ਐਨ.ਆਈ.ਏ. ਨੇ ਲੁਧਿਆਣਾ ਬੰਬ ਧਮਾਕਿਆਂ ਦੀ ਜਾਂਚ ਸੰਭਾਲੀ

ਅੰਮ੍ਰਿਤਸਰ ਟਾਈਮਜ਼
ਲੁਧਿਆਣਾ : ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਨੇ ਪਿਛਲੇ ਸਾਲ 23 ਦਸੰਬਰ ਨੂੰ ਲੁਧਿਆਣਾ ਜ਼ਿਲ੍ਹਾ ਅਦਾਲਤ ਦੇ ਕੰਪਲੈਕਸ ਵਿੱਚ ਹੋਏ ਬੰਬ ਧਮਾਕੇ ਦੀ ਜਾਂਚ ਪੰਜਾਬ ਪੁਲਿਸ ਤੋਂ ਲੈ ਲਈ ਹੈ। ਏਜੰਸੀ ਨੇ ਇਸ ਮਾਮਲੇ ਵਿੱਚ ਨਵੀਂ ਐਫਆਈਆਰ ਵੀ ਦਰਜ ਕੀਤੀ ਹੈ। ਇਸ ਧਮਾਕੇ ਵਿਚ ਬੰਬ ਰੱਖਣ ਵਾਲੇ ਬਰਖਾਸਤ ਪੁਲਿਸ ਮੁਲਾਜ਼ਮ ਗਗਨਦੀਪ ਸਿੰਘ ਦੀ ਮੌਤ ਹੋ ਗਈ, ਜਦਕਿ 7 ਲੋਕ ਜ਼ਖਮੀ ਹੋ ਗਏ।
Comments (0)