ਪਾਖਰਪੁਰ ਹਾਕੀ ਮੁਕਾਬਲੇ: ਮਰੜ, ਢੁੱਡੀਕੇ, ਤਸੱਵਰ ਇਲੈਵਨ ਜਰਖੜ, ਅਬਦਾਲ ਤੇ ਯੂਕੋ ਬੈਂਕ ਦੀਆਂ ਟੀਮਾਂ ਸੈਮੀਫਾਈਨਲ ਵਿੱਚ ਪੁੱਜੀਆਂ

ਪਾਖਰਪੁਰ ਹਾਕੀ ਮੁਕਾਬਲੇ: ਮਰੜ, ਢੁੱਡੀਕੇ, ਤਸੱਵਰ ਇਲੈਵਨ ਜਰਖੜ, ਅਬਦਾਲ ਤੇ ਯੂਕੋ ਬੈਂਕ ਦੀਆਂ ਟੀਮਾਂ ਸੈਮੀਫਾਈਨਲ ਵਿੱਚ ਪੁੱਜੀਆਂ

ਅੰਮ੍ਰਿਤਸਰ: ਪਿੰਡ ਪਾਖਰਪੁਰਾ ਵਿਖੇ ਮਰਹੂਮ ਕਰਨੈਲ ਸਿੰਘ ਹੁੰਦਲ ਤੇ ਕੌਮਾਂਤਰੀ ਹਾਕੀ ਖਿਡਾਰੀ ਤਸੱਵਰਜੀਤ ਸਿੰਘ ਦੀ ਯਾਦ ਨੂੰ ਸਮਰਪਿਤ ਰਾਜ ਪੱਧਰੀ 5 ਰੋਜ਼ਾ ਹਾਕੀ ਟੂਰਨਾਮੈਂਟ ਦੇ ਅੱਜ ਤੀਜੇ ਦਿਨ ਮਰੜ, ਢੁੱਡੀਕੇ, ਤਸੱਵਰ ਇਲੈਵਨ ਜਰਖੜ, ਅਬਦਾਲ ਤੇ ਯੂਕੋ ਬੈਂਕ ਦੀਆਂ ਟੀਮਾਂ ਸੈਮੀਫਾਈਨਲ ਵਿੱਚ ਪੁੱਜ ਗਈਆਂ ਹਨ। 

ਅੰਡਰ-17 ਸਾਲ ਜੂਨੀਅਰ ਵਰਗ ਦੇ ਪਹਿਲੇ ਮੈਚ ਵਿੱਚ ਮਰੜ ਦੀ ਟੀਮ ਨੇ ਆਪਣੀ ਵਿਰੋਧੀ ਮਿੱਠਾਪੁਰ ਦੀ ਟੀਮ ਨੂੰ 0 ਦੇ ਮੁਕਾਬਲੇ 3 ਗੋਲਾਂ ਦੇ ਫਰਕ ਨਾਲ, ਢੁੱਡੀਕੇ ਦੀ ਟੀਮ ਨੇ ਡੀ.ਏ.ਵੀ. ਜਲੰਧਰ ਦੀ ਟੀਮ ਨੂੰ 2 ਦੋ ਮੁਕਾਬਲੇ 3 ਗੋਲਾਂ ਦੇ ਫਰਕ ਨਾਲ, ਤਸੱਵਰਜੀਤ ਸਿੰਘ ਇਲੈਵਨ ਦੀ ਟੀਮ ਨੇ ਆਪਣੀ ਵਿਰੋਧੀ ਖਡੂਰ ਸਾਹਿਬ ਦੀ ਟੀਮ ਨੂੰ 2 ਦੇ ਮੁਕਾਬਲੇ 3 ਗੋਲਾਂ ਨਾਲ, ਐੱਸ.ਆਰ.ਸੀ. ਦੀ ਟੀਮ ਨੇ ਆਪਣੀ ਵਿਰੋਧੀ ਖਾਲਸਾ ਕਾਲਜ ਦੀ ਟੀਮ ਨੂੰ 2 ਦੇ ਮੁਕਾਬਲੇ 4 ਗੋਲਾਂ ਨਾਲ, ਅਬਦਾਲ ਦੀ ਟੀਮ ਨੇ ਆਪਣੀ ਵਿਰੋਧੀ ਖੰਡੂਰ ਸਾਹਿਬ ਦੀ ਟੀਮ ਨੂੰ 0 ਦੇ ਮੁਕਾਬਲੇ 1 ਗੋਲ ਨਾਲ ਹਰਾ ਕੇ ਜਿੱਤ ਦਰਜ ਕੀਤੀ।

ਸੀਨੀਅਰ ਵਰਗ ਵਿੱਚ ਜਰਖੜ ਦੀ ਟੀਮ ਨੇ ਆਪਣੀ ਵਿਰੋਧੀ ਧਾਰੀਵਾਲ ਦੀ ਟੀਮ ਨੂੰ 2 ਦੇ ਮੁਕਾਬਲੇ 3 ਗੋਲਾਂ ਦੇ ਫਰਕ ਨਾਲ, ਤਸੱਵਰਜੀਤ ਸਿੰਘ ਇਲੈਵਨ ਦੀ ਟੀਮ ਨੇ ਆਪਣੀ ਵਿਰੋਧੀ ਸ਼ਾਹਬਾਦ ਦੀ ਟੀਮ ਨੂੰ 0 ਦੇ ਮੁਕਾਬਲੇ 5 ਗੋਲਾਂ ਦੇ ਫਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਮਹਿਲਾਵਾਂ ਦੇ ਇੱਕੋ ਇੱਕ ਮੈਚ ਦੌਰਾਨ ਯੂਕੋ ਬੈਂਕ ਦੀ ਟੀਮ ਨੇ ਆਪਣੀ ਵਿਰੋਧੀ ਗੁਰਦਾਸਪੁਰ ਦੀ ਟੀਮ ਨੂੰ 0 ਦੇ ਮੁਕਾਬਲੇ 3 ਗੋਲਾਂ ਦੇ ਫਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ।