ਸਿਆਸੀ ਕਾਨਫਰੰਸ ਉਤੇ ਪਾਬੰਦੀ ਲਗਾਣਾ, ਆਮ ਆਦਮੀ ਪਾਰਟੀ ਦੇ ਧਰਮ ਅਧੀਨ ਖਿਆਲਾਤ, ਜਿਨ੍ਹਾਂ ਨੂੰ ਸਿੱਖ ਕੌਮ ਪ੍ਰਵਾਨ ਨਹੀਂ ਕਰਦੀ : ਇਮਾਨ ਸਿੰਘ ਮਾਨ

ਸਿਆਸੀ ਕਾਨਫਰੰਸ ਉਤੇ ਪਾਬੰਦੀ ਲਗਾਣਾ, ਆਮ ਆਦਮੀ ਪਾਰਟੀ ਦੇ ਧਰਮ ਅਧੀਨ ਖਿਆਲਾਤ, ਜਿਨ੍ਹਾਂ ਨੂੰ ਸਿੱਖ ਕੌਮ ਪ੍ਰਵਾਨ ਨਹੀਂ ਕਰਦੀ : ਇਮਾਨ ਸਿੰਘ ਮਾਨ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ, 24 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):- “ਫ਼ਤਹਿਗੜ੍ਹ ਸਾਹਿਬ ਦੇ ਜਿ਼ਲ੍ਹਾ ਪ੍ਰਸ਼ਾਸ਼ਨ ਵੱਲੋਂ ਸਿਆਸੀ ਕਾਨਫਰੰਸ ਉਤੇ ਪਾਬੰਦੀ ਲਗਾਉਣ ਦਾ ਜੋ ਫੈਸਲਾ ਕੀਤਾ ਹੈ, ਇਹ ਆਮ ਆਦਮੀ ਪਾਰਟੀ ਦੀ ਪਾਲਸੀ ਦਾ ਹਿੱਸਾ ਹੈ । ਛੋਟੇ ਸਾਹਿਬਜ਼ਾਦੇ ਮੁਗਲ ਹਕੂਮਤ ਅਤੇ ਪਹਾੜੀ ਹਿੰਦੂ ਰਾਜਿਆਂ ਦੇ ਹਮਲੇ ਦੇ ਸਿ਼ਕਾਰ ਰਹੇ । ਜਿਸ ਕਾਰਨ ਉਨ੍ਹਾਂ ਨੂੰ ਜਿਊਂਦੇ ਨੀਹਾਂ ਵਿਚ ਚਿਣਵਾਇਆ ਗਿਆ । ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ, ਬਾਬਾ ਫਤਹਿ ਸਿੰਘ ਨੂੰ ਨੀਹਾਂ ਵਿਚ ਚਿਣਵਾਉਣ ਤੋਂ ਪਹਿਲਾ ਮੌਕਾ ਦਿੱਤਾ ਗਿਆ ਕਿ ਉਹ ਆਪਣਾ ਧਰਮ ਤਬਦੀਲ ਕਰਨ ਅਤੇ ਅਹੁਦੇ ਦੇ ਲਾਲਚ ਦਿੱਤੇ ਗਏ । ਇਹ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਾਜ਼ਾਦਿਆਂ ਦੀ ਵਡਿਆਈ ਹੈ ਕਿ ਉਨ੍ਹਾਂ ਨੇ ਮੁਗਲ ਹਕੂਮਤ ਅਤੇ ਹਿੰਦੂ ਰਾਜਿਆਂ ਦੀ ਚਾਲ ਨੂੰ ਸਮਝਦੇ ਹੋਏ ਜੁਆਬ ਦੇ ਰੂਪ ਵਿਚ ਸ਼ਹਾਦਤ ਦੇਣ ਨੂੰ ਪਹਿਲ ਦਿੱਤੀ । ਇਹ ਇਕ ਬਹੁਤ ਵੱਡੀ ਕੌਮ ਪ੍ਰਤੀ ਸੋਚ ਸੀ । ਇਹ ਵਿਚਾਰ ਸ. ਇਮਾਨ ਸਿੰਘ ਮਾਨ ਸਰਪ੍ਰਸਤ ਯੂਥ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਾਬਾ ਜੋਰਾਵਰ ਸਿੰਘ, ਬਾਬਾ ਫਤਹਿ ਸਿੰਘ ਅਤੇ ਮਾਤਾ ਗੁਜਰ ਕੌਰ ਜੀ ਦੀਆਂ ਮਹਾਨ ਸ਼ਹਾਦਤਾਂ ਨੂੰ ਨਤਮਸਤਕ ਹੋਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ ।”

ਉਨ੍ਹਾਂ ਕਿਹਾ ਕਿ ਅੱਜ ਜਦੋਂ ਅਸੀਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਜੋੜ ਮੇਲ ਵਿਚ ਇਕੱਠੇ ਹੁੰਦੇ ਹਾਂ ਤਾਂ ਸਾਡਾ ਵੀ ਫਰਜ ਬਣਦਾ ਹੈ ਕਿ ਮੌਕੇ ਦੀਆਂ ਹਕੂਮਤਾਂ ਦਾ ਕੌਮੀ ਤੌਰ ਤੇ ਦ੍ਰਿੜਤਾਂ ਅਤੇ ਦੂਰਅੰਦੇਸ਼ੀ ਰੱਖਦੇ ਹੋਏ ਜੁਆਬ ਦੇਈਏ । ਜਿਸ ਸਮੇਂ ਭਾਰਤ ਹਕੂਮਤ ਨੇ 1984 ‘ਚ ਸ੍ਰੀ ਹਰਿਮੰਦਰ ਸਾਹਿਬ ਤੇ ਹਮਲੇ, ਅਕਾਲ ਤਖ਼ਤ ਸਾਹਿਬ ਨੂੰ ਢਹਿ-ਢੇਰੀ ਕਰਨ ਅਤੇ ਭਾਰਤ ਵਿਚ ਸਿੱਖਾਂ ਦੇ ਹੋਏ ਕਤਲੇਆਮ ਦਾ ਇਨਸਾਫ਼ ਕੌਮ ਨੂੰ ਨਹੀ ਦਿੱਤਾ । ਪੰਜਾਬ ਵਿਚ ਜਾਲਮ ਸਰਕਾਰ ਦੇ ਗੈਰ-ਕਾਨੂੰਨਣ ਇਨਕਾਊਟਰ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਕੋਈ ਹਿਸਾਬ ਨਹੀ ਦਿੱਤਾ । ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਬਰਗਾੜੀ ਵਿਖੇ ਹੋਏ ਕਤਲ ਅਤੇ ਹੋਰ ਅਸਥਾਨਾਂ ਤੇ ਕੋਈ ਕਾਰਵਾਈ ਨਹੀ ਕੀਤੀ । ਸਿਰਸੇਵਾਲੇ ਸਾਧ ਤੇ ਕੇਸ ਪਾਉਣ ਦੀ ਥਾਂ ਇਕ ਬਲਾਤਕਾਰੀ ਹੱਤਿਆਰੇ ਨੂੰ ਵਾਰ-ਵਾਰ ਜੇਲ੍ਹ ਤੋਂ ਛੋਟ ਦਿੱਤੀ ਜਾਂਦੀ ਹੈ, ਜਦੋਕਿ ਆਪਣੀਆ ਕਾਨੂੰਨਣ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਕੋਈ ਇਨਸਾਫ਼ ਨਹੀ ਮਿਲ ਰਿਹਾ । ਜਿਥੇ ਸਿੱਖ ਕੌਮ ਨੇ ਆਪਣੇ ਖੂਨ ਅਤੇ ਜੱਦੋਂ-ਜ਼ਹਿਦ ਨਾਲ ਸਭ ਤੋਂ ਪਹਿਲਾ ਇਸ ਏਸੀਆ ਦੀ ਧਰਤੀ ਤੇ ਮਨੁੱਖੀ ਅਧਿਕਾਰ ਅਤੇ ਜ਼ਮਹੂਰੀਅਤ ਰਾਹੀ ਆਪਣੇ ਗੁਰੂਘਰਾਂ ਦੀ ਸੇਵਾ ਸੰਭਾਲ, ਸਿੱਖ ਗੁਰਦੁਆਰਾ ਐਕਟ 1925 ਰਾਹੀ ਲਈ ਸੀ, ਉਥੇ ਸਾਡੇ ਜ਼ਮਹੂਰੀਅਤ ਭੰਗ ਕੀਤੀ ਗਈ ਅਤੇ ਮਹੰਤਾਂ ਦੇ ਹਵਾਲੇ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਕਾਰ ਨੇ ਸੰਭਾਲੀ ਹੋਈ ਹੈ, ਜਿਸਦੀਆਂ ਕਰਤੂਤਾਂ ਰਾਹੀ 328 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਾਪਤਾ ਕੀਤੇ ਗਏ । ਇਸ ਗੈਰ-ਜ਼ਮਹੂਰੀਅਤ ਕਮੇਟੀ ਨੇ ਸਿੱਖੀ ਪ੍ਰਚਾਰ ਲਈ ਕੋਈ ਟੀ.ਵੀ. ਚੈਨਲ, ਅਖ਼ਬਾਰ ਜਾਂ ਸ਼ੋਸ਼ਲ ਮੀਡੀਆਂ ਰਾਹੀ ਪ੍ਰਸਾਰ ਨਹੀ ਕੀਤੇ । ਸਗੋਂ ਮਹੰਤਾਂ ਦੇ ਚੇਹਤਿਆ ਨੂੰ ਗੁਰੂਘਰ ਦੀਆਂ ਜਮੀਨਾਂ, ਗੋਲਕਾਂ, ਵਿਦਿਅਕ ਅਤੇ ਸਿਹਤਕ ਸੰਸਥਾਵਾਂ, 10-10 ਕਰੋੜ ਰੁਪਏ ਦੀਆਂ ਨੌਕਰੀਆਂ ਸਤਿੰਦਰਪਾਲ ਸਿੰਘ ਕੋਹਲੀ (ਸੀ.ਏ. ਸੁਖਬੀਰ ਬਾਦਲ) ਵਰਗਿਆ ਨੂੰ ਸੌਪੀਆਂ ਗਈਆ । 

ਦੂਜੇ ਪਾਸੇ ਬੀਜੇਪੀ-ਆਰ.ਐਸ.ਐਸ, ਕਾਂਗਰਸ, ਆਮ ਆਦਮੀ ਪਾਰਟੀ ਦਾਅਵਾ ਕਰ ਰਹੀਆ ਹਨ ਕਿ ਮਸਜਿਦਾਂ ਨੂੰ ਮੰਦਰ ਬਣਾਇਆ ਜਾਵੇਗਾ, ਹਿੰਦੂ ਟੈਰਰਿਸਟ ਨੂੰ ਮੁਆਫ਼ੀਨਾਮੇ ਅਤੇ ਜੇਲ੍ਹਾਂ ਵਿਚੋਂ ਛੁਡਵਾਇਆ ਜਾਵੇਗਾ ਅਤੇ ਸਤਿਕਾਰਯੋਗ ਹਿੰਦੂ ਧਰਮ ਦੇ ਮਾਤਾ ਲਛਮੀ ਜੀ ਨੂੰ ਨੋਟਾਂ ਉਤੇ ਪ੍ਰਕਾਸਿਤ ਕੀਤਾ ਜਾਵੇਗਾ । 

