ਜ਼ਾਲਮ ਮਤਰੇਈ ਮਾਂ ਨੇ ਨਸ਼ੇ 'ਵਿਚ ਰੁਕਾਵਟ ਬਣੀ 11 ਸਾਲਾ ਧੀ ਦਾ ਸਿਰ ਭੰਨਕੇ ਪੁਲ਼ ਤੋਂ ਥੱਲੇ ਸੁੱਟਿਆ

ਜ਼ਾਲਮ ਮਤਰੇਈ ਮਾਂ ਨੇ ਨਸ਼ੇ 'ਵਿਚ ਰੁਕਾਵਟ ਬਣੀ 11 ਸਾਲਾ ਧੀ ਦਾ ਸਿਰ ਭੰਨਕੇ ਪੁਲ਼ ਤੋਂ ਥੱਲੇ ਸੁੱਟਿਆ

ਅੰਮ੍ਰਿਤਸਰ ਟਾਈਮਜ਼

ਜਲੰਧਰ : ਜਲੰਧਰ ’ਵਿਚ ਦਰਿੰਦਗੀ ਦੀਆਂ ਹੱਦਾਂ ਉਸ ਸਮੇਂ ਪਾਰ ਹੋ ਗਈਆਂ, ਜਦੋਂ ਨਸ਼ੇ ’ਵਿਚ ਰੁਕਾਵਟ ਬਣ ਰਹੀ 11 ਸਾਲ ਦੀ ਬੱਚੀ ਨੂੰ ਉਸ ਦੀ ਮਤਰੇਈ ਮਾਂ ਨੇ ਸਿਰ ’ਤੇ ਡੰਡਾ ਮਾਰ ਕੇ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਬੱਚੀ ਨੂੰ ਉਸ ਦੀ ਮਾਂ ਨੇ ਮਰਿਆ ਹੋਇਆ ਸਮਝ ਕੇ ਚਹੇਡ਼ੂ ਪੁਲ ਕੋਲ ਸੁੱਟ ਆਈ। ਪਿੰਡ ਵਾਲਿਆਂ ਨੇ ਬੱਚੀ ਨੂੰ ਬਚਾ ਕੇ ਪੁਲਿਸ ਨੂੰ ਸੂਚਿਤ ਕੀਤਾ ਤਾਂ ਪੁਲਿਸ ਨੇ ਮਤਰੱਈ ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਫ਼ਡ਼ੀ ਗਈ ਔਰਤ ਦੀ ਪਛਾਣ ਪਿੰਡ ਬਡ਼ਿੰਗ ਵਾਸੀ ਬਲਜੀਤ ਕੌਰ ਵਜੋਂ ਹੋਈ ਹੈ।

ਏਸੀਪੀ ਬਬਨਦੀਪ ਸਿੰਘ ਨੇ ਦੱਸਿਆ ਕਿ ਉਕਤ ਦਰਦਨਾਕ ਘਟਨਾ ਪਿੰਡ ਬਡ਼ਿੰਗ ਦੀ ਹੈ। ਜਿੱਥੇ ਰਹਿਣ ਵਾਲੀ ਇਕ ਵਿਅਕਤੀ ਦੀ 11 ਸਾਲ ਦੀ ਧੀ ਸੀ। ਉਸ ਦਾ ਆਪਣੀ ਪਤਨੀ ਨਾਲ ਵਿਵਾਦ ਹੋ ਗਿਆ। ਕਾਰਨ ਸੀ ਕਿ ਉਕਤ ਵਿਅਕਤੀ ਨਸ਼ੇ ਦਾ ਆਦੀ ਸੀ। ਔਰਤ ਬੱਚੀ ਨੂੰ ਨਾਲ ਲੈ ਕੇ ਨਹੀਂ ਗਈ। ਉਸ ਦੇ ਪਿਤਾ ਨੇ ਦੂਜਾ ਵਿਆਹ ਕਰ ਲਿਆ। ਜਿਸ ਨਾਲ ਉਸ ਦਾ ਵਿਆਹ ਹੋਇਆ, ਉਹ ਔਰਤ ਨਸ਼ੇ ਦੀ ਆਦੀ ਸੀ। ਉਥੇ ਬੱਚੀ ਔਰਤ ਦੇ ਨਸ਼ਾ ਕਰਨ ’ਵਿਚ ਰੁਕਾਵਟ ਬਣ ਰਹੀ ਸੀ। ਅਜਿਹੇ ’ਵਿਚ ਬੀਤੇ ਦਿਨ ਬਲਜੀਤ ਕੌਰ ਬੱਚੀ ਨੂੰ ਕੁੱਟ-ਕੁੱਟ ਕੇ ਆਪਣੇ ਨਾਲ ਲੈ ਗਈ। ਚਹੇਡ਼ੂ ਪੁਲ ਕੋਲ ਜਾ ਕੇ ਉਸ ਨੇ ਬੱਚੀ ਦੇ ਸਿਰ ’ਵਿਚ ਡੰਡਾ ਮਾਰਿਆ ਤੇ ਉਸ ਨੂੰ ਮਰਿਆ ਸਮਝ ਕੇ ਵਾਪਸ ਆ ਗਈ। ਬੇਸੁੱਧ ਤੇ ਖੂਨ ਨਾਲ ਲਥਪਥ ਬੱਚੀ ਨੂੰ ਪਿੰਡ ਵਾਸੀਆਂ ਨੂੰ ਦੇਖਿਆ ਤਾਂ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਤੇ ਪੁਲਿਸ ਨੂੰ ਸੂਚਿਤ ਕੀਤਾ। ਬੱਚੀ ਨੇ ਹੋਸ਼ ’ਚ ਆਉਣ ’ਤੇ ਸਾਰੀ ਘਟਨਾ ਪੁਲਿਸ ਨੂੰ ਦੱਸੀ, ਜਿਸ ਤੋਂ ਬਾਅਦ ਪੁਲਿਸ ਨੇ ਬੱਚੀ ਦੇ ਪਿਤਾ ਦੇ ਬਿਆਨਾਂ ’ਤੇ ਬਲਜੀਤ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਸਬੰਧ ’ਵਿਚ ਏਸੀਪੀ ਕੈਂਟ ਬਬਨਦੀਪ ਸਿੰਘ ਦਾ ਕਹਿਣਾ ਸੀ ਕਿ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਦੇ ਨਾਲ ਕਿਸੇ ਹੋਰ ਦੇ ਸ਼ਾਮਲ ਹੋਣ ਦਾ ਵੀ ਸ਼ੱਕ ਹੈ, ਜਲਦ ਹੀ ਉਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।