ਭਾਜਪਾਈ ਗੁੰਡਿਆਂ ਤੋਂ ਬੀਬੀਆਂ ਨੂੰ ਬਚਾਉਂਦਿਆਂ ਗ੍ਰਿਫਤਾਰ ਹੋਏ ਰਣਜੀਤ ਸਿੰਘ ਦੀ ਜ਼ਮਾਨਤ ਹੋਈ

ਭਾਜਪਾਈ ਗੁੰਡਿਆਂ ਤੋਂ ਬੀਬੀਆਂ ਨੂੰ ਬਚਾਉਂਦਿਆਂ ਗ੍ਰਿਫਤਾਰ ਹੋਏ ਰਣਜੀਤ ਸਿੰਘ ਦੀ ਜ਼ਮਾਨਤ ਹੋਈ

ਅੰਮ੍ਰਿਤਸਰ ਟਾਈਮਜ਼ ਬਿਊਰੋ

ਕਿਸਾਨ ਅੰਦੋਲਨ ਦੌਰਾਨ ਸਿੰਘੂ ਬਾਡਰ ਤੋਂ ਗ੍ਰਿਫਤਾਰ ਕੀਤੇ ਗਏ ਨੌਜਵਾਨ 'ਰਣਜੀਤ ਸਿੰਘ' ਨੂੰ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਰਣਜੀਤ ਸਿੰਘ ਨੂੰ ਉਸ ਵੇਲੇ ਪੁਲਿਸ ਨੇ ਚੁੱਕ ਲਿਆ ਸੀ, ਜਦੋਂ ਉਹ ਸਿੰਘੂ ਬਾਡਰ ਤੇ ਹਮਲਾ ਕਰਨ ਆਏ ਭਾਜਪਾਈ ਗੁੰਡਿਆਂ ਨਾਲ ਬੀਬੀਆਂ ਨੂੰ ਬਚਾਉਣ ਲਈ ਭਿੜ ਗਿਆ ਸੀ।ਪਰ ਮੂਕ ਦਰਸ਼ਕ ਬਣੀ ਖੜੀ ਪੁਲਿਸ ਨੇ ਵਿਵਾਦਿਤ ਕਾਰਵਾਈ ਕਰਦਿਆਂ ਅਚਾਨਕ ਰਣਜੀਤ ਸਿੰਘ ਨੂੰ ਆ ਦਬੋਚਿਆ ਅਤੇ ਭੀੜ ਨਾਲ ਮਿਲਕੇ ਉਸਦੀ ਕੁੱਟ ਮਾਰ ਵੀ ਕੀਤੀ ਸੀ,ਜਿਸ ਦੌਰਾਨ ਸੜਕ ਤੇ ਹੀ ਉਸਨੂੰ ਅਲਫ ਨੰਗਾ ਤੱਕ ਕਰ ਦਿੱਤਾ ਗਿਆ ਸੀ।

ਪੰਜਾਬ ਅਤੇ ਵੱਖ-ਵੱਖ ਥਾਵਾਂ ਤੇ ਨੌਜਵਾਨਾਂ ਵੱਲੋਂ ਰਣਜੀਤ ਸਿੰਘ,ਦੀਪ ਸਿੱਧੂ ਅਤੇ ਹੋਰ ਗ੍ਰਿਫਤਾਰ ਨੌਜਵਾਨਾਂ ਦੀ ਰਿਹਾਈ ਅਤੇ ਪਰਚੇ ਰੱਦ ਕਰਣ ਲਈ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਸਨ।