ਰਿਪਬਲੀਕਨ ਪਾਰਟੀ ਵੱਲੋਂ ਉੱਪ ਰਾਸ਼ਟਰਪਤੀ ਦੇ ਅਹੁੱਦੇ ਲਈ ਐਲਾਨਿਆ ਉਮੀਦਵਾਰ ਵੈਂਸ ਭਾਰਤ ਦਾ ਜਵਾਈ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਡੋਨਲਡ ਟਰੰਪ ਵੱਲੋਂ ਉੱਪ ਰਾਸ਼ਟਰਪਤੀ ਦੇ ਅਹੁੱਦੇ ਲਈ ਚੁਣੇ ਗਏ ਉਮੀਦਵਾਰ ਜੇ ਡੀ ਵੈਂਸ ਦੀ ਪਤਨੀ ਭਾਰਤੀ ਹੈ। ਓਹੀਓ ਦੇ ਸੈਨੇਟ ਮੈਂਬਰ ਵੈਂਸ ਦੀ ਪਤਨੀ ਊਸ਼ਾ ਚਿਲੂਕੁਰੀ ਵੈਂਸ ਹੈ ਜੋ ਭਾਰਤ ਦੇ ਆਂਧਰਾ ਪ੍ਰਦੇਸ ਰਾਜ ਤੋਂ ਅਮਰੀਕਾ ਗਏ ਇਕ ਪ੍ਰਵਾਸੀ ਭਾਰਤੀ ਦੀ ਧੀ ਹੈ। ਅਮਰੀਕਾ ਵਿਚ ਪੈਦਾ ਹੋਈ ਚਿਲੂਕੁਰੀ ਸੈਨ ਡਇਏਗੋ, ਕੈਲੀਫੋਰਨੀਆ ਦੀ ਵਸਨੀਕ ਹੈ। ਉਸ ਨੇ ਮੁੱਢਲੀ ਪੜਾਈ ਕੈਲੀਫੋਰਨੀਆ ਦੇ ਕਾਰਮਲ ਹਾਈ ਸਕੂਲ ਤੋਂ ਕੀਤੀ ਹੈ। ਉਸ ਨੇ ਬੀ ਏ ਦੀ ਡਿਗਰੀ ਯੇਲ ਯੁਨੀਵਰਸਿਟੀ ਤੋਂ 2007 ਵਿਚ ਹਾਸਲ ਕੀਤੀ ਸੀ ਜਦ ਕਿ ਐਮਫਿਲ ਯੁਨੀਵਰਸਿਟੀ ਆਫ ਕੈਂਬਰਿਜ ਤੋਂ 2009 ਵਿਚ ਕੀਤੀ ਸੀ। ਊਸ਼ਾ ਤੇ ਵੈਂਸ ਦੀ ਪਹਿਲੀ ਮਿਲਣੀ ਯੇਲ ਲਾਅ ਸਕੂਲ ਵਿਖੇ ਹੋਈ ਸੀ ਜਿਥੇ ਉਹ ਆਪਸ ਵਿਚ ਗੂੜੇ ਦੋਸਤ ਬਣੇ। ਉਨਾਂ ਦਾ ਵਿਆਹ 2014 ਵਿਚ ਹਿੰਦੂ ਰੀਤੀ ਰਿਵਾਜ਼ਾਂ ਅਨੁਸਾਰ ਹੋਇਆ। ਉਨਾਂ ਦੇ 2 , 4 ਤੇ 6 ਸਾਲ ਦੇ 3 ਬੱਚੇ ਹਨ ਸਭ ਤੋਂ ਛੋਟਾ ਮਿਰਾਬਲ ਹੈ। ਉਸ ਤੋਂ ਵੱਡਾ ਵਿਵੇਕ ਤੇ ਸਭ ਤੋਂ ਵੱਡਾ ਈਵਾਨ ਹੈ।
Comments (0)