ਦਰਬਾਰ ਸਾਹਿਬ ਜੀ ਤੋਂ ਲਾਈਵ ਗੁਰਬਾਣੀ ਕੀਰਤਨ  ਲਈ ਜਥੇਦਾਰ ਨੇ  ਦਿੱਤੇ ਨਿਰਦੇਸ਼

ਦਰਬਾਰ ਸਾਹਿਬ ਜੀ ਤੋਂ ਲਾਈਵ ਗੁਰਬਾਣੀ ਕੀਰਤਨ  ਲਈ ਜਥੇਦਾਰ ਨੇ  ਦਿੱਤੇ ਨਿਰਦੇਸ਼

ਅੰਮ੍ਰਿਤਸਰ ਟਾਈਮਜ਼

 ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ  ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖ ਬੁੱਕ ਕਲੱਬ ਪਬਲੀਸ਼ਰ ਦੇ ਮਾਲਕ ਥਮਿੰਦਰ ਸਿੰਘ ਅਨੰਦ ਵੱਲੋਂ ਅਮਰੀਕਾ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਆਗਿਆ ਤੋਂ ਬਿਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਆਪਣੇ ਪੱਧਰ ਤੇ ਆਨਲਾਈਨ/ਆਫਲਾਈਨ ਪ੍ਰਕਾਸ਼ਿਤ ਕੀਤੇ ਸਨ। ਇਸ ਅਤਿ- ਸੰਵੇਦਨਸ਼ੀਲ ਮਾਮਲੇ ਨੂੰ ਵਿਚਾਰਨ ਲਈ ਸਿੱਖ ਵਿਦਵਾਨਾਂ ਦੀ ਸਬ-ਕਮੇਟੀ ਨਿਯਤ ਕੀਤੀ ਗਈ ਸੀ ਜਿਸ ਦੀ ਪੁੱਜੀ ਰਿਪੋਰਟ ਅਨੁਸਾਰ ਥਮਿੰਦਰ ਸਿੰਘ ਵੱਲੋਂ ਆਪਣੀ ਮਰਜੀ ਨਾਲ ਹੀ ਲਗਾਂ-ਮਾਤਰਾਵਾਂ, ਬਿੰਦੀਆਂ ਲਗਾਈਆਂ ਤੇ ਹਟਾਈਆਂ ਗਈਆਂ ਹਨ।

ਇਸ 'ਤੇ ਥਮਿੰਦਰ ਸਿੰਘ ਨੂੰ ਹਦਾਇਤ ਕੀਤੀ ਗਈ ਹੈ ਕਿ ਉਕਤ ਕਾਰਜ ਨੂੰ ਤੁਰੰਤ ਰੋਕ ਕੇ ਇਸ ਨੂੰ ਸਿੱਖ ਬੁੱਕ ਕਲਬ ਦੀ ਵੈਬਸਾਇਟ ਅਤੇ ਹੋਰ ਆਨਲਾਈਨ ਪਲੇਟਫਾਰਮਾਂ ਤੋਂ ਹਟਾਇਆ ਜਾਵੇ ਅਤੇ ਨਾਲ ਹੀ ਇਸ ਸਬੰਧੀ ਆਪਣਾ ਸਪੱਸ਼ਟੀਕਰਨ ਇਕ ਮਹੀਨੇ ਦੇ ਅੰਦਰ-ਅੰਦਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜਿਆ ਜਾਵੇ। ਪੀਟੀਸੀ ਚੈਨਲ ਦੇ ਖਿਲਾਫ ਪੁੱਜੀਆਂ ਸ਼ਿਕਾਇਤ ਪੱਤ੍ਰਿਕਾਵਾਂ ਅਤੇ ਈ-ਮੇਲਾਂ ਸਬੰਧੀ ਜਥੇਦਾਰ ਨੇ ਸ਼੍ਰੋਮਣੀ  ਕਮੇਟੀ ਨੂੰ ਦੇਸ਼ - ਵਿਦੇਸ਼ ਵਿਚ ਵਸਦੇ ਸਿੱਖਾਂ ਲਈ  ਦਰਬਾਰ ਸਾਹਿਬ ਜੀ ਤੋਂ ਲਾਇਵ ਗੁਰਬਾਣੀ ਕੀਰਤਨ ਦਾ ਪ੍ਰਸਾਰ ਚਲਾਉਣ ਲਈ ਆਪਣਾ ਨਿੱਜੀ ਚੈਨਲ ਸ਼ੁਰੂ ਕਰੇ। ਸਿੰਘ ਸਾਹਿਬ ਨੇ ਇਹ ਵੀ ਕਿਹਾ ਕਿ ਜਿਥੇ ਕਿਤੇ ਵੀ ਸਿੱਖ ਵਸਦਾ ਹੈ ਉਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਚਨਾਂ ਤੇ ਪਹਿਰਾਂ ਦਿੰਦਿਆਂ ਹੋਇਆ ਤਿਆਰ - ਬਰ - ਤਿਆਰ ਸ਼ਸ਼ਤਰ ਧਾਰੀ ਹੋਵੇ।