ਇਕਬਾਲ ਕੌਰ ਬਣੇਂ ਚੰਡੀਗੜ੍ਹ ਦੇ ਉਪ ਪ੍ਰਧਾਨ ਇਸਤਰੀ ਵਿੰਗ -ਡਾਕਟਰ ਖੇੜਾ
ਅੰਮ੍ਰਿਤਸਰ ਟਾਈਮਜ਼
ਚੰਡੀਗੜ੍ਹ: ਮਨੁੱਖੀ ਅਧਿਕਾਰ ਮੰਚ ਦੀ ਸਟੇਟ ਇਕਾਈ ਚੰਡੀਗੜ੍ਹ ਅਤੇ ਜ਼ਿਲ੍ਹਾ ਮੋਹਾਲੀ ਵੱਲੋਂ ਸੈਕਟਰ 33 ਚੰਡੀਗੜ੍ਹ ਵਿਖੇ ਸਰਬਜੀਤ ਕੌਰ ਸੈਣੀ ਸੀਨੀਅਰ ਮੀਤ ਪ੍ਰਧਾਨ ਇਸਤਰੀ ਵਿੰਗ ਦੀ ਪ੍ਰਧਾਨਗੀ ਹੇਠ ਕਰਵਾਈ ਗਈ। ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਪ੍ਰਧਾਨ ਇਸਤਰੀ ਵਿੰਗ, ਕੌਮੀ ਚੇਅਰਮੈਨ ਐਂਟੀ ਕ੍ਰਾਈਮ ਸੈਲ ਡਾਕਟਰ ਗੁਰਦੀਪ ਸਿੰਘ, ਕੌਮੀ ਚੇਅਰਮੈਨ ਮੈਡੀਕਲ ਸੈੱਲ ਅਸ਼ਵਨੀ ਕੁਮਾਰ ਸੇਠੀ, ਕੌਮੀ ਉਪ ਚੇਅਰਮੈਨ ਬੁੱਧੀਜੀਵੀ ਸੈਲ ਬਲਵਿੰਦਰ ਸਿੰਘ, ਕੌਮੀ ਮੀਤ ਪ੍ਰਧਾਨ ਯੂਥ ਵਿੰਗ ਪ੍ਰਭਪ੍ਰੀਤ ਸਿੰਘ, ਸੁਰਿੰਦਰ ਸਿੰਘ ਮੀਤ ਪ੍ਰਧਾਨ ਇਸਤਰੀ ਅਤੇ ਐਮ ਸੀ ਅੰਜੂ ਪਟਿਆਲ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਸੰਸਥਾ ਵੱਲੋਂ ਕੁਝ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਇਕਬਾਲ ਕੌਰ ਨੂੰ ਉਪ ਪ੍ਰਧਾਨ ਇਸਤਰੀ ਵਿੰਗ ਚੰਡੀਗੜ੍ਹ, ਜਸਪ੍ਰੀਤ ਕੌਰ ਨੂੰ ਚੀਫ਼ ਅਡਵਾਇਜਰ ਪੰਜਾਬ, ਨਰੇਸ਼ ਕੁਮਾਰੀ, ਸਚਿਨ ਕੁਮਾਰ , ਮੋਨਿਕਾ ਸੂਦ ਅਤੇ ਬੀਨੀਤਾ ਦੇਵੀ ਨੂੰ ਉਪ ਚੇਅਰਪਰਸਨ ਆਰ ਟੀ ਆਈ ਸੋੱਲ ਜ਼ਿਲ੍ਹਾ ਮੋਹਾਲੀ ਲਗਾ ਕੇ ਸ਼ਨਾਖ਼ਤੀ ਕਾਰਡ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਚੰਡੀਗੜ੍ਹ ਦੀ ਟੀਮ ਲਗਾਤਾਰ ਕੌੜੀ ਬੇਲ ਤਰ੍ਹਾਂ ਵੱਧਦੀ ਜਾ ਰਹੀ ਹੈ। ਅੱਜ ਪੂਰੀ ਟੀਮ ਨੇ ਕਲੰਡਰ ਅਤੇ ਡਾਇਰੀ ਵਾਸਤੇ ਸਭ ਤੋਂ ਅੱਗੇ ਹੋ ਕੇ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ। ਚੰਡੀਗੜ੍ਹ ਅਤੇ ਜ਼ਿਲ੍ਹਾ ਮੋਹਾਲੀ ਨੂੰ ਕਲੰਡਰ ਵਿੱਚ 20 ਫੋਟੋਆਂ ਦਾ ਸਥਾਨ ਹੀ ਦਿੱਤਾ ਜਾਵੇਗਾ। ਹੋਰਨਾਂ ਤੋਂ ਇਲਾਵਾ ਪ੍ਰਿੰਸ ਸ਼ਾਹ ਚੇਅਰਮੈਨ, ਜਗਦੀਪ ਸਿੰਘ ਚੇਅਰਮੈਨ ਯੂਥ ਵਿੰਗ, ਰਿੰਕੂ ਲਾਠਰ ਪ੍ਰਧਾਨ ਯੂਥ ਵਿੰਗ ਚੰਡੀਗੜ੍ਹ, ਮਨਦੀਪ ਕੌਰ ਮੋਹਾਲੀ,ਮਾਂਡਵੀ ਸਿੰਘ ਮੀਤ ਪ੍ਰਧਾਨ, ਜੀਵਨ ਕੁਮਾਰ ਬਾਲੂ ਪ੍ਰਧਾਨ, ਅੰਗਰੇਜ਼ ਸਿੰਘ ਚੇਅਰਮੈਨ, ਪਰਮਿੰਦਰ ਸਿੰਘ ਬਲਾਕ ਪ੍ਰਧਾਨ, ਗੁਰਕੀਰਤ ਸਿੰਘ ਖੇੜਾ ਚੇਅਰਮੈਨ ਆਰ ਟੀ ਆਈ ਸੋੱਲ, ਅਸ਼ਵਨੀ ਕੁਮਾਰ ਚੇਅਰਮੈਨ ਐਂਟੀ ਕ੍ਰਾਈਮ ਸੈਲ, ਹਰਨੇਕ ਸਿੰਘ ਸੇਖੋਂ ਜਨਰਲ ਸਕੱਤਰ,ਸੀਮਾ ਨਾਗਪਾਲ ਪ੍ਰਧਾਨ ਇਸਤਰੀ ਵਿੰਗ, ਸਿਮਰਨਪ੍ਰੀਤ ਸਿੰਘ, ਮਨਦੀਪ ਸਿੰਘ, ਮਨਦੀਪ ਕੌਰ,ਚੰਦਰ ਪ੍ਰਭਾ ਉਪਾਧਿਆਇ,ਰੀਚਾ ਰਾਣੀ ਕੁਮਾਰ,ਅਜੀਤ ਹਾਂਡਾ, ਗੀਤਾ ਰਾਣੀ, ਨਿਸ਼ਾ ਸ਼ਰਮਾ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ
Comments (0)