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਅਨੁਸਾਰ ਜਿਥੇ ਗੁਰੂ ਨਾਨਕ ਸਾਹਿਬ ਨੇ ਨਾ ਕੋਈ ਹਿੰਦੂ, ਨਾ ਕੋਈ ਮੁਸਲਮਾਨ ਕਹਿਕੇ ਸਿੱਖਾਂ ਨੂੰ ਵੱਖਰੇ ਰਾਹ ਤੇ ਅਕਾਲ ਪੁਰਖ ਅਧੀਨ ਤੋਰਿਆ ਸੀ, ਉਥੇ ਅੱਜ ਦੀ ਹਕੂਮਤ ਉਸ ਮੁਗਲ ਹਕੂਮਤ ਦੀ ਧੱਕੇਸਾਹੀ ਅਤੇ ਮਨੁੱਖੀ ਅਧਿਕਾਰਾਂ ਦੇ ਉਲੰਘਣਾ ਕਰਨ ਵੱਲ ਚੱਲ ਰਹੀ ਹੈ । ਇਸ ਹਕੂਮਤ ਦੀ ਸੋਚ ਕਹਿੰਦੀ ਹੈ ਕਿ ਜਿਥੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਿੱਖ ਕੌਮ ਦੇ ਸਿਧਾਂਤ ਅਤੇ ਹੱਕਾਂ ਨੂੰ ਜਗਾਊਂਦੀ ਹੈ, ਉਥੇ ਕੋਈ ਰਾਜਨੀਤਿਕ ਪਾਰਟੀ ਸਾਹਿਬਜ਼ਾਦਿਆਂ ਦੀ ਸੋਚ ਨੂੰ ਸਮਰਪਿਤ ਬਿਆਨ ਨਾ ਕਰੇ ਤਾਂ ਕਿ ਮੌਕੇ ਦੇ ਮੁੱਖਧਾਰਾ ਏਜੰਡੇ ਨੂੰ ਚੁਣੋਤੀ ਨਾ ਦੇ ਸਕਣ । ਜਿਥੇ ਮੁੱਖਧਾਰਾ ਪਾਰਟੀਆਂ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ, ਮਾਤਾ ਗੁਜਰ ਕੌਰ ਜੀ ਨੂੰ ਸਮਰਪਿਤ ਵਿਚਾਰ ਪ੍ਰਗਟ ਕਰਨ ਤੋਂ ਮੁਕਰਦੀਆਂ ਨਜਰ ਆ ਰਹੀਆ ਹਨ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸੰਗਤ ਨੂੰ ਅਪੀਲ ਕਰਦਾ ਹੈ ਕਿ ਰੇਲਵੇ ਫਾਟਕ ਨਜਦੀਕ ਗੁਰਦੁਆਰਾ ਰੱਥ ਸਾਹਿਬ, ਰੌਜਾ ਸਰੀਫ਼ ਦੇ ਸਾਹਮਣੇ ਵਾਲੇ ਸਥਾਂਨ ਤੇ ਪਹੁੰਚਕੇ ਸਾਹਿਬਜ਼ਾਦਿਆਂ ਦੇ ਸਿਧਾਂਤ ਨੂੰ ਸਮਰਪਿਤ ਕਾਨਫਰੰਸ ਵਿਚ ਪਹੁੰਚਕੇ ਆਪ ਜੀ ਕੌਮੀ ਤੌਰ ਤੇ ਸਰਧਾਜ਼ਲੀ ਭੇਂਟ ਕਰਨ ਦੇ ਨਾਲ-ਨਾਲ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਬਚਨ ਕਿ “ਇਨ ਪੁਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋ ਕਿਆ ਹੂਆ ਜੀਵਤ ਕਈ ਹਜਾਰ” ਦੇ ਮਹਾਨ ਬਚਨਾਂ ਨੂੰ ਅੱਜ ਸਿੱਖ ਕੌਮ ਪੂਰਾ ਕਰਨ ਉਤੇ ਪਹਿਰਾ ਵੀ ਦੇਣਾ ਚਾਹੀਦਾ ਹੈ ।