ ਕਮੇਟੀ ਵੱਲੋਂ ਸੰਗਤ ਲਈ ਪੂਰੀ ਤਰ੍ਹਾਂ ਪ੍ਰਬੰਧ ਕੀਤੇ ਗਏ ਸਨ। ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ, ਸੀਨੀਅਰ ਪ੍ਰਧਾਨ ਲਖਵਿੰਦਰ ਸਿੰਘ, ਸਕੱਤਰ ਗੁਰਵਿੰਦਰ ਸਿੰਘ, ਮਹਾਸਚਿਵ ਇੰਦਰਜੀਤ ਸਿੰਘ, ਸਕੱਤਰ ਹਰਬੰਸ ਸਿੰਘ ਅਤੇ ਪੂਰੀ ਕਮੇਟੀ ਨੇ ਸੰਗਤ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ।
ਸਰਦਾਰ ਜਗਜੋਤ ਸਿੰਘ ਸੋਹੀ ਨੇ ਦੱਸਿਆ ਕਿ ਉਨ੍ਹਾਂ ਨੂੰ ਪਹਿਲਾਂ ਹੀ ਇਹ ਅੰਦਾਜ਼ਾ ਸੀ ਕਿ ਇਸ ਮੌਕੇ ਵਡੀ ਗਿਣਤੀ ਅੰਦਰ ਸੰਗਤਾਂ ਤਖਤ ਸਾਹਿਬ ਦਰਸ਼ਨ ਲਈ ਆਉਣਗੀਆਂ 'ਤੇ ਕਮੇਟੀ ਨੇ ਸਾਰੇ ਪ੍ਰਬੰਧ ਪਹਿਲਾਂ ਹੀ ਕਰ ਲਏ ਸਨ, ਜਿਸ ਕਰਕੇ ਸੰਗਤ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਹੀਂ ਹੋਇਆ। ਉਨ੍ਹਾਂ ਨੇ ਦੱਸਿਆ ਕਿ 4 ਤੋਂ 6 ਜਨਵਰੀ ਤੱਕ ਗੁਰੂ ਮਹਾਰਾਜ ਦਾ ਪ੍ਰਕਾਸ਼ ਮਨਾਉਣ ਲਈ ਵੀ ਬਹੁਤ ਸਾਰੀ ਸੰਗਤ ਦੇਸ਼-ਵਿਦੇਸ਼ ਤੋਂ ਆਉਣ ਵਾਲੀ ਹੈ, ਅਤੇ ਉਨ੍ਹਾਂ ਲਈ ਵੀ ਸਾਰੇ ਪ੍ਰਬੰਧ ਕਮੇਟੀ ਵੱਲੋਂ ਪੂਰਿਆਂ ਤੌਰ 'ਤੇ ਕੀਤੇ ਗਏ ਹਨ। ਸੰਗਤ ਦੀ ਰਹਿਣ-ਸਹਿਣ, ਲੰਗਰ, ਮੈਡੀਕਲ, ਅਤੇ ਯਾਤਰਾ ਆਦਿ ਦੇ ਪ੍ਰਬੰਧ ਕਮੇਟੀ ਵੱਲੋਂ ਕੀਤੇ ਗਏ ਹਨ।