ਚੋਣਾਂ ਦੌਰਾਨ ਧਮਾਕਾ ਕਰਨ ਦੀ ਵੱਡੀ ਸਾਜਿਸ਼ ਨਾਕਾਮ ਕਰਨ ਦਾ ਦਾਅਵਾ     

ਚੋਣਾਂ ਦੌਰਾਨ ਧਮਾਕਾ ਕਰਨ ਦੀ ਵੱਡੀ ਸਾਜਿਸ਼ ਨਾਕਾਮ ਕਰਨ ਦਾ ਦਾਅਵਾ     

*ਸਪੈਸ਼ਲ ਟਾਸਕ ਫੋਰਸ ਨੇ ਭਾਰਤ- ਪਾਕਿ ਸਰਹੱਦ 'ਤੇ ਫੜਿਆ ਪੰਜ ਕਿਲੋ ਆਰਡੀਐਕਸ

*ਸੁਰੱਖਿਆ ਏਜੰਸੀਆਂ ਅਲਰਟ, ਚਾਰ ਸ਼ੱਕੀ ਕਾਬੂ 

ਅੰਮ੍ਰਿਤਸਰ ਟਾਈਮਜ਼ 

 ਅਟਾਰੀ : ਸਰਹੱਦੀ ਪਿੰਡ ਅਟਾਰੀ ਤੋਂ ਬੱਚੀਵਿੰਡ ਨੂੰ ਜਾਂਦੀ ਸੜਕ ਤੇ ਸਥਿਤ ਬਾਬਾ ਗੁਲਾਬ ਸ਼ਾਹ ਦੀ ਦਰਗਾਹ ਲਾਗੇ ਇਹ ਬੰਬ ਮਿਲਿਆ ਤੇ ਇਕ ਲੱਖ ਰੁਪਏ ਦੀ ਨਗ਼ਦੀ ਬਰਾਮਦ ਕੀਤੀ ਹੈਸਪੈਸ਼ਲ ਟਾਸਕ ਫੋਰਸ ਨੇ ਭਾਰਤ ਪਾਕਿ ਸਰਹੱਦ ਨੇਡ਼ਿਓਂ ਪਿੰਡ ਧਨੋਏ ਕਲਾਂ ਦੇ ਖੇਤਾਂ ਵਿਚੋਂ  ਪੰਜ ਕਿਲੋ ਆਰਡੀਐਕਸ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐੱਸਆਈ  ਨੇ ਇਹ ਖੇਪ  ਚੋਣਾਂ ਦੌਰਾਨ ਧਮਾਕੇ ਕਰਨ ਲਈ ਭੇਜੀ ਹੈ। ਫੜਿਆ ਗਿਆ ਆਰਡੀਐਕਸ ਪੰਜ ਕਿੱਲੋ ਤੋਂ ਜ਼ਿਆਦਾ ਦੱਸਿਆ ਜਾ ਰਿਹਾ ਹੈ।ਬੰਬ ਨਕਾਰਾ ਦਸਤੇ ਨੇ ਧਮਾਕਾਖੇਜ਼ ਸਮੱਗਰੀ ਨੂੰ ਨਸ਼ਟ ਕਰ ਦਿੱਤਾ ਹੈ। ਐਸਟੀਐਫ ਤੇ ਸਥਾਨਕ ਪੁਲਿਸ ਮੁਲਜ਼ਮਾਂ ਦਾ ਸੁਰਾਗ ਜੁਟਾਉਣ ਵਿਚ ਜੁਟੀ ਹੋਏ ਹਨ। ਚਾਰ ਸ਼ੱਕੀਆਂ ਨੂੰ ਵੀ ਰਾਊਂਡਅਪ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਦਿੱਲੀ ਦੀ ਗਾਜ਼ੀਪੁਰ ਫੁੱਲ ਮੰਡੀ ਚ ਮਿਲੀ ਧਮਾਕਾਖੇਜ਼ ਸਮੱਗਰੀ

