ਰਾਜ ਸਰਕਾਰਾਂ ਦੀ  ਭੂਮਿਕਾ ਤੇ ਕੇਂਦਰ ਸਰਕਾਰ ਦੀ ਤਾਨਾਸ਼ਾਹੀ

ਰਾਜ ਸਰਕਾਰਾਂ ਦੀ  ਭੂਮਿਕਾ ਤੇ ਕੇਂਦਰ ਸਰਕਾਰ ਦੀ ਤਾਨਾਸ਼ਾਹੀ

ਭਾਰਤ ਦੀਆਂ ਰਾਜਨੀਤਕ ਸਿਆਸੀ ਪਾਰਟੀਆਂ ਕਿੰਨੀ ਕੁ ਲੋਕਾਂ ਦੀਆਂ ਮੰਗਾ ਨੂੰ ਕੇਂਦਰ ਤੱਕ ਲੈ ਕੇ ਜਾਂਦੀਆਂ ਹਨ!

ਭਾਰਤ ਲੋਕਤੰਤਤੀ ਦੇਸ਼ ਹੈ, ਜਿੱਥੇ ਲੋਕਾਂ ਦੁਆਰਾ ਨੇਤਾਵਾਂ ਦੀ ਚੋਣ ਹੁੰਦੀ ਹੈ, ਤਾਂ ਜੋ ਓਹ੍ਹ ਕੇਂਦਰ ਤੇ ਲੋਕਾਂ ਵਿਚ ਇਕ ਕੜ੍ਹੀ ਦਾ ਕੰਮ ਕਰੇ। ਆਮ ਜਨਤਾ ਨੂੰ ਆਉਂਦੀਆਂ ਪ੍ਰੇਸ਼ਾਨੀਆਂ ਕੇਂਦਰ ਨਾਲ ਸਾਂਝੀਆਂ ਕਰ ਕੇ ਉਹਨਾਂ ਦਾ ਹੱਲ ਕੀਤਾ ਜਾਵੇ। ਪਰ ਮੌਜੂਦਾ ਭਾਰਤੀ ਰਾਜਨੀਤੀ ਵਿਚ ਕੁਝ ਵੀ ਅਜਿਹਾ ਨਹੀਂ ਹੋ ਰਿਹਾ।ਪੰਜਾਬ ਦੀ ਰਾਜਨੀਤੀ ਸਿਆਸਤ ਕੇਵਲ ਨੋਟ ਤੇ ਵੋਟ ਦੀ ਹੋ ਰਹੀ। ਆਮ ਲੋਕਾਂ ਨੂੰ ਕੀ ਚਾਹੀਦਾ ਓਹਨਾ ਦੀਆਂ ਕੀ ਮੰਗਾਂ ਨੇ ਇਸ ਵਾਰੇ ਅਣਜਾਣ ਨੇ ਇਹ ਪਾਰਟੀਆਂ। ਦੂਜੇ ਪਾਸੇ ਕੇਂਦਰ ਆਪਣੀ ਮਨਮਾਨੀ ਕਰ ਰਹੀ ਹੈ, ਹਰ ਰਾਜ ਵਿਚ ਓਹ੍ਹ ਆਪਣੀ ਹਕੂਮਤ ਨਾਲ ਕਾਨੂੰਨ ਬਣਾ ਰਹੀ ਹੈ। ਦੇਸ਼ ਦੇ ਆਮ ਲੋਕਾਂ ਦੀ ਪਰਵਾਹ ਕੀਤੇ ਬਗੈਰ ਪੂੰਜੀਪਤੀ ਲੋਕਾਂ ਦਾ ਸਾਥ ਦੇ ਰਹੀ ਹੈ । ਜਿਸ ਕਰਕੇ ਓਹ੍ਹ ਰਾਜ ਦੇ ਰਾਜਨੀਤਕ ਨੇਤਾਵਾਂ ਨੂੰ ਵੀ ਅੱਖੋਂ ਉਹਲੇ ਕਰ ਰਹੀ ਹੈ, ਇਸ ਦੀ ਉਦਾਰਨ ਇਸ ਪ੍ਰਕਾਰ ਹੈ:

