ਭਾਈ ਕੁਲਵਿੰਦਰ ਸਿੰਘ ਖਾਨਪੁਰੀ ਨੂੰ ਅਦਾਲਤ ਨੇ ਭੇਜਿਆ ਸੰਗਰੂਰ ਜੇਲ੍ਹ

ਭਾਈ ਕੁਲਵਿੰਦਰ ਸਿੰਘ ਖਾਨਪੁਰੀ ਨੂੰ ਅਦਾਲਤ ਨੇ ਭੇਜਿਆ ਸੰਗਰੂਰ ਜੇਲ੍ਹ

ਐਨ ਐਸ ਜੀ ਦੀ ਸਖ਼ਤ ਸੁਰੱਖਿਆ ਹੇਠ ਅਦਾਲਤ ਅੰਦਰ ਹੋਈ ਪੇਸ਼ੀ 

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ 3 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):- ਭਾਈ ਕੁਲਵਿੰਦਰ ਸਿੰਘ ਖਾਨਪੁਰੀ ਜਿਨ੍ਹਾਂ ਨੂੰ ਬੀਤੀ 16 ਨਵੰਬਰ ਨੂੰ ਦਿੱਲੀ ਹਵਾਈ ਅੱਡੇ ਤੋਂ ਗ੍ਰਿਫਤਾਰ ਦਿਖਾਇਆ ਗਿਆ ਸੀ ਨੂੰ ਅਜ ਮੁੜ ਐਨ ਆਈ ਏ ਅਤੇ ਸੀ ਬੀ ਆਈ ਦੇ ਜੱਜ ਰਾਕੇਸ਼ ਗੁਪਤਾ ਦੀ ਮੋਹਾਲੀ ਅਦਾਲਤ ਅੰਦਰ ਐਨ ਐਸ ਜੀ ਦੀ ਸਖਤ ਸੁਰੱਖਿਆ ਵਿਚ ਪੇਸ਼ ਕੀਤਾ ਗਿਆ । ਭਾਈ ਖਾਨਪੁਰੀ ਦਾ ਅਦਾਲਤ ਵਲੋਂ ਮਿਲਿਆ ਰਿਮਾਂਡ ਦਾ ਸਮਾਂ ਖ਼ਤਮ ਹੋ ਗਿਆ ਸੀ ਜਿਸ ਕਰਕੇ ਪੁਲਿਸ ਅਤੇ ਐਨ ਆਈ ਏ ਵਲੋਂ ਪੁੱਛਗਿਛ ਲਈ ਹੋਰ ਸਮੇਂ ਦੀ ਮੰਗ ਕਰਣ ਕਰਕੇ ਉਨ੍ਹਾਂ ਨੂੰ ਇਕ ਮਾਮਲੇ ਵਿਚ 2 ਜਨਵਰੀ ਤਕ ਪੰਜਾਬ ਦੀ ਸੰਗਰੂਰ ਜੇਲ੍ਹ ਭੇਜ ਦਿੱਤਾ ਗਿਆ । ਅਦਾਲਤ ਅੰਦਰ ਪੰਥਕ ਵਕੀਲ ਜਸਪਾਲ ਸਿੰਘ ਮੰਝਪੁਰ ਸਿੰਘਾਂ ਦੇ ਹੋਰ ਮਾਮਲੇ ਨੂੰ ਦੇਖਣ ਕਰਕੇ ਪੇਸ਼ ਨਹੀਂ ਹੋ ਸਕੇ ਸੀ ਜਿਸ ਕਰਕੇ ਰਾਜੇਸ਼ ਕੁਮਾਰ ਵਲੋਂ ਉਨ੍ਹਾਂ ਦੀ ਗ਼ੈਰ ਹਾਜ਼ਿਰੀ ਵਿਚ ਪੇਸ਼ ਹੋ ਕੇ ਮਾਮਲੇ ਨੂੰ ਦੇਖਿਆ ਗਿਆ ਸੀ । ਭਾਈ ਖਾਨਪੁਰੀ ਦੇ ਮਾਮਲੇ ਦੀ ਅਗਲੀ ਸੁਣਵਾਈ 12 ਦਸੰਬਰ ਨੂੰ ਕੀਤੀ ਜਾਏਗੀ ।