ਦਿਲਜੀਤ ਦੋਸਾਂਝ ਨੇ ਸ਼ੁਰੂ ਕੀਤੀ ਨਵੀਂ ਫਿਲਮ ‘ਡਰਾਈਵ ਥਰੂ’ ਦੀ ਸ਼ੂਟਿੰਗ
ਅੰਮ੍ਰਿਤਸਰ ਟਾਈਮਜ਼
ਚੰਡੀਗੜ੍ਹ – ਦਿਲਜੀਤ ਦੋਸਾਂਝ ਨੇ ਆਪਣੀ ਨਵੀਂ ਫਿਲਮ ‘ਡਰਾਈਵ ਥਰੂ’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਦਿਲਜੀਤ ਨੇ ਵੀਡੀਓ ਤੇ ਕੁਝ ਤਸਵੀਰਾਂ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਹਨ।ਤਸਵੀਰਾਂ ਵਿਚ ਦਿਲਜੀਤ ਦੋਸਾਂਝ ਕਾਲੇ ਰੰਗ ਦੇ ਕੱਪੜਿਆਂ ’ਚ ਨਜ਼ਰ ਆ ਰਹੇ ਹਨ। ਇਹ ਕੱਪੜੇ ਮਸ਼ਹੂਰ ਬਰੈਂਡ ਅਮੀਰੀ ਦੇ ਹਨ, ਜਿਨ੍ਹਾਂ ਦੀ ਕੀਮਤ ਲੱਖਾਂ ਵਿਚ ਹੈ।ਉਥੇ ਜੋ ਵੀਡੀਓ ਦਿਲਜੀਤ ਦੋਸਾਂਝ ਨੇ ਸਾਂਝੀ ਕੀਤੀ ਹੈ, ਉਸ ਵਿਚ ਉਹ ਫੀਮੇਲ ਡਾਂਸਰਸ ਨਾਲ ਆਪਣੇ ਹਿੱਟ ਗੀਤ ‘ਲਵਰ’ ’ਤੇ ਪੇਸ਼ਕਾਰੀ ਦਿੰਦੇ ਨਜ਼ਰ ਆ ਰਹੇ ਹਨ। ਨਾਲ ਹੀ ਦੇਖਿਆ ਜਾ ਸਕਦਾ ਹੈ ਕਿ ਦਿਲਜੀਤ ਦੋਸਾਂਝ ਘਬਰਾਉਣ ਵਾਲੀ ਪ੍ਰਤੀਕਿਰਿਆ ਵੀ ਦੇ ਰਹੇ ਹਨ।ਦਿਲਜੀਤ ਦੋਸਾਂਝ ਨੇ ਇਸੇ ਮਹੀਨੇ ਆਪਣੇ ਜਨਮਦਿਨ ਮੌਕੇ ਇਸ ਫਿਲਮ ਦਾ ਐਲਾਨ ਕੀਤਾ ਸੀ। ਇਸ ਵਿਚ ਕੁਲ 5 ਗੀਤ ਹਨ, ਜੋ ਬਹੁਤ ਜਲਦ ਰਿਲੀਜ਼ ਹੋਣਗੇ।
Comments (0)