1) ਕੇਰਲਾ ਸਰਕਾਰ ਕਹਿ ਰਹੀ ਹੈ  ਅਸੀਂ ਜੀ.ਐਸ.ਟੀ. ਟੈਕਸ ਕਾਨੁੂੰਨ ਦੀ ਹਮਾਇਤ ਕਰ ਕੇ ਗ਼ਲਤੀ ਕੀਤੀ ਕਿਉੰਕਿ ਇਸ ਸਰੋਤ ਦੇ ਵਿੱਤ ਦੀ ਤਕਸੀਮ ਵਿੱਚ ਕੇੰਦਰ ਵੱਡੀ ਬੇਇਨਸਾਫੀ ਅਤੇ ਮਨਮਰਜ਼ੀ ਚਲਾ ਰਿਹਾ ਹੈ।*
*2) ਤਾਮਿਲਨਾਡੂ ਦਾ ਮੁੱਖ ਮੰਤਰੀ ਪਿੱਟ ਰਿਹਾ ਹੈ ਕਿ ਕੇੰਦਰ ਸਰਕਾਰ ਸਾਡੀਆਂ ਬੰਦਰਗਾਹਾਂ ਵਿੱਚ ਸਟੇਟ ਦੇ ਕਾਨੂੰਨੀ ਹੱਕ ਖਤਮ ਕਰਨ ਲੱਗੀ ਹੈ ਜਿਸ ਦਾ ਅਸੀਂ ਡਟ ਕੇ ਵਿਰੋਧ ਕਰਾਂਗੇ।
*3) ਆਸਾਮ ਦਾ ਬੀਜੀਪੀ ਮੁੱਖ ਮੰਤਰੀ ਕਹਿ ਰਿਹਾ ਹੈ ਕਿ ਉਸ ਦੀ ਸਟੇਟ ਦੇ ਤੇਲ ਦੇ ਸਾਧਨ ਸਟੇਟ ਦੇ ਲੋਕਾਂ ਲਈ ਵਰਤੇ ਜਾਣ।*
*4) ਕਸ਼ਮੀਰ ਸਦਾ ਤੋੰ ਨਾਂ ਸਿਰਫ ਅਪਣੀ ਹੋੰਦ ਲਈ ਸੰਘਰਸ਼ਸ਼ੀਲ ਹੈ ਬਲਕਿ, ਕਮਿਊਨਿਸਟਾਂ ਸਮੇਤ, ਉਥੋੰ ਦੀਆਂ ਪਾਰਟੀਆਂ ਮੰਗ ਕਰਦੀਆਂ ਆ ਰਹੀਆਂ ਹਨ ਕਿ ਉਨਾਂ ਦੇ ਪਣ-ਬਿਜਲੀ ਘਰ ਵਾਪਸ ਕਸਮੀਰ ਦੇ ਕੰਟਰੋਲ ਵਿੱਚ ਦਿਤੇ ਜਾਣ, ਸਟੇਟ ਦੀਆਂ ਧਾਰਾਵਾਂ 370 ਅਤੇ 35-A ਬਹਾਲ ਕੀਤੀਆਂ ਜਾਣ ।
*5)  ਕੀ ਕਦੇ ਤੁਸੀਂ ਪੰਜਾਬ ਦੇ ਕਾਂਗਰਸੀ / ਅਕਾਲੀ ਮੁੱਖ ਮੰਤਰੀਆਂ ਤੋੰ, ਜਾਂ ਆਪ ਨਾਂ ਦੀ ਵਿਰੋਧੀ ਧਿਰ ਤੋੰ ਜਾਂ ਕਮਿਊਨਿਸਟਾਂ ਦੇ ਕਿਸੇ ਧੜੇ  ਜਾਂ ਬਹੂਜਨ ਸਮਾਜ ਪਾਰਟੀ ਤੋੰ ਸੁਣਿਆ ਹੈ ਕਿ ਉਨਾਂ ਨੇ ਕੇੰਦਰ ਨੂੰ ਚਿੱਠੀਆਂ ਰਾਹੀਂ ਜਾਂ ਜਨਤਕ ਬਿਆਨਾਂ ਰਾਹੀਂ :---
*-- ਸਟੇਟ ਦੇ ਪਣਬਿਜਲੀ ਸਰੋਤ ਵਾਪਸ ਮੰਗੇ ਹੋਣ ਜਾਂ ਘੱਟੋ ਘੱਟ ਇਨਾਂ ਸਰੋਤਾਂ ਵਿੱਚ ਹਿੱਸਾ ਵਧਾਉਣ ਦੀ ਹੀ ਗੱਲ ਕੀਤੀ ਹੋਵੇ ?* 
*--  ਕੇੰਦਰ ਨੂੰ ਮੋਹਾਲੀ ਅਤੇ ਅੰਮ੍ਰਿਤਸਰ ਦੇ ਕੌਮਾਂਤਰੀ ਹਵਾਈ ਅੱਡਿਆਂ ਨੂੰ ਢੰਗ ਸਿਰ ਚਲਾਉਣ ਲਈ ਕਿਹਾ ਹੋਵੇ ?*
*--  ਪੰਜਾਬ ਦਾ ਪਾਕਿਸਤਾਨ ਨਾਲ ਵਪਾਰ ਖੋਲਣ ਲਈ ਆਖਿਆ ਹੋਵੇ ?*
*--  ਚੰਡੀਗੜ, ਡਲਹੌਜ਼ੀ, ਕਰਨਾਲ, ਅੰਬਾਲਾ ਵਰਗੇ ਸ਼ਹਿਰਾਂ ਸਮੇਤ ਪੰਜਾਬੀ ਬੋਲਦੇ ਇਲਾਕਿਆਂ ਦੀ ਵਾਪਸੀ ਦੀ ਮੰਗ ਉਠਾਈ ਹੋਵੇ ?*

ਸਰਬਜੀਤ ਕੌਰ ਸਰਬ