ਲਹਿੰਦੇ ਪੰਜਾਬ ਦਾ ਉਹ ਘਰ

ਲਹਿੰਦੇ ਪੰਜਾਬ ਦਾ ਉਹ ਘਰ

ਯਾਦਾਂ ਦੇ ਝਰੋਖੇ ਵਿੱਚੋਂ ਅਭੁੱਲ ਯਾਦਾਂ ਦਾ ਸਰਮਾਇਆ 

ਕਈ ਸਾਲ ਪਹਿਲਾਂ,ਜਦ ਮੈਂ ਅੰਮ੍ਰਿਤਸਰ ਵਿਖੇ ਪੜ੍ਹਦੀ ਸੀ,ਮੈਂ ਆਪਣੀ ਜਮਾਤੀ ਅਤੇ ਉਸਦੇ ਪਰਿਵਾਰ ਨਾਲ ਅੰਮ੍ਰਿਤਸਰ ਜ਼ਿਲੇ ਦੇ ਅਟਾਰੀ ਸਰਹੱਦ ਨੇੜੇ ਉਹਨਾਂ ਦੇ ਜੱਦੀ ਪਿੰਡ ਨੌਸ਼ਹਿਰਾ ਢਾਲਾ ਵਿਖੇ ਗਈ। ਮੇਰੀ ਜਮਾਤਣ ਦੇ ਪਰਿਵਾਰ ਨੇ ਮੈਨੂੰ ਉਹਨਾਂ ਦੇ ਨਾਲ ਲੱਗਦੇ ਪਿੰਡ ਦਾ ਮੇਲਾ ਵੇਖਣ'ਤੇ ਜ਼ੋਰ ਦਿੱਤਾ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਮੇਰਾ ਜੱਦੀ ਪਰਿਵਾਰ ਲਾਹੌਰ ਜ਼ਿਲੇ ਦੇ ਪਿੰਡ ਦਾ ਸੀ। 

ਉਹਨਾਂ ਨੇ ਮੈਨੂੰ ਦੱਸਿਆ ਕਿ ਉਹ ਪਿੰਡ ਸਰਹੱਦ ਦੀ ਵਾੜ ਤੋਂ ਸਿਰਫ਼ ਇੱਕ ਕਿਲੋਮੀਟਰ ਦੀ ਦੂਰੀ'ਤੇ ਸਥਿਤ ਹੈ। ਇਹ ਜਾਣਕਾਰੀ ਮੇਰੀ ਉਤਸੁਕਤਾ ਵਧਾਉਣ ਲਈ ਕਾਫੀ ਸੀ ਅਤੇ ਮੇਰੇ ਅੰਦਰ ਕਾਲ਼ ਪੈਣ ਲੱਗੀ ਹੁਣ ਮੈਂ ਉਹਨਾਂ ਦੇ ਸਰਹੱਦੀ ਪਿੰਡ ਪਹੁੰਚਣ ਲਈ ਇੰਤਜ਼ਾਰ ਨਹੀਂ ਕਰ ਸਕਦੀ ਸੀ ਅਤੇ ਅਸੀਂ ਉਹਨਾਂ ਦੇ ਪਿੰਡ ਨੌਸ਼ਿਹਰਾ ਢਾਲਾ ਲਈ ਰਵਾਨਾ ਹੋ ਗਏ।

ਉਥੇ ਪਹੁਚਣ ਤੇ ਮੇਰੀ ਦੋਸਤ ਦੇ ਪਿਤਾ ਨੇ ਮੇਰੀ ਵਾਰਤਾਲਾਪ ਇੱਕ ਬਜ਼ਰੁਗ ਨਾਲ ਕਰਵਾਈ ਜਿੰਨਾ ਨੇ ਦਾਅਵਾ ਕੀਤਾ ਕਿ ਉਹ 93 ਸਾਲਾਂ ਦੇ ਸਨ। ਜਿਸ ਪਲ ਮੈਂ ਉਸ ਬਜ਼ਰੁਗ ਨੂੰ ਆਪਣੇ ਪੜਦਾਦਾ ਜੀ ਦਾ ਨਾਮ ਦੱਸਿਆ ਤਾਂ ਉਹ ਹੱਸ ਪਿਆ ਅਤੇ ਬੋਲਿਆ, “ਉਹੋ ਤਾਂ ਕੁੱਤੇ ਮਾਰ ਸਰਦਾਰ ਸੀ 

ਪਢਾਣਾ ਦੇ।" ਬਜ਼ੁਰਗ ਸੱਜਣ ਦੇ ਇਹ ਦੱਸਣ ਤੋਂ ਪਹਿਲਾਂ ਕਿ ਮੇਰੇ ਪੜਦਾਦਾ ਜੀ ਦਾ ਇਹ ਨਾਮ ਕਿਵੇਂ ਪਿਆ, ਇੱਕ ਅਜੀਬ ਜੇਹੀ ਚੁੱਪ ਛਾ ਗਈ।

ਮੇਰਾ ਸਿਰ ਮਾਣ ਅਤੇ ਫ਼ਕਰ ਨਾਲ ਉੱਚਾ ਹੋ ਗਿਆ ਜਦ ਗਲਾਂ ਅਤੇ ਯਾਦ ਕਰਦੇ ਉਹ ਬੁਜਰਗ ਨੇ ਦੱਸਿਆ ਕਿ ਮੇਰੇ ਪੜਦਾਦਾ ਜੀ ਦਾ ਅਸਲੀ ਨਾਮ ਮੇਵਾ ਸਿੰਘ ਜੋ ਇੱਕ ਇਮਾਨਦਾਰ ਅਤੇ ਸਖ਼ਤ ਪੁਲਿਸ ਅਫਸਰ ਸਨ। ਵਾਰਤਾਲਾਪ ਨੂੰ ਅੱਗੇ ਵਧਾਉਂਦੇ ਬਜ਼ੁਰਗ ਦੇ ਦੱਸਿਆ ਕਿ ਇਕ ਵਾਰ, ਮੇਵਾ ਸਿੰਘ ਦੀ ਟੀਮ ਨੇ ਇੱਕ ਅਪਰਾਧੀ ਨੂੰ ਫੜ ਲਿਆ ਅਤੇ ਉਸਨੂੰ ਕੁੱਤੇ ਵਾਂਗ ਕੁੱਟਿਆ ਜਦੋਂ ਤੱਕ ਉਸ ਮੁਜ਼ਰਮ ਨੇ ਇਹ ਸਵੀਕਾਰ ਨਹੀਂ ਕੀਤਾ ਕਿ ਉਸਨੇ ਅਪਰਾਧ ਕੀਤਾ ਹੈ। ਉਦੋਂ ਤੋਂ ਹੀ ਮੇਵਾ ਸਿੰਘ  ਨੂੰ 'ਕੁੱਤੇ ਮਾਰ ਸਰਦਾਰ' ਕਿਹਾ ਜਾਣ ਲੱਗਾ।

ਉਥੇ ਬੈਠੇ ਇੱਕ ਹੋਰ ਬਜ਼ੁਰਗ ਨੇ ਦੱਸਿਆ ਕੀ ਉਹਦੇ ਸਾਡੇ ਪਰਿਵਾਰ ਨਾਲ ਚੰਗੇ ਸਬੰਧ ਸਨ ਅਤੇ ਖਾਸ਼ਾ ਸਮਾ ਉਹਨੇ ਇਸ ਰਿਸ਼ਤੇ ਦਾ ਆਨੰਦ ਮਾਣਿਆ।ਉਹਨਾਂ ਦੱਸਿਆ ਕਿ ਪੰਜਾਬ ਦੀ ਵੰਡ ਤੋਂ ਪਹਿਲਾਂ ਉਹ ਅਕਸਰ ਮੇਰੇ ਜੱਦੀ ਘਰ ਜਾਂਦਾ ਰਹਿੰਦਾ ਸੀ। ਉਸ ਨੇ ਯਾਦ ਕਰਦਿਆ ਕਿਹਾ ਕਿ ਪਢਾਣਾ ਘਰ ਖੁੱਲਾ ਡੁੱਲਾ ਹੋਣ ਕਾਰਨ ਗਰਮੀਆਂ ਦਾ ਸਮਾ ਸਭ ਤੋਂ ਵਧੀਆ ਬਿਤਾਇਆ ਜਾਂਦਾ ਸੀ। ਉਹ ਘਰ ਤਿੰਨ ਮੰਜ਼ਿਲਾ ਸੀ ਪਰ 1971 ਦੀ ਭਾਰਤ-ਪਾਕਿ ਜੰਗ ਦੌਰਾਨ ਉਪਰਲੀ ਮੰਜ਼ਿਲ ਨੂੰ ਤਬਾਹ ਕਰ ਦਿੱਤਾ ਗਿਆ ਸੀ। ਪੁਰਾਣੇ ਜ਼ਮਾਨੇ ਵਿੱਚ, ਉਸ ਘਰ ਦੀ ਜ਼ਮੀਨੀ ਮੰਜ਼ਿਲ ਦੀ ਵਰਤੋਂ ਸਿਰਫ਼ ਖਾਣ ਪੀਣ ਅਤੇ ਆਏ ਗਏ ਲਈ ਕੀਤੀ ਜਾਂਦੀ ਸੀ ਅਤੇ ਖਾਣਾ ਪਕਾਉਣ ਤੋਂ ਬਾਅਦ ਰਸੋਈਆ 

ਟਲ ਵਜਾਉਂਦਾ ਸੀ। ਤਿਆਰ ਬਰ ਤਿਆਰ ਰਹਿਣ ਵਾਲੇ ਮੇਵਾ ਸਿੰਘ ਦਾ ਖਾਸ ਖਿਆਲ ਰਹਿੰਦਾ ਸੀ ਕਿ ਖਾਣਾ ਨਿਸ਼ਚਿਤ ਸਮੇਂ 'ਤੇ ਪਰੋਸਿਆ ਜਾਵੇ ਨਹੀਂ ਤਾਂ ਰਸੋਈਏ ਨੂੰ ਉਹਨਾਂ ਦੇ ਸਕਤ ਸੁਭਾਹ ਦਾ ਸਾਹਮਣਾ ਕਰਨਾ ਪੈਂਦਾ ਸੀ। ਉਸ ਘਰ ਦੀਆਂ ਪੌੜੀਆਂ ਸੁਰੱਖਿਆ ਕਾਰਨਾਂ ਕਰਕੇ ਗੁੰਝਲਦਾਰ ਢੰਗ ਨਾਲ ਬਣਾਈਆਂ ਗਈਆਂ ਸਨ।

ਭਾਵੁੱਕ ਹੁੰਦਿਆ ਬਜ਼ੁਰਗ ਸੱਜਣ ਨੇ ਮੈਨੂੰ ਪੁੱਛਿਆ ਕਿ “ਕੀ ਮੈਂ ਆਪਣਾ ਘਰ ਦੇਖਣਾ ਚਾਹੁੰਦੀ ਹਾਂ?" ਤਾਂ ਉਸਨੇ ਨਾਲ਼ ਲੱਗਦੀ ਇਮਾਰਤ ਵੱਲ ਇਸ਼ਾਰਾ ਕਰ ਕੇ ਕਿਹਾ ਕੀ “ਉੱਪਰ ਜਾਉ ਤੇ ਦੇਖੋ ਬਿਲਕੁਲ ਉਹੀ ਜਿੱਥੇ ਕਾਫੀ ਡਰਖਤ ਲੱਗੇ ਨੇ ਓਹ ਹੈ ਤੋਹਾਡਾ ਘਰ ਹੈ," ਜਦ ਹੀ ਬਜ਼ੁਰਗ ਨੇ ਇਹ ਕਿਹਾ ਮੈਂ ਜਲਦੀ ਨਾਲ ਛੱਤ ਤੇ ਦੌੜਦੀ ਹਾਂ। ਛੱਤ ਤੇ ਪਹੁੰਚ ਕੇ ਥੋੜ੍ਹੀ ਦੂਰੀ 'ਤੇ, ਮੈਂ ਇੱਕ ਧੁੰਦਲੀ, ਦੋ ਮੰਜ਼ਿਲਾ ਇਮਾਰਤ ਦੇਖੀ ਜਿਸ ਦੇ ਆਲੇ ਦੁਆਲੇ ਬਹੁਤ ਸਾਰੇ ਅਸ਼ੋਕ ਦੇ ਰੁੱਖ ਲੱਗੇ ਹੋਏ ਸਨ। ਮੇਰੀਆਂ ਅੱਖਾਂ ਭਰ ਆਈਆਂ ਅਤੇ ਜੋ ਮੈਂ ਦੇਖ ਰਹੀ ਸੀ, ਉਸ ਨੂੰ ਸਾਂਝਾ ਕਰਨ ਲਈ ਮੈਂ ਆਪਣੇ ਪਿਤਾ ਨੂੰ ਫ਼ੋਨ ਕੀਤਾ। ਜਦੋਂ ਮੈਂ ਮੇਰੇ ਪਿਤਾ ਨੂੰ 'ਕੁੱਤੇ ਮਾਰ ਸਰਦਾਰ' ਬਾਰੇ ਪੁੱਛਿਆ ਤਾਂ ਉਹਨਾਂ ਦੀ ਵੀ ਦੀ ਆਵਾਜ਼ ਲੜ ਖੜਾ ਗਈ।

ਉਦੋਂ ਮੈਨੂੰ ਅਹਿਸਾਸ ਹੋਇਆ ਕਿ ਕਿਵੇਂ ਇੱਕ ਕਿਲੋਮੀਟਰ ਅਤੇ ਕੰਡਿਆਲੀ ਤਾਰ ਦੀ ਵਾੜ ਨੇ ਵਰਤਮਾਨ ਨੂੰ ਅਤੀਤ ਤੋਂ ਹਮੇਸ਼ਾ ਲਈ ਦੂਰ ਕਰ ਦਿੱਤਾ ਹੈ। ਹੁਣ ਮੇਰੀ ਇੱਕੋ ਇੱਕ ਇੱਛਾ ਹੈ ਕਿ ਇਸ ਜੀਵਨ ਵਿੱਚ ਇੱਕ ਵਾਰ ਚੜ੍ਹਦੇ ਪੰਜਾਬ ਦੇ ਇਸ ਘਰ ਤੋਂ ਦੂਰ ਉਸ ਲਹਿੰਦੇ ਪੰਜਾਬ ਦੇ ਘਰ ਦਾ ਦੌਰਾ ਕਰਾਂ।

 

ਲੇਖਕ:ਅਸ਼ਪੁਨੀਤ ਕੌਰ ਸਿੱਧੂ

+91-9988585879