 ਕੌਮੀ ਰਾਜਧਾਨੀ ਦੀ ਗਾਜ਼ੀਪੁਰ ਫੁੱਲ ਮੰਡੀ ਵਿੱਚ ਇੱਕ ਲਾਵਾਰਸ ਬੈਗ ਵਿਚੋਂ ਧਮਾਕਾਖੇਜ਼ ਸਮੱਗਰੀ (ਆਈਈਡੀ) ਬਰਾਮਦ ਹੋਣ ਨਾਲ ਦਹਿਸ਼ਤ ਫੈਲ ਗਈ। ਆਈਈਡੀ ਦਾ ਸਮੇਂ ਸਿਰ ਪਤਾ ਲੱਗਣ ਮਗਰੋਂ ਇਸ ਨੂੰ ਨਕਾਰਾ ਕਰ ਦਿੱਤਾ ਗਿਆ। ਇਹ ਆਈਈਡੀ ਗਣਤੰਤਰ ਦਿਵਸ ਦੇ ਜਸ਼ਨਾਂ ਤੋਂ ਪਹਿਲਾਂ ਬਰਾਮਦ ਹੋਈ ਹੈ ਜਿਸ ਨਾਲ ਵੱਡੇ ਧਮਾਕੇ ਦੀ ਯੋਜਨਾ ਨਾਕਾਮ ਬਣਾ ਦਿੱਤੀ ਗਈ ਹੈ। ਸ਼ਹਿਰ ਵਿਚ ਸੁਰੱਖਿਆ ਪ੍ਰਬੰਧ ਪਹਿਲਾਂ ਹੀ ਹਾਈ ਅਲਰਟ ਤੇ ਹਨ। ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 10.19 ਵਜੇ ਫੁੱਲ ਬਾਜ਼ਾਰ ਵਿਚ ਸ਼ੱਕੀ ਬੈਗ ਦੀ ਸੂਚਨਾ ਮਿਲੀ ਸੀ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਪਹਿਲਾਂ ਕਿਹਾ ਸੀ ਕਿ ਬਾਜ਼ਾਰ ਵਿੱਚ ਇੱਕ ਸ਼ੱਕੀ ਧਾਤੂ ਦਾ ਬਕਸਾ ਮਿਲਿਆ ਹੈ। ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਦੇ ਅਧਿਕਾਰੀਆਂ, ਐੱਨਐੱਸਜੀ ਦੀ ਬੰਬ ਖੋਜੀ ਟੀਮ ਅਤੇ ਅੱਗ ਬੁਝਾਊ ਦਸਤੇ ਜਲਦੀ ਹੀ ਮੌਕੇ ਤੇ ਪਹੁੰਚੇ ਅਤੇ ਇਲਾਕੇ ਨੂੰ ਘੇਰ ਲਿਆ। ਐੱਨਐੱਸਜੀ ਦੇ ਇਕ ਅਧਿਕਾਰੀ ਨੇ ਕਿਹਾ,‘‘ਸਾਨੂੰ ਦਿੱਲੀ ਪੁਲੀਸ ਨੇ ਸਵੇਰੇ 11 ਵਜੇ ਦੇ ਕਰੀਬ ਸ਼ੱਕੀ ਵਸਤੂ ਮਿਲਣ ਬਾਰੇ ਸੂਚਿਤ ਕੀਤਾ ਸੀ। ਆਈਈਡੀ ਨੂੰ ਨਸ਼ਟ ਕਰ ਦਿੱਤਾ ਗਿਆ ਹੈ ਅਤੇ ਉਸ ਦੇ ਨਮੂਨੇ ਇਕੱਠੇ ਕੀਤੇ ਗਏ ਹਨ।’’ ਦਿੱਲੀ ਪੁਲੀਸ ਕਮਿਸ਼ਨਰ ਰਾਕੇਸ਼ ਅਸਥਾਨਾ ਮੁਤਾਬਕ ਇਹ ਆਈਈਡੀ/ਬੰਬ ਇੱਕ ਗਾਹਕ ਵੱਲੋਂ ਮੰਡੀ ਵਿਚ ਰੱਖਿਆ ਗਿਆ ਸੀ।