ਪੰਜਾਬ ਦੇ ਸਿੱਖ ਚੈਨਲ ਪੰਜਾਬੀ ਸ਼ਬਦਾਂ ਦੇ ਅਰਥਾਂ ਤੋਂ ਅਣਜਾਣ

ਪੰਜਾਬ ਦੇ ਸਿੱਖ ਚੈਨਲ ਪੰਜਾਬੀ ਸ਼ਬਦਾਂ ਦੇ ਅਰਥਾਂ ਤੋਂ ਅਣਜਾਣ

ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਦੇ ਨਾਮ 'ਤੇ ਪੈਸਾ ਕਮਾਉਣ ਵਾਲਾ ਪੰਜਾਬ ਦਾ ਮੀਡੀਆ

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ  :  ਪੰਜਾਬ ਦੇ ਪੰਜਾਬੀ ਤੇ ਖਾਸਕਰ ਸਿੱਖਾਂ ਦੇ ਚੈਨਲ ਲਗਾਤਾਰ ਪੰਜਾਬੀ ਸ਼ਬਦਾਂ ਦੇ  ਅਰਥਾਂ ਦਾ  ਘਾਣ ਕਰ ਰਹੇ ਹਨ । ਮੌਜੂਦਾ ਪੰਜਾਬ ਵਿੱਚ  ਪੰਜਾਬੀ ਮੀਡੀਆ ਨੇ ਆਪਣਾ ਪਾਸਾਰ ਤਾਂ ਕਰ ਲਿਆ ਹੈ ਪਰ ਇਹ ਪੰਜਾਬੀ ਦੇ ਅਸਲ ਸ਼ਬਦਾਂ ਦੇ  ਅਰਥਾਂ ਤੋਂ   ਅਣਜਾਣ ਹਨ।

ਉਦਾਹਰਨ ਦੇ ਤੌਰ ਤੇ ਬੀਤੇ ਦਿਨੀਂ ਪੰਜਾਬ ਦੇ ਨਾਮੀ ਚੈਨਲ ਇਕ ਖ਼ਬਰ ਨੂੰ ਚਲਾ ਰਹੇ ਸਨ ਜਿਸ ਵਿੱਚ  ਉਹ  ਦੱਸਦੇ ਹਨ ਕਿ "ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿਚ ਮੁਸਲਮਾਨ ਭਾਈਚਾਰੇ ਨੇ ਕੀਤੀ  ਨਮਾਜ਼ ਅਦਾ" । ਜਦ ਕਿ ਮੁਸਲਿਮ ਭਾਈਚਾਰੇ ਦੀ ਨਮਾਜ਼ ਦਾ ਸਮਾਂ ਹੋਣ ਕਰਕੇ ਬਾਹਰਵਾਰ ਜੋੜਾ ਘਰ ਕੋਲ ਵਾਲ਼ੇ ਪਲਾਜੇ 'ਚ ਨਮਾਜ ਅਦਾ ਕੀਤੀ ਗਈ ਸੀ ਤੇ ਪੰਜਾਬੀ ਚੈਨਲਾਂ ਉੱਤੇ  ਪਲਾਜ਼ਾ ਵਾਲੀ ਜਗ੍ਹਾ ਨੂੰ  “ਪਰਿਕਰਮਾ “  ਕਿਹਾ ਜਾ ਰਿਹਾ ਸੀ ਜਦ ਕਿ ਫੋਟੋ ਵਿਚ  ਸਾਫ ਦਿਖ ਰਿਹਾ ਸੀ ਕਿ  ਬਾਹਰਵਾਰ ਜੋੜਾ ਘਰ ਕੋਲ ਵਾਲਾ ਪਲਾਜ਼ਾ ਹੈ। ਇਸ ਤੋਂ ਸਾਫ਼ ਪਤਾ ਚੱਲ ਜਾਂਦਾ ਹੈ ਕਿ ਪੰਜਾਬ ਦਾ ਪੰਜਾਬੀ ਮੀਡੀਆ ਧਨ ਕਮਾਉਣ ਦੀ ਲਾਲਸਾ ਵਿੱਚ ਲੱਗਿਆ ਹੋਇਆ ਹੈ ਨਾ ਕਿ ਪੰਜਾਬੀ ਭਾਸ਼ਾ ਨੂੰ  ਪ੍ਰਫੁੱਲਤ ਕਰਨ ਵਿਚ ।